ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਸਨ ਕਸਾਬ ਦੇ ਆਖ਼ਰੀ ਸ਼ਬਦ - ‘ਤੁਸੀਂ ਜਿੱਤ ਗਏ, ਮੈਂ ਹਾਰ ਗਿਆ`

ਇਹ ਸਨ ਕਸਾਬ ਦੇ ਆਖ਼ਰੀ ਸ਼ਬਦ - ‘ਤੁਸੀਂ ਜਿੱਤ ਗਏ, ਮੈਂ ਹਾਰ ਗਿਆ`

ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਅਤੇ ਮੁੰਬਈ `ਤੇ 26/11 ਹਮਲੇ ਦੇ ਮੁੱਖ 10 ਦੋਸ਼ੀਆਂ `ਚੋਂ ਇੱਕ ਅਜਮਲ ਅਮੀਰ ਕਸਾਬ ਦੇ ਆਖ਼ਰੀ ਸ਼ਬਦ ਕੀ ਸਨ; ਸ਼ਾਇਦ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਹੁਣ ਇਸ ਬਾਰੇ ਸੀਨੀਅਰ ਪੁਲਿਸ ਇੰਸਪੈਕਟਰ ਰਮੇਸ਼ ਮਹਾਲੇ ਨੇ ਦੱਸਿਆ ਕਿ ਕਸਾਬ ਨੇ ਫਾਂਸੀ ਦਿੱਤੇ ਜਾਣ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਸਾਹਵੇਂ ਇਹ ਆਖਿਆ ਸੀ - ‘ਤੁਸੀਂ ਜਿੱਤ ਗਏ, ਮੈਂ ਹਾਰ ਗਿਆ`।


ਇਹ ਸ਼ਬਦ ਉਸ ਨੇ ਨਵੰਬਰ 2012 `ਚ ਫਾਂਸੀ ਤੋਂ ਇੱਕ ਦਿਨ ਪਹਿਲਾਂ ਇੰਸਪੈਕਟਰ ਰਮੇਸ਼ ਮਹਾਲੇ ਹੁਰਾਂ ਸਾਹਵੇਂ ਆਖੇ ਸਨ। ਕਸਾਬ ਨੂੰ ਅਦਾਲਤ `ਚ 80 ਜੁਰਮਾਂ ਦਾ ਦੋਸ਼ੀ ਪਾਇਆ ਗਿਆ ਸੀ; ਜਿਨ੍ਹਾਂ ਵਿੱਚੋਂ ਇੱਕ ਦੋਸ਼ ਭਾਰਤ ਦੇਸ਼ ਖਿ਼ਲਾਫ਼ ਜੰਗ ਵਿੱਢਣ ਦਾ ਵੀ ਸੀ।


ਪੁਲਿਸ ਇੰਸਪੈਕਟਰ ਸ੍ਰੀ ਮਹਾਲੇ ਹੁਣ ਤਾਂ ਸੇਵਾ-ਮੁਕਤ ਹੋ ਚੁੱਕੇ ਹਨ ਪਰ ਉਸ ਵੇਲੇ 26/11 ਹਮਲੇ ਦੇ ਉਹ ਮੁੱਖ ਜਾਂਚ-ਅਧਿਕਾਰੀ ਸਨ। ਉਹ ਸਾਲ 2008 `ਚ ਮੁੰਬਈ ਦੀ ਕ੍ਰਾਈਮ ਬ੍ਰਾਂਚ ਯੂਨਿਟ-1 ਦੇ ਮੁਖੀ ਸਨ। 26 ਨਵੰਬਰ, 2008 ਨੂੰ 10 ਕਥਿਤ ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ `ਤੇ ਹਮਲਾ ਕਰ ਦਿੱਤਾ ਸੀ। ਬਾਕੀ ਸਾਰੇ 9 ਅੱਤਵਾਦੀ ਤਾਂ ਮੁੰਬਈ ਦੇ ਸੁਰੱਖਿਆ ਬਲਾਂ ਨਾਲ ਲੜਦੇ ਮਾਰੇ ਗਏ ਸਨ; ਸਿਰਫ਼ ਕਸਾਬ ਹੀ ਉਨ੍ਹਾਂ `ਚੋਂ ਬਚਿਆ ਸੀ। ਉਸ ਦੀ ਅਦਾਲਤੀ ਸੁਣਵਾਈ ਲੰਮਾ ਸਮਾਂ ਚੱਲਦੀ ਰਹੀ ਸੀ ਤੇ ਅਖ਼ੀਰ ਉਸ ਨੂੰ ਫਾਂਸੀ ਦੇ ਦਿੱਤੀ ਗਈ ਸੀ।


ਕਸਾਬ ਤਦ 81 ਦਿਨ ਇੰਸਪੈਕਟਰ ਮਹਾਲੇ ਦੀ ਹਿਰਾਸਤ `ਚ ਰਿਹਾ ਸੀ। ਉਸ ਲਈ ਮੁੰਬਈ ਦੀ ਆਰਥਕ ਰੋਡ `ਤੇ ਇੱਕ ਬਹੁਤ ਉੱਚ-ਸੁਰੱਖਿਆ ਵਾਲੀ ਬੁਲੇਟ-ਪਰੂਫ਼ ਜੇਲ੍ਹ ਬਣਾਈ ਗਈ ਸੀ।


ਸ੍ਰੀ ਮਹਾਲੇ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਸੀ ਕਿ ਕਸਾਬ ਨੂੰ ਪੂਰੀ ਟਰੇਨਿੰਗ ਦਿੱਤੀ ਗਈ ਹੈ; ਇਸ ਲਈ ਉਹ ਸਖ਼ਤੀ ਕਰਨ `ਤੇ ਕਦੇ ਨਹੀਂ ਬੋਲੇਗਾ; ਇਸ ਲਈ ਉਸ ਨੂੰ ਖੁੱਲ੍ਹਾ ਮੌਕਾ ਦਿੱਤਾ ਗਿਆ ਸੀ ਤੇ ਉਸ ਨੂੰ ਆਰਾਮ ਨਾਲ ਰਹਿਣ ਦਿੱਤਾ ਗਿਆ ਸੀ। ਅਜਿਹਾ ਇਸ ਲਈ ਕੀਤਾ ਗਿਆ ਸੀ ਕਿ ਉਹ ਆਪਣੇ ਗੁਨਾਹਾਂ ਦਾ ਇਕਬਾਲ ਖ਼ੁਦ ਹੀ ਕਰ ਲਵੇ ਤੇ ਇਹ ਦੱਸ ਦੇਵੇ ਕਿ ਇਹ ਸਾਰੀ ਸਾਜਿ਼ਸ਼ ਕਿਸ ਦੀ ਸੀ।


ਸ੍ਰੀ ਮਹਾਲੇ ਨੇ ਦੱਸਿਆ ਕਿ ਜਦੋਂ ਫਾਂਸੀ ਦੇਣ ਲਈ 21 ਸਾਲਾ ਕਸਾਬ ਨੂੰ ਫਾਂਸੀ ਦੇਣ ਲਈ ਸੜਕ ਰਸਤੇ ਮੁੰਬਈ ਤੋਂ ਪੁਣੇ ਲਿਜਾਂਦਾ ਜਾ ਰਿਹਾ ਸੀ; ਤਾਂ ਸਾਢੇ ਤਿੰਨ ਘੰਟਿਆਂ ਦੇ ਸਫ਼ਰ ਦੌਰਾਨ ਉਹ ਪੂਰੀ ਤਰ੍ਹਾਂ ਚੁੱਪ ਰਿਹਾ ਸੀ ਅਤੇ ਉਸ ਦਾ ਸਾਰਾ ਆਤਮ-ਵਿਸ਼ਵਾਸ ਤੇ ਜਵਾਨੀ ਦਾ ਜੋਸ਼ ਫਾਂਸੀ ਦੇ ਡਰ `ਚ ਖ਼ਤਮ ਹੋ ਗਿਆ ਸੀ। ਕਸਾਬ ਨੂੰ 21 ਨਵੰਬਰ, 2012 ਨੂੰ ਫਾਂਸੀ ਦਿੱਤੀ ਗਈ ਸੀ ਤੇ ਭਾਰਤੀਆਂ ਲਈ ਉਹ ਬਹੁਤ ਖ਼ੁਸ਼ੀਆਂ ਭਰਿਆ ਦਿਨ ਸੀ ਕਿਉਂਕਿ ਬੁਰਾਈ ਦਾ ਅੰਤ ਹੋ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last Words of Kasab - You win I lost