ਅਗਲੀ ਕਹਾਣੀ

ਚੋਣ ਪ੍ਰਚਾਰ ਸਮੇਂ ਕਸ਼ਮੀਰ ’ਚ ਆਗੂਆਂ ਦੀ ਭਾਸ਼ਾ ਸੁਰੱਖਿਆ ਬਲਾਂ ਲਈ ਚੁਣੌਤੀ

ਚੋਣ ਪ੍ਰਚਾਰ ਸਮੇਂ ਕਸ਼ਮੀਰ ’ਚ ਆਗੂਆਂ ਦੀ ਭਾਸ਼ਾ ਸੁਰੱਖਿਆ ਬਲਾਂ ਲਈ ਚੁਣੌਤੀ

ਚੋਣ ਪ੍ਰਚਾਰ ਦੌਰਾਨ ਕਸ਼ਮੀਰ ਘਾਟੀ ’ਚ ਆਗੂਆਂ ਦੀ ਭਾਸ਼ਾ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਬਣ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਰਿਪੋਰਟਾਂ ਵਿਚ ਵੱਖ ਵੱਖ ਪਾਰਟੀਆਂ ਨਾਲ ਜੁੜੇ ਆਗੂਆਂ ਦੀ ਵੱਖਵਾਦੀਆਂ ਦੇ ਪੱਖ ਵਿਚ ਬੋਲੀ ਜਾ ਰਹੀ ਭਾਸ਼ਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ ਹੈ।

 

ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਪਹਿਲਾਂ ਤੋਂ ਅੱਤਵਾਦ ਅਤੇ ਹਿੰਸਾ ਨਾਲ ਜੂਝ ਰਹੇ ਕਸ਼ਮੀਰ ਘਾਟੀ ਵਿਚ ਆਗੂਆਂ ਦੀ ਬਿਆਨਬਾਜ਼ੀ ਨਾਲ ਹਿੰਸਾ ਦੀ ਅੱਗ ਭੜਕ ਸਕਦੀ ਹੈ। ਸੁਰੱਖਿਆ ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਸੀਂ ਪੂਰੀ ਸਥਿਤੀ ਉਤੇ ਨਜ਼ਰ ਬਣਾਈ ਹੋਏ ਹੈ।

 

ਚੋਣ ਕਮਿਸ਼ਨ ਦੇ ਨਿਰਦੇਸ਼ ਮੁਤਾਬਕ ਸ਼ਾਂਤੀਪੂਰਣ ਚੋਣ ਕਰਾਉਣ ਨੂੰ ਲੈ ਕੇ ਸੂਬਾ ਪੁਲਿਸ ਤੋਂ ਇਲਾਵਾ ਸੁਰੱਖਿਆ ਬਲ ਪੂਰੀ ਤਰ੍ਹਾਂ ਨਾਲ ਮੁਸਤੈਦ ਹਨ, ਪ੍ਰੰਤੂ ਚੋਣ ਵਿਚ ਜਿਸ ਤਰ੍ਹਾਂ ਨਾਲ ਬਿਆਨਬਾਜ਼ੀ ਹੋ ਰਹੀ ਹੈ, ਉਸ ਤੋਂ ਇਲਾਵਾ ਵੱਖਵਾਦੀ ਤਾਕਤਾਂ ਨੂੰ ਬਲ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸੁਰੱਖਿਆ ਏਜੰਸੀ ਨਾਲ ਜੁੜੇ ਸੂਤਰਾਂ ਨੇ ਇਹ ਵੀ ਕਿਹਾ ਕਿ ਅਸੀਂ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਹਾਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leaders language Challenges for security forces in Kashmir during LS election 2019 campaigning