ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਰਕੇ ਆਮਦਨ ਟੈਕਸ ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ਵਧਾਈ

ਕੋਰੋਨਾ ਕਰਕੇ ਆਮਦਨ ਟੈਕਸ ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ਵਧਾਈ

ਭਾਰਤ ’ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਾਲ 2018–19 ਲਈ ਆਮਦਨ ਟੈਕਸ ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ਹੁਣ ਅੱਗੇ ਵਧਾ ਕੇ 30 ਜੂਨ ਕਰ ਦਿੱਤੀ ਗਈ ਹੈ।

 

 

ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਦੇਰੀ ਨਾਲ ਰਿਟਰਨ ਦਾਖ਼ਲ ਕਰਵਾਉਣ ’ਤੇ 12 ਫ਼ੀ ਸਦੀ ਦੀ ਥਾਂ 9 ਫ਼ੀ ਸਦੀ ਵਿਆਜ ਲੱਗੇਗਾ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਆਧਾਰ–ਪੈਨ ਲਿੰਕ ਕਰਵਾਉਣ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ। ਹੁਣ 30 ਜੂਨ ਤੱਕ ਇਹ ਲਿੰਕ ਕਰਵਾਇਆ ਜਾ ਸਕੇਗਾ।

 

 

ਪਹਿਲਾਂ ਇਹ ਤਰੀਕ 31 ਮਾਰਚ ਸੀ। ਇਸ ਵਰ੍ਹੇ ਮਾਰਚ, ਅਪ੍ਰੈਲ, ਮਈ ਦੀ ਜੀਐੱਸਟੀ ਰਿਟਰਨ ਤੇ ਕੰਪੋਜ਼ੀਸ਼ਨ ਰਿਟਰਨ ਦੀ ਤਰੀਕ ਨੂੰ ਵੀ 30 ਜੂਨ, 2020 ਤੱਕ ਵਧਾ ਦਿੱਤਾ ਗਿਆ ਹੈ।

 

 

ਇੱਥੇ ਵਰਨਣਯੋਗ ਹੈ ਕਿ ਕੋਰੋਨਾ ਵਾਇਰਸ ਜਿਉਂ–ਜਿਉਂ ਭਾਰਤ ’ਚ ਆਪਣੇ ਪੈਰ ਪਸਾਰ ਰਿਹਾ ਹੈ, ਤਿਉਂ–ਤਿਉਂ ਦੇਸ਼ ਵਿੱਚ ਇਸ ਵਿਰੁੱਧ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਹਾਲੇ ਤੱਕ 524 ਕੋਰੋਨਾ–ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਤੇ 10 ਵਿਅਕਤੀ ਇਸ ਵਾਇਰਸ ਕਾਰਨ ਮਾਰੇ ਗਏ ਹਨ। ‘ਇੰਡੀਆ ਟੂਡੇ’ ਗਰੁੱਪ ਨੇ ਇਸ ਸਬੰਧੀ ਇੱਕ ਕੋਰੋਨਾ–ਮੀਟਰ ਚਲਾਇਆ ਹੋਇਆ ਹੈ, ਜੋ ਮੀਡੀਆ ਦੇ ਹੋਰ ਬਹੁਤ ਸਾਰੇ ਸਰੋਤਾਂ ਤੋਂ ਜ਼ਿਆਦਾ ਤੇਜ਼ੀ ਨਾਲ ਅਪਡੇਟ ਹੁੰਦਾ ਹੈ।

 

 

ਇਸ ਕੋਰੋਨਾ–ਮੀਟਰ ਮੁਤਾਬਕ ਹੁਣ ਤੱਕ ਭਾਰਤ ’ਚ ਕੋਰੋਨਾ ਵਾਇਰਸ 10 ਜਾਨਾਂ ਲੈ ਚੁੱਕਾ ਹੈ ਤੇ ਪੂਰੀ ਦੁਨੀਆ ’ਚ ਇਸ ਕਾਰਨ ਹੁਣ ਤੱਕ 16,381 ਜਾਨਾਂ ਜਾ ਚੁੱਕੀਆਂ ਹਨ ਅਤੇ ਪੂਰੀ ਦੁਨੀਆ ’ਚ 3 ਲੱਖ 67 ਹਜ਼ਾਰ 457 ਵਿਅਕਤੀ ਇਸ ਵਾਇਰਸ ਕਾਰਨ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ ਹਨ।

 

 

ਇਸ ਵਾਇਰਸ ਦਾ ਹੁਣ ਤੱਕ ਸਭ ਤੋਂ ਵੱਧ ਅਸਰ ਸਭ ਤੋਂ ਪਹਿਲਾਂ ਚੀਨ ਦੇ ਹੁਵੇਈ ਸੂਬੇ ਦੇ ਸ਼ਹਿਰ ਵੁਹਾਨ ’ਚ ਵੇਖਣ ਨੂੰ ਮਿਲਿਆ ਸੀ। ਉੱਥੋਂ ਹੀ ਇਹ ਪੂਰੀ ਦੁਨੀਆ ’ਚ ਫੈਲਿਆ ਹੈ।

 

 

ਇਸ ਵੇਲੇ ਇਟਲੀ ਤੇ ਈਰਾਨ ਜਿਹੇ ਦੇਸ਼ ਕੋਰੋਨਾ ਵਾਇਰਸ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਹਨ। ਹੁਣ ਇਹ ਵਾਇਰਸ ਅਮਰੀਕਾ ’ਚ ਵੀ ਤਬਾਹੀ ਮਚਾ ਰਿਹਾ ਹੈ।

 

 

ਅਮਰੀਕਾ ’ਚ ਇਸ ਵਾਇਰਸ ਨੇ ਸਭ ਤੋਂ ਵੱਧ ਨੁਕਸਾਨ ਨਿਊ ਯਾਰਕ ’ਚ ਕੀਤਾ ਹੈ। ਉੱਥੋਂ ਦੇ ਮੇਅਰ ਦਾ ਕਹਿਣਾ ਹੈ ਕਿ ਇਹ ਘਾਤਕ ਛੂਤ ਉਨ੍ਹਾਂ ਦੇ ਮਹਾਂਨਗਰ ਦੀ 40 ਤੋਂ 80 ਫ਼ੀ ਸਦੀ ਨੂੰ ਆਪਣਾ ਸ਼ਿਕਾਰ ਬਣਾ ਸਕਦਾ ਹੈ।

 

 

ਪੂਰੀ ਦੁਨੀਆ ਦੇ ਅਰਬਾਂ ਲੋਕ ਇਸ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੇ ਘਰਾਂ ’ਚ ਕੈਦ ਹੋਏ ਪਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹੋ ਇਸ ਵਾਇਰਸ ਤੋਂ ਬਚਣ ਦਾ ਵਧੀਆ ਹੱਲ ਹੈ ਕਿਉਂਕਿ ਘਰਾਂ ’ਚ ਰਹਿਣ ਨਾਲ ਇਸ ਵਾਇਰਸ ਦੀ ਲੜੀ ਟੁੱਟ ਜਾਂਦੀ ਹੈ।

 

 

ਭਾਰਤ ਦੇ ਪੰਜਾਬ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਤੇ ਮਹਾਰਾਸ਼ਟਰ ਸੂਬਿਆਂ ’ਚ ਇਸ ਵੇਲੇ ਕਰਫ਼ਿਊ ਲਾ ਦਿੱਤਾ ਗਿਆ ਹੈ ਕਿਉਂਕਿ ਆਮ ਲੋਕ ਆਪਣੇ ਘਰਾਂ ਤੋਂ ਬਾਹਰ ਨਿੱਕਲਣ ਤੋਂ ਹਟ ਨਹੀਂ ਰਹੇ ਸਨ। ਇਸ ਕਾਰਨ ਹੁਣ ਆਮ ਲੋਕਾ ਨੂੰ ਡਾਢੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last date of Income Tax Filing extended to 30th June