ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਡਰ ਨੂੰ ਦੂਰ ਕਰਨ ਲਈ ਕੇਂਦਰ ਦੀ ਕੌਮੀ ਪੱਧਰੀ ਮੁਹਿੰਮ ਸ਼ੁਰੂ

ਮਹਾਮਾਰੀ ਕੋਵਿਡ 19 ਕਾਰਣ ਪੈਦਾ ਹਾਲਤਾਂ ਵਿਚ ਘਾਤਕ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਸੇਵਾ ਅਤੇ ਦੇਖਭਾਲ ਕਰਨ ਵਾਲੇ ਸਿਹਤ ਕਰਮਚਾਰੀਆਂ ਅਤੇ ਹੋਰ ਕਰੋਨਾ ਯੋਧਿਆਂ ਦੀ ਸੁਰੱਖਿਆ ਯਕੀਨੀ ਕਰਨ ਦੇ ਨਾਲ-ਨਾਲ ਉਨਾਂ ਦਾ ਉਤਸ਼ਾਹ ਵੱਧਾਉਣ ਅਤੇ ਉਨਾਂ ਪ੍ਰਤੀ ਲੋਕਾਂ ਵਿਚ ਫੈਲੇ ਡਰ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਇਕ ਕੌਮੀ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ।

 

ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹਰਿਆਣਾ ਵਿਚ ਵੀ ਇਸ ਮੁਹਿੰਮ ਨੂੰ ਸਹੀ ਢੰਗ ਨਾਲ ਚਲਾਇਆ ਜਾਵੇਗਾ ਤਾਂ ਜੋ ਸੂਬੇ ਵਿਚ ਕਰੋਨਾ ਮਰੀਜਾਂ ਦੀ ਦੇਖਭਾਲ ਕਰ ਰਹੇ ਸਿਹਤ ਕਰਮਚਾਰੀਆਂ ਅਤੇ ਹੋਰ ਕਰੋਨਾ ਯੋਧਿਆਂ ਨੂੰ ਲੈ ਕੇ ਫੈਲੇ ਸ਼ੱਕਾਂ ਨੂੰ ਦੂਰ ਕੀਤਾ ਜਾ ਸਕੇ ਤਅੇ ਹਾਂ-ਪੱਖੀ ਆਧਾਰ ਪਿਆਰ, ਦੇਖਭਾਲ, ਸਨਮਾਨ ਅਤੇ ਇਕਜੁਟਤਾ ਨੂੰ ਵਧਾਇਆ ਜਾ ਸਕੇ।

 

ਅਜਿਹੀ ਮੁਹਿੰਮ ਚਲਾਉਣਾ ਇਸ ਲਈ ਜ਼ਰੂਰੀ ਹੋ ਗਿਆ ਹੈ ਕਿ ਕਿਉਂਕਿ ਵੇਖਣ ਵਿਚ ਆਇਆ ਹੈ ਕਿ ਕੋਈ ਖੇਤਰਾਂ ਵਿਚ ਕਰੋਨਾ ਮਰੀਜਾਂ ਦੀ ਦੇਖਭਾਲ ਕਰ ਰਹੇ ਸਿਹਤ ਕਰਮਚਾਰੀਆਂ ਅਤੇ ਹੋਰ ਕਰੋਨਾ ਯੋਧਿਆਂ ਦੇ ਪ੍ਰਤੀ ਲੋਕ ਮਤਭੇਦ ਤੇ ਬੁਰਾ ਸਲੂਕ ਕਰ ਰਹੇ ਹਨ। ਇਸ ਤੋਂ ਇਲਾਵਾ ਕੋਵਿਡ 19 ਦੇ ਡਰ ਕਾਰਣ ਕੋਵਿਡ 19 ਪਾਜਿਟਿਵ ਹੋਣ ’ਤੇ ਲੋਕ ਮਦਦ ਲੈਣ ਅਤੇ ਜਾਂਚ ਕਰਵਾਉਣ ਤੋਂ ਵੀ ਬਚ ਰਹੇ ਹਨ, ਜਿਸ ਨਾਲ ਉਹ ਆਪਣੇ ਖੁਦ ਦੇ ਜੀਵਨ ਦੇ ਨਾਲ-ਨਾਲ ਦੂਜਿਆਂ ਦੇ ਜੀਵਨ ਨੂੰ ਵੀ ਜੋਖਿਮ ਵਿਚ ਪਾ ਦਿੰਦੇ ਹਨ।

 

ਇਸ ਮਹਾਮਾਰੀ ਨੂੰ ਫੈਸਲਣ ਨੂੰ ਰੋਕਣ ਲਈ ਲੋਕਾਂ ਵਿਚ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਉਨਾਂ ਨੂੰ ਸਮਾਕਿਜ ਦੂਰੀ ਦੇ ਮਹੱਤਵ ਤੋਂ ਜਾਣੂੰ ਕਰਵਾਉਣ ਬਹੁਤ ਲਾਜਿਮੀ ਹੈ। ਉਨਾਂ ਦਸਿਆ ਕਿ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੀ ਵੈਬਸਾਇਟ ਇਸ ਮੁਹਿੰਮ ਨਾਲ ਸਬੰਧਤ ਰਣਨੀਤੀ ਅਤੇ ਮੁੱਖ ਸੰਦੇਸ਼, ਮਾਸ ਤੇ ਸੋਸ਼ਲ ਮੀਡਿਆ ਦੀ ਰਚਨਾਤਮਕ ਸਮੱਗਰੀ, ਆਡਿਓ-ਵਿਜੂਅਲ ਵਰਗੀ ਸਮੱਗਰੀ ਉਪਲੱਬਧ ਹੈ।

 

ਉਨਾਂ ਦਸਿਆ ਕਿ ਮੰਤਰਾਲੇ ਵੱਲੋਂ ਵੀ-ਟਰਾਂਸਫਰ ਰਾਹੀਂ ਇਸ ਸਮੱਗਰੀ ਨੂੰ ਲਾਗਤਾਰ ਆਧਾਰ ’ਤੇ ਸੂਬਿਆਂ ਨੂੰ ਮਹੁੱਇਆ ਕਰਵਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Launches Centre s national campaign to allay Corona s fears