ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੈਂਗਲੁਰੂ ਏਅਰ ਸ਼ੋਅ: ਸ਼ਹੀਦ ਹੋਏ ਪਾਇਲਟ ਸਾਹਿਲ ਗਾਂਧੀ ਦਾ ‘ਆਖ਼ਰੀ ਦਿਨ’

ਬੈਂਗਲੁਰੂ ਏਅਰ ਸ਼ੋਅ ਚ ਆਪਣੀ ਉਡਾਨ ਦੌਰਾਨ ਆਪਸ ਚ ਟਕਰਾਏ ਲੜਾਕੂ ਜਹਾਜ਼ਾਂ ਚ ਸ਼ਹੀਦ ਹੋਣ ਵਾਲੇ ਹਿਸਾਰ ਦੇ ਪਾਇਲਟ ਵਿੰਗ ਕਮਾਂਡਰ ਸਾਹਿਲ ਗਾਂਧੀ ਨੇ ਸਵੇਰ ਸਾਢੇ 9 ਵਜੇ ਆਪਣੇ ਪਿਤਾ ਮਦਨ ਮੋਹਨ ਗਾਂਧੀ ਨਾਲ ਵੀਡੀਓ ਕਾਲਿੰਗ ਤੇ ਗੱਲ ਕੀਤੀ ਸੀ। ਵੀਡੀਓ ਕਾਲਿੰਗ ਤੇ ਬੇਟੇ ਨੇ ਪਿਤਾ ਨਾਲ ਵਾਅਦਾ ਕੀਤਾ ਸੀ ਕਿ ਉਹ ਏਅਰ ਸ਼ੋਅ ਮਗਰੋਂ ਘਰ ਆਵੇਗਾ। ਪਰ ਬਦਕਿਸਮਤੀ ਨਾਲ ਅਜਿਹਾ ਨਾ ਹੋ ਸਕਿਆ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸ਼ਹੀਦ ਪਾਇਲਟ ਸਾਹਿਲ ਗਾਂਧੀ ਹਰਿਆਣਾ ਦੇ ਹਿਸਾਰ ਦਾ ਰਹਿਣ ਵਾਲਾ ਸੀ। ਹਿਸਾਰ ਦੇ ਪੀਐਲਏ ਖੇਤਰ ਚ ਮਕਾਨ ਨੰਬਰ 187 ਚ ਉਸਦਾ ਘਰ ਹੈ। ਜਾਣਕਾਰੀ ਮੁਤਾਬਕ ਪਿਤਾ ਮਦਨ ਮੋਹਨ ਗਾਂਧੀ ਨੂੰ ਬੇਟੇ ਨਾਲ ਵੀਡੀਓ ਕਾਲਿੰਗ ਕਰਨ ਦੇ 28 ਘੰਟਿਆਂ ਮਗਰੋਂ ਦੁਪਹਿਰ 2 ਵਜੇ ਇਸ ਬੇਟੇ ਦੀ ਹਵਾਈ ਹਾਦਸੇ ਚ ਮੌਤ ਹੋਣ ਦੀ ਖ਼ਬਰ ਮਿਲੀ ਜਿਸ ਤੋਂ ਬਾਅਦ ਉਹ ਪੂਰੀ ਤਰ੍ਹਾਂ ਟੁੱਟ ਗਏ।

 

 

ਬੈਂਗਲੁਰੂ ਦੇ ਯੇਲਾਹਾਂਕਾ ਏਅਰਬੇਸ ਤੇ 20 ਤੋਂ 24 ਫ਼ਰਵਰੀ ਤੱਕ ਚੱਲਣ ਵਾਲੇ ਇਸ ਏਅਰਸ਼ੋਅ ਚ ਮੰਗਲਵਾਰ ਨੂੰ ਦੋ ਹਵਾਈ ਜਹਾਜ਼ ਆਪਸ ਚ ਟਕਰਾ ਗਏ ਸਨ। ਜਿਸ ਵਿਚ ਪਾਇਲਟ ਸਾਹਿਲ ਗਾਂਧੀ ਦੀ ਮੌਤ ਹੋ ਗਈ ਜਦਕਿ ਦੋ ਹੋਰ ਪਾਇਲਟ ਜ਼ਖ਼ਮੀ ਹੋ ਗਏ।

 

 

37 ਸਾਲਾਂ ਵਿੰਗ ਕਮਾਂਡਰ ਸਾਹਿਬ ਗਾਂਧੀ ਦੇ ਪਰਿਵਾਰ ਚ ਉਨ੍ਹਾਂ ਦੇ ਪਿਤਾ ਮਦਨ ਬੈਂਕ ਤੋਂ ਮੈਨੇਜਰ ਵਜੋਂ ਰਿਟਾਇਰ ਹਨ ਜਦਕਿ ਮਾਂ ਡਾ.ਸੁਦੇਸ਼ ਗਾਂਧੀ ਐਚਓਡੀ ਰਿਟਾਇਰ ਹਨ।

 

 

ਸਾਹਿਲ ਦੀ ਪਤਨੀ ਹਿਮਾਨੀ ਇੱਕ ਕੰਪਨੀ ਚ ਸੋਫ਼ਟਵੇਅਰ ਇੰਜੀਨੀਅਰ ਵਜੋਂ ਤਾਇਨਾਤ ਹਨ ਤੇ ਦੋਨਾਂ ਦਾ 5 ਸਾਲ ਦਾ ਬੇਟਾ ਰਿਆਨ ਹੈ। ਰਿਆਨ ਵਿਆਹ ਦੇ 5 ਸਾਲਾਂ ਮਗਰੋਂ ਹੋਇਆ ਸੀ। ਸਾਹਿਲ ਦਾ ਵੱਡਾ ਭਰਾ ਤੇ ਭਾਬੀ ਸਵਿੱਟਜ਼ਰਲੈਂਡ ਚ ਰਹਿੰਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਸਾਹਿਲ ਗਾਂਧੀ ਦੀ 12ਵੀਂ ਜਮਾਤ ਪਾਸ ਕਰਦਿਆਂ ਹੀ ਐਨਡੀਏ ਚ ਚੋਣ ਹੋ ਗਈ ਸੀ। ਜਿਸ ਤੋਂ ਬਾਅਦ ਉਸਦੀ ਸਾਲ 2004 ਚ ਸੂਰਿਆ ਕਿਰਨ ਏਅਰੋਬੈਟਿਕਸ ਚ ਨੌਕਰੀ ਲੱਗ ਗਈ ਸੀ।

 

ਸਾਹਿਲ ਅਤੇ ਉਸਦੀ ਪਤਨੀ ਹਿਮਾਨੀ ਇੱਕੋ ਸਕੂਲ ਚ ਸੀਨੀਅਰ–ਜੂਨੀਅਰ ਸਨ। ਹਿਮਾਨੀ ਵੀ ਪੀਐਲਏ ਦੀ ਨਿਵਾਸੀ ਹਨ। ਇੱਕ ਗਲੀ ਛੱਡ ਕੇ ਹੀ ਉਨ੍ਹਾਂ ਦਾ ਪੇਕੇ ਘਰ ਹੈ। ਸਾਲ 2009 ਚ ਦੋਨਾਂ ਦਾ ਲਵ ਕਮ ਅਰੈਂਜ ਮੈਰਿਜ ਹੋ ਗਈ ਸੀ।  ਵਿਆਹ ਦੇ 5 ਸਾਲਾ ਮਗਰੋਂ ਦੋਨਾਂ ਦਾ ਇੱਕ ਮੁੰਡਾ ਰਿਆਨ ਹੋਇਆ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:last day of the pilot Sahil Gandhi martyred in Bangalore Air Show