ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JNU ਵਿਦਿਆਰਥੀ ਚੋਣਾਂ ’ਚ ‘ਖੱਬਾ ਮੋਰਚਾ ਜੇਤੂ’, ਨਤੀਜਿਆਂ ’ਤੇ ਰੋਕ

JNU ਵਿਦਿਆਰਥੀ ਚੋਣਾਂ ’ਚ ‘ਖੱਬਾ ਮੋਰਚਾ ਜੇਤੂ’, ਨਤੀਜਿਆਂ ’ਤੇ ਰੋਕ

ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਦੀਆਂ ਵਿਦਿਆਰਥੀ–ਚੋਣਾਂ ਦੇ ਨਤੀਜੇ ਐਲਾਨਣ ਉੱਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਦੇ ਬਾਵਜੂਦ ਯੂਨੀਵਰਸਿਟੀ ਵਿੱਚ ਇਸ ਵੇਲੇ ਜਸ਼ਨ ਦਾ ਮਾਹੌਲ ਹੈ।

 

 

ਦਰਅਸਲ, ਸਾਰੇ ਚਾਰ ਮੁੱਖ ਅਹੁਦਿਆਂ ਉੱਤੇ ਖੱਬੇ ਮੋਰਚੇ ਦੇ ਉਮੀਦਵਾਰ ਹੀ ਜਿੱਤਦੇ ਵਿਖਾਈ ਦੇ ਰਹੇ ਹਨ। ਅਦਾਲਤ ਵੱਲੋਂ ਇਸੇ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਹੁਣ ਆਉਂਦੀ 17 ਸਤੰਬਰ ਨੂੰ ਹੋਣੀ ਤੈਅ ਹੈ।

 

 

ਇਨ੍ਹਾਂ ਦੋਵੇਂ ਵਿਦਿਆਰਥੀਆਂ ਦਾ ਦੋਸ਼ ਹੈ ਕਿ ਕੌਂਸਲਰ ਦੇ ਅਹੁਦੇ ਲਈ ਉਨ੍ਹਾਂ ਦੀ ਨਾਜ਼ਮਦਗੀ ਗ਼ੈਰ–ਕਾਨੂੰਨੀ ਤਰੀਕੇ ਨਾਲ ਰੱਦ ਕੀਤੀ ਗਈ ਹੈ।

 

 

ਵਿਦਿਆਰਥੀਆਂ ਦੀਆਂ ਸਾਰੀਆਂ ਸਿਆਸੀ ਜੱਥੇਬੰਦੀਆਂ ਨਾਲ ਬੀਤੇ ਸਨਿੱਚਰਵਾਰ ਨੂੰ ਹੋਈ ਇੱਕ ਮੀਟਿੰਗ ਤੋਂ ਬਾਅਦ ਮੁੱਖ ਚੋਣ ਕਮਿਸ਼ਨਰ ਨੇ ਵੋਟਾਂ ਦੀ ਗਿਣਤੀ ਜਾਰੀ ਰੱਖਣ ਦਾ ਫ਼ੈਸਲਾ ਹੋਇਆ ਸੀ। ਇੱਥੇ ਵਿਦਿਆਰਥੀ ਯੂਨੀਅਨ ਦੀ ਚੋਣ ਲਈ ਵੋਟਾਂ ਬੀਤੀ 6 ਸਤੰਬਰ ਨੂੰ ਪਈਆਂ ਸਨ।

 

 

ਚੋਣ ਕਮਿਸ਼ਨ ਨੇ ਭਾਵੇਂ ਪਿਛਲੀਆਂ ਕੁਝ ਵੋਟਾਂ ਦੇ ਰੁਝਾਨ ਜਾਰੀ ਕਰਨ ਉੱਤੇ ਰੋਕ ਲਾਈ ਹੋਈ ਹੈ, ਇਸ ਦੇ ਬਾਵਜੂਦ ਖੱਬੇ ਮੋਰਚੇ ਦਾ ਪੈਨਲ ਹੁਣ ਜਿੱਤ ਦੇ ਜਸ਼ਨ ਮਨਾ ਰਿਹਾ ਹੈ। ਇਸ ਲਈ ਗੀਤ ਗਾਏ ਜਾ ਰਹੇ ਹਨ, ਢੋਲ ਵਜਾਏ ਜਾ ਰਹੇ ਹਨ ਅਤੇ ਨਾਚ ਕੀਤੇ ਜਾ ਰਹੇ ਹਨ।

 

 

ਉੱਧਰ ਕੁਝ ਹੋਰ ਵਿਦਿਆਰਥੀ ਸੰਗਠਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਹੁਣ JNUSU (ਜਵਾਹਰਲਾਲ ਨਹਿਰੂ ਯੂਨ.ਵਰਸਿਟੀ ਸਟੂਡੈਂਟਸ ਯੂਨੀਅਨ) ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ। ਆਲ ਇੰਡੀਆ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਅਤੇ JNUSU ਦੇ ਸਾਬਕਾ ਪ੍ਰਧਾਨ ਸੁਚੇਤਾ ਡੇਅ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਨੂੰ ਚੋਣ ਪ੍ਰਕਿਰਿਆ ਵਿੱਚ ਪ੍ਰਸ਼ਾਸਨ ਦਾ ਸਿੱਧਾ ਦਖ਼ਲ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Left Front wins JNU Students Polls High Court stays declaration of results