ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ: ਸੂਰਤ 'ਚ ਧੋਬੀ ਕਾਰਨ ਘਰਾਂ 'ਚ ਕੀਤੇ 54,000 ਲੋਕ ਕਵਾਰੰਟਾਈਨ

ਕੋਰੋਨਾ ਦੀ ਲਾਗ ਰੁਕਣ ਦਾ ਨਾਮ ਨਹੀਂ ਲੈ ਰਹੀ। ਇਸ ਤਬਾਹੀ ਨੇ ਗੁਜਰਾਤ ਨੂੰ ਵੀ ਘੇਰ ਲਿਆ ਹੈ। ਕੋਰੋਨਾ ਟੈਸਟ ਦੀ ਰਿਪੋਰਟ ਪਾਜ਼ੀਟਿਵ ਹੋਣ 'ਤੇ ਉਸ ਸ਼ਹਿਰ ਦੇ 16,800 ਘਰਾਂ ਦੇ ਲਗਭਗ 54,000 ਲੋਕਾਂ ਨੂੰ ਕਵਾਰੰਟਾਈਨ ਕੀਤਾ ਗਿਆ ਹੈ।
 

ਮੀਡੀਆ ਰਿਪੋਰਟਾਂ ਦੇ ਅਨੁਸਾਰ, ਅਧਿਕਾਰੀਆਂ ਨੇ ਇਲਾਕੇ ਵਿੱਚ 12 ਹਸਪਤਾਲਾਂ, 23 ਮਸਜਿਦਾਂ, 22 ਮੁੱਖ ਸੜਕਾਂ ਅਤੇ 82 ਸੜਕਾਂ ਨੂੰ ਸੇਨਾਟਾਈਜ ਕਰ ਦਿੱਤਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ 16,785 ਘਰਾਂ ਨੂੰ ਵੀ ਸੇਨੀਟਾਈਜ ਕੀਤਾ ਗਿਆ ਹੈ। 54,003 ਲੋਕਾਂ ਨੂੰ ਹੋਮ ਕਵਾਰੰਟਾਈਨ ਕਰਨ ਲਈ 55 ਟੀਮਾਂ ਤਾਇਨਾਤ ਕੀਤੀਆਂ ਸਨ।
 

ਧੋਬੀਖਾਨਾ ਚਲਾਉਣ ਵਾਲੇ 67 ਸਾਲਾ ਵਿਅਕਤੀ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਉਸ ਦੀ ਪਤਨੀ, ਬੱਚਿਆਂ, ਭਰਜਾਈ ਅਤੇ ਧੋਬੀਖਾਨੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਕੋਰੋਨਾ ਵਾਇਰਸ ਦੀ ਲਾਗ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਕਵਾਰੰਟਾਈਨ ਕੀਤਾ ਗਿਆ ਹੈ। ਇਕ ਕਿੱਲੋਮੀਟਰ ਦੇ ਘੇਰੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਹੈ।

 

ਅਹਿਮਦਾਬਾਦ 'ਚ ਕੋਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਏ
ਗੁਜਰਾਤ ਦੇ ਅਹਿਮਦਾਬਾਦ ਵਿੱਚ ਕੋਰੋਨਾ ਵਾਇਰਸ (ਕੋਵਿਡ -19) ਦੇ ਸੱਤ ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਰਾਜ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ 95 ਹੋ ਗਈ ਹੈ। ਇਸ ਤੋਂ ਇਲਾਵਾ ਰਾਜ ਵਿੱਚ ਇਕ ਹੋਰ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਮੌਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਠ ਹੋ ਗਈ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Laundryman tested corona positive in surat about 54000 people have placed under Homa quarantine