ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਕਨੀਕੀ ਨੁਕਸ ਕਾਰਨ ਚੰਦਰਯਾਨ–2 ਦੀ ਲਾਂਚਿੰਗ ਟਲ਼ੀ

ਤਕਨੀਕੀ ਨੁਕਸ ਕਾਰਨ ਚੰਦਰਯਾਨ–2 ਦੀ ਲਾਂਚਿੰਗ ਟਲ਼ੀ

ਭਾਰਤ ਨੇ ਸੋਮਵਾਰ ਵੱਡੇ ਤੜਕੇ 2:15 ਵਜੇ ਹੋਣ ਵਾਲੀ ਚੰਦਰਯਾਨ–2 ਦੀ ਲਾਂਚਿੰਗ ਨੂੰ ਕਿਸੇ ਤਕਨੀਕੀ ਨੁਕਸ ਕਾਰਨ ਹਾਲ ਦੀ ਘੜੀ ਟਾਲ਼ ਦਿੱਤਾ ਹੈ। ਇਸ ਦੀ ਲਾਂਚਿੰਗ ਲਈ ਹੁਣ ਨਵੀਂ ਤਰੀਕ ਦਾ ਐਲਾਨ ਬਾਅਦ ’ਚ ਕੀਤਾ ਜਾਵੇਗਾ। ਇਹ ਜਾਣਕਾਰੀ ਭਾਰਤੀ ਪੁਲਾੜ ਖੋਜ ਸੰਗਠਨ (ISRO - ਇਸਰੋ) ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ।

 

 

ਇਸਰੋ ਨੇ ਲਿਖਿਆ ਕਿ ਲਾਂਚਿੰਗ ਵਾਹਨ ਵਿੱਚ ਟੀ–56 ਮਿੰਟ ਉੱਤੇ ਤਕਨੀਕੀ ਨੁਕਸ ਦਿਸਿਆ। ਇਸ ਲਈ ਸਾਵਧਾਨੀ ਵਜੋਂ ਚੰਦਰਯਾਨ–2 ਦੀ ਲਾਂਚਿੰਗ ਅੱਜ ਲਈ ਟਾਲ਼ ਦਿੱਤੀ ਗਈ ਹੈ। ਨਵੀਂ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

 

 

ਇਸ ਤੋਂ ਪਹਿਲਾਂ ਕੱਲ੍ਹ ਵਿਦੇਸ਼ੀ ਮੀਡੀਆ ਨੇ ਭਾਰਤ ਦੇ ਦੂਜੇ ਮੂਨ–ਮਿਸ਼ਨ (ਚੰਨ–ਮੁਹਿੰਮ) ਚੰਦਰਯਾਨ–2 ਨੂੰ ਹਾਲੀਵੁੱਡ ਦੀ ਫ਼ਿਲਮ ‘ਏਵੇਂਜਰਸ ਐਂਡਗੇਮ’ ਤੋਂ ਘੱਟ ਖ਼ਰਚੀਲਾ ਦੱਸਿਆ ਸੀ। ਵਿਦੇਸ਼ੀ ਮੀਡੀਆ ਤੇ ਵਿਗਿਆਨਕ ਅਖ਼ਬਾਰਾਂ ਨੇ ਚੰਦਰਯਾਨ–2 ਦੀ ਲਾਗਤ ਨੂੰ ਇਸ ਫ਼ਿਲਮ ਨੂੰ ਬਣਾਉਣ ’ਤੇ ਹੋਏ ਖ਼ਰਚੇ ਤੋਂ ਵੀ ਘੱਟ ਦੱਸਿਆ ਸੀ।

 

 

ਇੰਝ ਦੁਨੀਆ ਭਰ ਦੀਆਂ ਨਜ਼ਰਾਂ ਹੁਣ ਭਾਰਤ ਦੇ ਵੱਕਾਰੀ ਚੰਦਰਯਾਨ–2 ਉੱਤੇ ਲੱਗੀਆਂ ਹੋਈਆਂ ਹਨ। ਇਹ ਉਪਗ੍ਰਹਿ ਐਤਵਾਰ–ਸੋਮਵਾਰ ਦੀ ਰਾਤ ਨੂੰ ਪੁਲਾੜ ਵਿੱਚ ਭੇਜਿਆ ਜਾਣਾ ਸੀ। ਇਸ ਨੂੰ ਭੇਜਣ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਗਈ ਸੀ।

 

 

ਭਾਰਤ ਇਸ ਮਿਸ਼ਨ ਦੀ ਸਫ਼ਲਤਾ ਨਾਲ ਆਪਣੀ ਪੁਲਾੜ ਮੁਹਿੰਮ ਵਿੱਚ ਅਮਰੀਕਾ, ਰੂਸ ਤੇ ਚੀਨ ਦੇ ਬਰਾਬਰ ਹੋ ਜਾਵੇਗਾ। ‘ਸਪੂਤਨਿਕ’ ਮੁਤਾਬਕ – 3,850 ਕਿਲੋਗ੍ਰਾਮ ਵਜ਼ਨੀ ‘ਚੰਦਰਯਾਨ–2 ਦੀ ਕੁੱਲ ਲਾਗਤ ਲਗਭਗ 12.4 ਕਰੋੜ ਡਾਲਰ ਹੈ; ਜਿਸ ਵਿੱਚ 3.1 ਕਰੋੜ ਡਾਲਰ ਤਾਂ ਸਿਰਫ਼ ਇਸ ਦੀ ਲਾਂਚਿੰਗ ਲਈ ਹੀ ਹੈ ਅਤੇ 9.3 ਕਰੋੜ ਡਾਲਰ ਇਸ ਉੱਪਗ੍ਰਹਿ ਨੂੰ ਤਿਆਰ ਕਰਨ ’ਤੇ ਲੱਗੇ ਹਨ।’

 

 

ਇਹ ਲਾਗਤ ਫ਼ਿਲਮ ‘ਏਵੇਂਜਰਸ’ ਦੀ ਲਾਗਤ ਦੇ ਅੱਧੇ ਤੋਂ ਵੀ ਘੱਟ ਹੈ। ਇਸ ਫ਼ਿਲਮ ਦਾ ਬਜਟ 35.6 ਕਰੋੜ ਡਾਲਰ ਹੈ।

 

 

ਭਾਰਤੀ ਪੁਲਾੜ ਖੋਜ ਸੰਗਠਨ (ISRO – ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ ਨੇ ਕਿਹਾ ਕਿ ਭਾਰਤ ਦਾ ਮੂਨ–ਮਿਸ਼ਨ ਚੰਦਰਯਾਨ–2 ਰੋਬੋਟਿਕ ਪੁਲਾੜ ਖੋਜ ਦੀ ਦਿਸ਼ਾ ਵਿੱਚ ਦੇਸ਼ ਦਾ ਪਹਿਲਾ ਕਦਮ ਹੈ ਤੇ ਇਹ ਬਹੁਤ ਜ਼ਿਆਦਾ ਔਖਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Launching of Chandrayan-2 postponed due to technical snag