ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ, ਸਾਹਮਣੇ ਆਇਆ ਪਰਵਾਰ ਦਾ ਬਿਆਨ

ਲਤਾ ਮੰਗੇਸ਼ਕਰ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਖ਼ਬਰ ਜਿਵੇਂ ਕਿ ਸਾਹਮਣੇ ਆਈ ਤਾਂ ਦੇਸ਼-ਵਿਦੇਸ਼ ਤੋਂ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਸਣੇ ਬਾਲੀਵੁਡ ਸਿਤਾਰਿਆਂ ਨੇ ਉਨ੍ਹਾਂ ਦੀ ਸਿਹਤ ਠੀਕ ਹੋਣ ਦੀ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਸੀ।

 

ਹੁਣ ਲਤਾ ਮੰਗੇਸ਼ਕਰ ਦੀ ਹੈਲਥ ਨੂੰ ਲੈ ਕੇ ਇੱਕ ਨਵੀਂ ਅਪਡੇਟ ਆਈ ਹੈ। ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।

ਸੋਮਵਾਰ ਨੂੰ ਬ੍ਰੀਚ ਕੇਂਡੀ ਹਸਪਤਾਲ ਵਿੱਚ ਚੇਸਟ ਇੰਫੈਕਸ਼ਨਾਂ ਕਾਰਨ ਲਤਾ ਮੰਗੇਸ਼ਕਰ ਨੂੰ ਆਈਸੀਯੂ ਵਿੱਚ ਭਰਤੀ ਕਰਵਾਇਆ ਗਿਆ ਸੀ। ਵਿਚਕਾਰ ਇਹ ਖ਼ਬਰ ਵੀ ਸਾਹਮਣੇ ਆਈ ਸੀ ਕਿ ਉਨ੍ਹਾਂ ਨੂੰ ਵੇਂਟੀਲੇਟਰ ਉੱਤੇ ਰਖਿਆ ਗਿਆ ਹੈ ਪਰ ਹੁਣ ਨਵੀਂ ਸਿਹਰ ਅਪਡੇਟ ਅਨੁਸਾਰ ਉਨ੍ਹਾਂ ਦੀ ਸਿਹਤ ਠੀਕ ਹੈ।

 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਰਚਨਾ ਸ਼ਾਹ (ਲਤਾ ਮੰਗੇਸ਼ਕਰ ਦੀ ਭਾਂਜੀ) ਨੇ ਕਿਹਾ ਹੈ ਕਿ ਲਤਾ ਮੰਗੇਸ਼ਕਰ ਦੀ ਸਥਿਤੀ ਹੁਣ ਠੀਕ ਹੈ। ਉਹ ਪਹਿਲਾਂ ਨਾਲੋਂ ਚੰਗਾ ਮਹਿਸੂਸ ਕਰ ਰਹੀ ਹੈ। ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਅਤੇ ਦੁਆਵਾਂ ਕੰਮ ਆਈਆਂ ਹਨ। ਅਸੀਂ ਸਾਰੇ ਚਾਹੁੰਦੇ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣਗੇ ਅਤੇ ਜਲਦੀ ਆਪਣੇ ਘਰ ਨੂੰ ਵਾਪਸ ਆਉਣ।

 

 

 


 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lata MangeshkarHealth Update: Family Says Now Lata Mangeshkar is Stable and will Return Home Soon