ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ: ਬਲਾਤਕਾਰ ਪੀੜਤ ਤੋਂ ਬਾਅਦ ਜ਼ਖ਼ਮੀ ਵਕੀਲ ਨੂੰ ਕੀਤਾ ਗਿਆ ਏਅਰ ਲਿਫ਼ਟ

ਦਿੱਲੀ AIIMS ਵਿੱਚ ਚੱਲੇਗਾ ਇਲਾਜ 


ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ, ਟਰਾਮਾ ਸੈਂਟਰ ਵਿੱਚ ਦਾਖ਼ਲ ਉਨਾਓ ਬਲਾਤਕਾਰ ਪੀੜਤ ਲੜਕੀ ਦੇ ਵਕੀਲ ਨੂੰ ਏਅਰ ਐਂਬੂਲੈਂਸ ਰਾਹੀਂ ਦਿੱਲੀ ਏਮਜ਼ ਵਿੱਚ ਤਬਦੀਲ ਕਰ ਦਿੱਤਾ ਗਿਆ। 

 

ਮੰਗਲਵਾਰ ਸਵੇਰੇ ਕਰੀਬ 10.30 ਵਜੇ ਉਹ ਟਰਾਮਾ ਤੋਂ ਐਂਬੂਲੈਂਸ ਲੈ ਕੇ ਏਅਰਪੋਰਟ ਲਈ ਰਵਾਨਾ ਹੋ ਗਿਆ। ਐਂਬੂਲੈਂਸ ਜ਼ਖ਼ਮੀ ਵਕੀਲ ਨੂੰ ਗ੍ਰੀਨ ਕਾਰੀਡੋਰ ਵਿੱਚ ਟਰਾਮਾ ਸੈਂਟਰ ਤੋਂ ਅਮੌਸੀ ਏਅਰਪੋਰਟ ਲਿਜਾਇਆ ਗਿਆ ਜਿਥੇ ਏਅਰ ਐਂਬੂਲੈਂਸ ਨੇ ਉਡਾਣ ਭਰੀ।

 

 

 


28 ਜੁਲਾਈ ਨੂੰ ਉਨਾਓ ਬਲਾਤਕਾਰ ਪੀੜਤ ਲੜਕੀ ਦੇ ਵਕੀਲ ਨੂੰ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਵਕੀਲ ਦਾ ਇਲਾਜ ਵੈਂਟੀਲੇਟਰ ਯੂਨਿਟ ਵਿੱਚ ਚੱਲ ਰਿਹਾ ਸੀ। 

 

ਕੇਜੀਐਮਯੂ ਦੇ ਬੁਲਾਰੇ ਡਾ: ਸੰਦੀਪ ਤਿਵਾੜੀ ਨੇ ਦੱਸਿਆ ਕਿ ਮਰੀਜ਼ ਵੈਂਟੀਲੇਟਰ ’ਤੇ ਸੀ। ਇਸ ਲਈ ਸ਼ਿਫਟ ਕਰਨ ਲਈ ਵਿਸ਼ੇਸ਼ ਧਿਆਨ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਏਅਰ ਐਂਬੂਲੈਂਸ ਵਿੱਚ ਲੈ ਕੇ ਜਾਣ ਲਈ ਸਿਰਫ ਇਕ ਮਰੀਜ਼ ਲਈ ਹੀ ਥਾਂ ਸੀ। ਇਸ ਲਈ ਵਕੀਲ ਨੂੰ ਅੱਜ ਦਿੱਲੀ ਦੇ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
 

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਸੋਮਵਾਰ ਦੇਰ ਰਾਤ ਉਨਾਓ ਬਲਾਤਕਾਰ ਕੇਸ ਦੀ ਪੀੜਤ ਲੜਕੀ ਨੂੰ ਵੀ ਚੰਗੇ ਇਲਾਜ ਲਈ ਦਿੱਲੀ ਦੇ ਏਮਜ਼ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ। ਉਸ ਨੂੰ ਵੀ ਏਅਰ ਐਂਬੂਲੈਂਸ ਰਾਹੀਂ ਲਖਨਊ ਤੋਂ ਦਿੱਲੀ ਲਿਆਂਦਾ ਗਿਆ ਸੀ। ਪੀੜਤ ਲਈ ਦਿੱਲੀ ਏਅਰਪੋਰਟ ਤੋਂ ਏਮਜ਼ ਟਰਾਮਾ ਸੈਂਟਰ ਤਕ ਗ੍ਰੀਨ ਕੋਰੀਡੋਰ ਬਣਾਇਆ ਗਿਆ ਸੀ।


ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸੋਮਵਾਰ ਸਵੇਰੇ ਪੀੜਤ ਲੜਕੀ ਨੂੰ ਲਖਨਊ ਤੋਂ ਦਿੱਲੀ ਲਿਆ ਕੇ ਏਮਜ਼ ਵਿਖੇ ਇਲਾਜ ਕਰਵਾਉਣ ਦਾ ਆਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਏਅਰ ਐਂਬੂਲੈਂਸ ਰਾਤ 9 ਵਜੇ ਦਿੱਲੀ ਏਅਰਪੋਰਟ ਪਹੁੰਚੀ ਅਤੇ ਉੱਥੋਂ ਐਂਬੂਲੈਂਸ ਉਸ ਨੂੰ 18 ਮਿੰਟਾਂ ਵਿੱਚ ਏਮਜ਼ ਦੇ ਟਰਾਮਾ ਸੈਂਟਰ ਲੈ ਗਈ। 

 

ਏਮਜ਼ ਦੇ ਡਾਕਟਰਾਂ ਦੀ ਇਕ ਟੀਮ ਪੂਰੀ ਮੈਡੀਕਲ ਜਾਂਚ ਵਿੱਚ ਲੱਗੀ ਹੋਈ ਹੈ। ਉਸ ਦੇ ਇਲਾਜ ‘ਤੇ ਨਜ਼ਰ ਰੱਖੇਗੀ। ਉਸ ਲਈ ਡਾਕਟਰਾਂ ਦੀ ਇਕ ਟੀਮ ਬਣਾਈ ਗਈ ਹੈ। ਪੀੜਤ ਦੀ ਹਾਲਤ ਹੁਣ ਗੰਭੀਰ ਬਣੀ ਹੋਈ ਹੈ। ਡਾਕਟਰ ਦੀ ਟੀਮ ਉਸ 'ਤੇ 24 ਘੰਟੇ ਨਜ਼ਰ ਰੱਖੇਗੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Lawyer of Unnao rape survivor airlifted to Delhi AIIMS from Lucknow