ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ 'ਚ ਪਿਛਲੇ 24 ਘੰਟੇ ਵਿੱਚ 3390 ਨਵੇਂ ਕੇਸ ਸਾਹਮਣੇ ਆਏ, 103 ਮੌਤਾਂ

ਭਾਰਤ 'ਚ ਕੋਰੋਨਾ ਵਾਇਰਸ ਦੀ ਲਾਗ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟੇ 'ਚ 3390 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ ਇਸ ਦੌਰਾਨ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ ਵੱਧ ਕੇ 56,342 ਹੋ ਗਈ ਹੈ। ਭਾਰਤ ਵਿੱਚ ਇਸ ਖ਼ਤਰਨਾਕ ਵਾਇਰਸ ਕਾਰਨ 1886 ਲੋਕਾਂ ਦੀ ਮੌਤ ਹੋ ਚੁੱਕੀ ਹੈ।
 

ਪਿਛਲੇ 24 ਘੰਟੇ 'ਚ 1273 ਲੋਕ ਕੋਰੋਨਾ ਵਾਇਰਸ ਨਾਲ ਲੜਾਈ ਜਿੱਤਣ ਮਗਰੋਂ ਹਸਪਤਾਲ ਤੋਂ ਆਪਣੇ ਘਰ ਪਰਤੇ ਹਨ। ਨਵੇਂ ਅੰਕੜਿਆਂ ਅਨੁਸਾਰ ਹੁਣ ਇਸ ਬਿਮਾਰੀ ਤੋਂ 29.35% ਮਰੀਜ਼ ਠੀਕ ਹੋ ਰਹੇ ਹਨ।
 

ਦੱਸ ਦੇਈਏ ਕਿ 4-5 ਮਈ ਨੂੰ 24 ਘੰਟੇ ਦੌਰਾਨ ਕੋਵਿਡ-19 ਦੇ 3,875 ਮਾਮਲੇ ਸਾਹਮਣੇ ਆਏ ਅਤੇ ਇਸ ਦੌਰਾਨ 194 ਲੋਕਾਂ ਦੀ ਮੌਤ ਹੋ ਗਈ ਸੀ। ਇਹ ਇੱਕ ਦਿਨ 'ਚ ਭਾਰਤ ਵਿੱਚ ਸਭ ਤੋਂ ਵੱਧ ਕੇਸਾਂ ਅਤੇ ਮੌਤਾਂ ਦੀ ਗਿਣਤੀ ਸੀ। 26 ਤੋਂ 30 ਅਪ੍ਰੈਲ ਦੇ ਵਿਚਕਾਰ ਕੋਰੋਨਾ ਵਾਇਰਸ ਦੇ ਕੇਸ 24.08% ਦੀ ਰਫ਼ਤਾਰ ਨਾਲ ਵਧੇ, ਜਦਕਿ 1 ਤੋਂ 5 ਮਈ ਦੇ ਵਿਚਕਾਰ ਇਹ ਰਫ਼ਤਾਰ 34.07% ਸੀ। ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਮੌਤਾਂ ਦੀ ਗਿਣਤੀ 28% ਤੋਂ ਵੱਧ ਕੇ 38% ਤਕ ਪਹੁੰਚ ਗਈ।
 

ਦਿੱਲੀ 'ਚ ਈ-ਟੋਕਨ ਨਾਲ ਮਿਲੇਗੀ ਸ਼ਰਾਬ 
ਦਿੱਲੀ 'ਚ ਹੁਣ ਸ਼ਰਾਬ ਦੀ ਵਿਕਰੀ ਲਈ ਈ-ਟੋਕਨ ਸਿਸਟਮ ਲਾਗੂ ਕਰ ਦਿੱਤਾ ਹੈ। ਸਰਕਾਰ ਨੇ ਇਹ ਸਿਸਟਮ ਸ਼ਰਾਬ ਦੀਆਂ ਦੁਕਾਨਾਂ 'ਤੇ ਲੱਗ ਰਹੇ ਭੀੜ ਨੂੰ ਵੇਖਦਿਆ ਲਿਆ ਹੈ, ਤਾਕਿ ਦੁਕਾਨਾਂ 'ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾ ਸਕੇ। ਇਸ ਦੇ ਲਈ ਸਰਕਾਰ ਨੇ ਇੱਕ ਵੈਬ ਲਿੰਕ ਜਾਰੀ ਕੀਤਾ ਹੈ, ਜਿਸ 'ਤੇ ਜਾ ਕੇ ਕੋਈ ਵੀ ਵਿਅਕਤੀ ਆਪਣੀ ਜਾਣਕਾਰੀ ਭਰ ਕੇ ਸ਼ਰਾਬ ਖਰੀਦਣ ਦਾ ਸਮਾਂ ਲੈ ਸਕਦਾ ਹੈ। ਇਸ ਤੋਂ ਬਾਅਦ ਉਸ ਦੇ ਮੋਬਾਈਲ 'ਤੇ ਈ-ਕੂਪਨ ਭੇਜ ਦਿੱਤਾ ਜਾਵੇਗਾ।

 

ਮੱਧ ਪ੍ਰਦੇਸ਼ 'ਚ ਸ਼ਰਾਬ ਖਰੀਦਣ ਵਾਲਿਆਂ ਦੀਆਂ ਉਂਗਲਾਂ 'ਤੇ ਸਿਆਹੀ ਲੱਗੇਗੀ
ਮੱਧ ਪ੍ਰਦੇਸ਼ 'ਚ ਸ਼ਰਾਬ ਖਰੀਦਣ ਆਉਣ ਵਾਲੇ ਖਰੀਦਦਾਰਾਂ ਦੀ ਉਂਗਲ 'ਤੇ ਛੇਤੀ ਨਾ ਮਿਟਣ ਵਾਲੀ ਸਿਆਹੀ ਲਗਾਈ ਜਾ ਰਹੀ ਹੈ। ਜ਼ਿਲ੍ਹਾ ਹੋਸ਼ੰਗਾਬਾਦ ਦੇ ਇੱਕ ਅਧਿਕਾਰੀ ਅਭਿਸ਼ੇਕ ਤਿਵਾੜੀ ਦਾ ਕਹਿਣਾ ਹੈ ਕਿ ਸ਼ਰਾਬ ਖਰੀਦਣ ਲਈ ਬਾਹਰ ਨਿਕਲਣ ਵਾਲੇ ਲੋਕਾਂ ਦੀ ਪਛਾਣ ਲਈ ਇਹ ਨਿਸ਼ਾਨ ਲਗਾਇਆ ਜਾ ਰਿਹਾ ਹੈ। ਸਾਰੇ ਦੁਕਾਨਾਂ 'ਤੇ ਸ਼ਰਾਬ ਖਰੀਦਣ ਵਾਲਿਆਂ ਦੀ ਪੂਰੀ ਜਾਣਕਾਰੀ ਨੋਟ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:last 24 hours 3390 new cases were reported in India with 103 deaths