ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਮੋਦੀ ਪੰਚਕੂਲਾ ’ਚ ਨੈਸ਼ਨਲ ਇੰਸਟੀਚਿਊਟ ਆਫ ਆਯੂਰਵੇਦ ਦਾ ਰੱਖਣਗੇ ਨੀਂਹ ਪੱਥਰ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਫਰਵਰੀ ਨੂੰ ਕੁਰੂਕਸ਼ੇਤਰ ਚ ਕਰਵਾਏ ਜਾਣ ਵਾਲੇ ਸਮਾਗਮ ਚ ਸ੍ਰੀ ਮਾਤਾ ਮਨਸਾ ਦੇਵੀ ਕੰਪਲੈਕਸ ਪੰਚਕੂਲਾ ਚ ਬਣਨ ਵਾਲੇ ਸੂਬੇ ਦੇ ਪਹਿਲੇ ਨੈਸ਼ਨਲ ਇੰਸਟੀਚਿਊਟ ਆਫ ਆਯੂਰਵੇਦ ਦੀ ਡਿਜੀਟਲ ਲਿੰਕ ਰਾਹੀਂ ਨੀਂਹ ਪੱਥਰ ਰੱਖਣਗੇ|

 

ਪੰਚਕੂਲਾ ਦੇ ਵਿਧਾਇਕ ਤੇ ਮੁੱਖ ਸੁਚੇਤਕ ਗਿਆਨ ਚੰਦ ਗੁਪਤਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪਰਿਯੋਜਨਾ ਦੀ ਅਨੁਮਾਨਿਤ ਲਾਗਤ 270.50 ਕਰੋੜ ਰੁਪਏ ਹੈ| ਇਹ ਸੰਸਥਾਨ 250 ਬੈਡ ਦੇ ਆਈ.ਪੀ.ਡੀ. ਹਸਪਤਾਲ ਨਾਲ ਆਯੂਰਵੇਦ ਇਲਾਜ, ਸਿਖਿਆ ਅਤੇ ਖੋਜ ਲਈ ਇਕ ਕੌਮੀ ਪੱਧਰ ਦਾ ਸੰਸਥਾਨ ਹੋਵੇਗਾ| ਸੰਸਥਾਨ ਆਡਿਟੋਰਿਅਮ, ਹੋਸਟਲ, ਅਮਲਾ ਰਿਹਾਇਸ਼ ਅਤੇ ਗੈਸਟ ਹਾਊਸ ਆਦਿ ਦੀ ਸਹੂਲਤਾਂ ਨਾਲ ਹਰ ਸਾਲ 500 ਤੋਂ ਵੱਧ ਵਿਦਿਆਰਥੀਆਂ ਨੂੰ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ. ਦੀ ਡਿਗਰੀ ਪ੍ਰਦਾਨ ਕਰੇਗਾ|

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਉਨ੍ਹਾਂ ਦਸਿਆ ਕਿ ਹਰਿਆਣਾ ਸਰਕਾਰ ਦੇ ਨਾਲ-ਨਾਲ ਸ੍ਰੀ ਮਾਤਾ ਮਨਸਾ ਦੇਵੀ ਸ਼ਰਾਇਨ ਬੋਰਡ ਨੇ ਆਯੂਸ਼ ਮੰਤਰਾਲੇ ਨੂੰ ਪੰਚਕੂਲਾ ਵਿਚ ਸ੍ਰੀ ਮਾਤਾ ਮਨਸਾ ਦੇਵੀ ਤੀਰਥ ਥਾਂ ਦੀ 19.87 ਏਕੜ ਜਮੀਨ ਪੱਟੇ 'ਤੇ ਦਿੱਤੀ ਹੈ|

 

ਉਨ੍ਹਾਂ ਦਸਿਆ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤੀ ਮੈਡੀਕਲ ਪ੍ਰਣਾਲੀ ਦੀ ਵਿਗਿਆਨਕ ਭਰੋਸੇਮੰਦੀ ਦੇਣ ਲਈ ਇਕ ਵਧੀਆ ਕੌਮੀ ਸਿਹਤ ਨੀਤੀ, 2017 ਵਿਚ ਸਿਹਤ ਵਿਕਾਸ ਅਤੇ ਬਿਮਾਰੀ ਦੀ ਰੋਕਥਾਂਮ 'ਤੇ ਧਿਆਨ ਦਿੰਦੇ ਹੋਏ ਸਿਹਤ ਸੇਵਾ ਦੇ ਸਾਰੇ ਪੱਧਰਾਂ ਵਿਚ ਆਯੂਸ਼ ਦੀ ਮੁੱਖ ਧਾਰਾ ਦੀ ਪਰਿਕਲਪਨਾ ਕੀਤੀ ਹੈ|

 

ਉਨ੍ਹਾਂ ਦਸਿਆ ਕਿ ਇਹ ਹਰਿਆਣਾ ਸਰਕਾਰ ਦੀ ਮਦਦ ਨਾਲ ਪੰਚਕੂਲਾ ਵਿਚ ਸਥਾਪਿਤ ਕੀਤੇ ਜਾ ਰਹੇ ਸੰਸਥਾਨ ਵਿਚੋਂ ਇਕ ਹੈ| ਇਹ ਸੰਸਥਾਨ ਭਾਰਤ ਦੇ ਆਯੂਵੇਦ ਸਿਖਿਆ ਅਤੇ ਇਲਾਜ ਨੂੰ ਬੜ•ਾਵਾ ਦੇਣ ਦੇ ਨਵੇਂ ਯੁਗ ਵਿਚ ਦਾਖਲ ਕਰੇਗਾ ਅਤੇ ਇਸ ਦਾ ਸੂਬਾ ਵਾਸੀਆਂ ਨੂੰ ਲਾਭ ਮਿਲੇਗਾ|

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Laying Foundation of National Institute of Ayurveda in PM Modi Panchkula