ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਫ਼ੀਲੇ ਤੂਫ਼ਾਨ 'ਚ ਮਰਨ ਵਾਲੇ 8 ਪਰਬਤਾਰੋਹੀਆਂ ਦਾ ਆਖ਼ਰੀ ਵੀਡੀਓ ਆਇਆ ਸਾਹਮਣੇ

ਭਾਰਤੀ ਤਿੱਬਤ ਸੀਮਾ ਪੁਲਿਸ (ਆਈ.ਟੀ.ਬੀ.ਪੀ.) ਨੇ ਇਕ ਵੀਡੀਓ ਜਾਰੀ ਕੀਤਾ ਹੈ ਜੋ ਉਤਰਾਂਖੰਡ ਵਿੱਚ ਨੰਦਾ ਦੇਵੀ ਪੂਰਬੀ ਚੋਟੀ ਦੇ ਰਸਤੇ ਵਿੱਚ ਜਾਨ ਗੁਵਾਉਣ ਵਾਲੇ ਅੱਠ ਪਰਬਤਾਰੋਹੀਆਂ ਦੇ ਆਖ਼ਰੀ ਪਲਾਂ ਨੂੰ ਦਿਖਾਉਂਦਾ ਹੈ।

 

ਇਕ ਮਿੰਟ 55 ਸਕਿੰਟ ਦਾ ਇਹ ਵੀਡੀਓ ਪਰਬਤਾਹੋਰੀਆਂ ਦੇ ਹੇਲਮੇਟ ਉੱਤੇ ਲੱਗੇ ਕੈਮਰੇ ਨਾਲ ਸ਼ੂਟ ਹੋਇਆ ਹੈ। ਇਹ ਵੀਡੀਓ ਮਈ ਦੇ ਅਖ਼ੀਰ ਵਿੱਚ ਉਸ ਸਮੇਂ ਦਾ ਹੈ ਜਦੋਂ ਪਰਬਤਾਹੋਰੀਆਂ ਦਾ ਇਹ ਸਮੂਹ ਨੰਦ ਦੇਵੀ ਪੂਰਬੀ ਚੋਟੀ ਦੀ 7434 ਮੀਟਰ ਦੀ ਉੱਚਾਈ ਨੂੰ ਪੂਰਾ ਕਰਨ ਵਾਲਾ ਸੀ।
 

 

 

 

 

ਇਨ੍ਹਾਂ ਪਰਬਤਰੋਹੀਆਂ ਨੂੰ ਤਿਲਕਣ ਵਾਲੀ ਬਰਫ਼ ਦੀ ਚਾਦਰ 'ਤੇ ਇੱਕ ਕਤਾਰ ਵਿੱਚ ਖੜਾ ਵੇਖਿਆ ਜਾ ਸਕਦਾ ਹੈ। ਇਸ ਰਾਹੀਂ ਉਨ੍ਹਾਂ ਨੇ ਚੋਟੀ ਉੱਤੇ ਜਾਣਾ ਸੀ। ਇਹ ਵੀਡੀਓ ਇੱਕ ਧਮਾਕੇ ਦੀ ਆਵਾਜ਼ ਨਾਲ ਖ਼ਤਮ ਹੁੰਦਾ ਹੈ। ਆਈਟੀਬੀਪੀ ਦੇ ਅਧਿਕਾਰੀਆਂ ਦਾ ਇਸ ਆਵਾਜ਼ ਬਾਰੇ ਇਹ ਕਹਿਣਾ ਹੈ ਕਿ ਇਹ ਬਰਫ਼ ਦੇ ਤੂਫ਼ਾਨ ਵਾਲੀ ਆਵਾਜ਼ ਹੋ ਸਕਦੀ ਹੈ ਜਿਸ ਨੇ ਉਨ੍ਹਾਂ ਦਾ ਜਾਨ ਲੈ ਲਈ। 

 

ਇਹ ਪਰਬਤਰੋਹੀ 25 ਮਈ ਨੂੰ ਲਾਪਤਾ ਹੋ ਗਏ ਸਨ ਅਤੇ 3 ਜੁਲਾਈ ਨੂੰ ਆਈਟੀਬੀਪੀ ਮੁਲਾਜ਼ਮ ਅੱਠ ਲਾਸ਼ਾਂ ਨੂੰ ਹੇਠਾਂ ਲੈ ਕੇ ਆਏ ਸਨ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last visuals of the mountaineers team near the summit on unnamed peak near the Nanda Devi east uttarakhand