ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੈਦਰਾਬਾਦ ਬਲਾਤਕਾਰ ਦੇ ਦੋਸ਼ੀਆਂ ਨੂੰ ਲੋਕਾਂ ਹਵਾਲੇ ਕਰ ਦਿੱਤਾ ਜਾਵੇ : ਮਿਮੀ ਚੱਕਰਵਰਤੀ

ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ, ਹੱਤਿਆ ਅਤੇ ਸਾੜ ਦੇਣ ਦੀ ਦਿਲ ਦਹਿਲਾਉਣ ਵਾਲੇ ਮਾਮਲੇ ਨੇ ਦੇਸ਼ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਘਟਨਾ ਦੀ ਦਰਿੰਦਗੀ ਨੂੰ ਵੇਖਦਿਆਂ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਸੰਸਦ ਦੇ ਦੋਹਾਂ ਸਦਨਾਂ 'ਚ ਇਸ ਮਾਮਲੇ 'ਤੇ ਸੰਸਦ ਮੈਂਬਰਾਂ ਨੇ ਚਰਚਾ ਕੀਤੀ। ਸੰਸਦ ਮੈਂਬਰਾਂ ਨੇ ਕਿਹਾ ਕਿ ਸਰਕਾਰ ਹੋਰ ਸਖਤ ਕਾਨੂੰਨ ਬਣਾਏ।
 

ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਨੇ ਕਿਹਾ ਕਿ ਹੈਦਰਾਬਾਦ ਬਲਾਤਕਾਰ ਦੇ ਦੋਸ਼ੀਆਂ ਨੂੰ ਲੋਕਾਂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, "ਮੈਂ ਸਾਰੇ ਸਬੰਧਿਤ ਮੰਤਰੀਆਂ ਨੂੰ ਅਪੀਲ ਕਰਦੀ ਹਾਂ ਕਿ ਕਿਰਪਾ ਕਰ ਕੇ ਕਾਨੂੰਨ ਨੂੰ ਇੰਨਾ ਮਜਬੂਤ ਬਣਾਓ ਕਿ ਕੋਈ ਵਿਅਕਤੀ ਬਲਾਤਕਾਰ ਕਰਨ ਤੋਂ ਪਹਿਲਾਂ 100 ਵਾਰ ਸੋਚੇ। ਇਨ੍ਹਾਂ ਬਲਾਤਕਾਰੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬਲਾਤਕਾਰੀਆਂ ਨੂੰ ਸੁਰੱਖਿਆ ਦੇ ਕੇ ਅਦਾਲਤਾਂ 'ਚ ਲਿਜਾਣ ਅਤੇ ਨਿਆਂ ਦੀ ਉਡੀਕ ਕਰਨ ਦੀ ਲੋੜ ਹੈ। ਤੁਰੰਤ ਸਜ਼ਾ ਦੀ ਲੋੜ ਹੈ।"

 


 

ਜ਼ਿਕਰਯੋਗ ਹੈ ਕਿ ਹੈਦਰਾਬਾਦ-ਬੰਗਲੁਰੂ ਹਾਈਵੇਅ 'ਤੇ ਮਹਿਲਾ ਸਰਕਾਰੀ ਡਾਕਟਰ ਦੀ ਲਾਸ਼ ਮਿਲੀ ਸੀ। ਮਹਿਲਾ ਡਾਕਟਰ ਨਾਲ ਸਮੂਹਕ ਬਲਾਤਕਾਰ ਮਗਰੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਮੁਲਜ਼ਮਾਂ ਨੇ ਉਸ ਦੀ ਲਾਸ਼ ਨੂੰ ਸਾੜ ਕੇ ਇਕ ਪੁੱਲ ਹੇਠਾਂ ਸੁੱਟ ਦਿੱਤਾ ਸੀ। ਹੈਦਰਾਬਾਦ ਪੁਲਿਸ ਨੇ ਸੀਸੀਟੀਵੀ ਫੁਟੇਜ਼ ਦੇ ਆਧਾਰ 'ਤੇ ਉਕਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਟਰੱਕ ਡਰਾਈਵਰ ਅਤੇ ਕਲੀਨਰ ਹਨ। ਇਨ੍ਹਾਂ ਨੇ ਸ਼ਰਾਬ ਪੀਣ ਤੋਂ ਬਾਅਦ ਮਹਿਲਾ ਡਾਕਟਰ ਨੂੰ 7 ਘੰਟੇ ਤਕ ਬੰਦੀ ਬਣਾ ਕੇ ਸਮੂਹਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ 30 ਕਿਲੋਮੀਟਰ ਦੂਰ ਲਿਜਾ ਕੇ ਅੱਗ ਲਗਾ ਦਿੱਤੀ ਸੀ।
 

ਵੈਟਰਨਰੀ ਡਾਕਟਰ ਸ਼ਾਦਨਗਰ 'ਚ ਰਹਿੰਦੀ ਸੀ ਅਤੇ ਇੱਥੋਂ ਲਗਭਗ 30 ਕਿਲੋਮੀਟਰ ਦੂਰ ਸ਼ਮਸਾਬਾਦ 'ਚ ਇੱਕ ਵੈਟਰਨਰੀ ਹਸਪਤਾਲ 'ਚ ਕੰਮ ਕਰਦੀ ਸੀ। ਉਹ ਰੋਜ਼ਾਨਾ ਹੈਦਰਾਬਾਦ-ਬੰਗਲੁਰੂ ਨੈਸ਼ਨਲ ਹਾਈਵੇਅ 'ਤੇ ਸਥਿਤ ਤੋਂਡੁਪੱਲੀ ਟੋਲ ਪਲਾਜ਼ਾ 'ਤੇ ਆਪਣੀ ਸਕੂਟੀ ਪਾਰਕ ਕਰਦੀ ਸੀ ਅਤੇ ਇੱਥੋਂ ਕੈਬ ਲੈ ਕੇ ਹਸਪਤਾਲ ਤੱਕ ਜਾਂਦੀ ਸੀ। ਡਾਕਟਰ ਨਾਲ ਬੁੱਧਵਾਰ ਰਾਤ ਤੋਂ ਵੀਰਵਾਰ ਤੜਕੇ ਤਕ ਬਲਾਤਕਾਰ ਹੋਇਆ। ਪੁਲਿਸ ਨੇ ਚਾਰਾ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ 14 ਦਿਨ ਦੀ ਨਿਆਂਇਕ ਹਿਰਾਸਤ 'ਚ ਲੈ ਲਿਆ ਹੈ। ਇਸ ਮਾਮਲੇ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
 

 

ਜਾਣੋ ਮਿਮੀ ਚੱਕਰਵਰਤੀ ਬਾਰੇ :


ਮਿਮੀ ਚੱਕਰਵਰਤੀ ਨੇ ਪਛਮੀ ਬੰਗਾਲ ਦੀ ਜਾਧਵਪੁਰ ਲੋਕ ਸਭਾ ਸੀਟ ਤੋਂ ਟੀ.ਐਮ.ਸੀ. ਦੀ ਟਿਕਟ 'ਤੇ ਚੋਣ ਜਿੱਤੀ ਹੈ। ਲੋਕ ਸਭਾ ਦੀ ਇਹ ਸੀਟ ਪਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ 'ਚ ਆਉਂਦੀ ਹੈ। ਮਿਮੀ ਦਾ ਜਨਮ 11 ਫਰਵਰੀ 1989 ਨੂੰ ਜਲਪਾਈਗੁੜੀ (ਪੱਛਮ ਬੰਗਾਲ) 'ਚ ਹੋਇਆ ਸੀ।

 

ਮਿਮੀ ਨੇ ਆਪਣਾ ਬਚਪਨ ਅਰੁਣਾਚਲ ਪ੍ਰਦੇਸ਼ 'ਚ ਤਿਰਪ ਜ਼ਿਲ੍ਹੇ ਦੇ ਇਕ ਕਸਬੇ ਦੇਵਮਾਲੀ 'ਚ ਬਿਤਾਇਆ। ਮਿਮੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ। ਉਸ ਨੇ ਫ਼ੇਮਿਨਾ ਮਿਸ ਇੰਡੀਆ 'ਚ ਹਿੱਸਾ ਲਿਆ। ਉਸ ਨੇ ਬੰਗਾਲੀ ਫ਼ਿਲਮਾਂ ਪ੍ਰੋਲੋ, ਗੋਲਪੋ ਹੋਲੋ ਸ਼ੋਤੀ, ਜਮਾਈ 420, ਗੈਂਗਸਟਰ, ਅਮਰ ਅਪੋਂਜਨ, ਉਮਾ ਆਦਿ 'ਚ ਕੰਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:laws should be made stringent Trinamool Congress Member of Parliament Mimi Chakraborty