ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ 'ਚ ਲਾਲੂ ਦੀ ਆਰਜੇਡੀ ਨਾਲ ਯਾਰੀ ਲਾਉਣ ਦੇ ਪੱਖ 'ਚ ਖੱਬੇ ਪੱਖੀ ਦਲ

ਲਾਲੂ ਦੀ ਆਰਜੇਡੀ

ਬਿਹਾਰ 'ਚ ਭਾਜਪਾ-ਜਨਤਾ ਦਲ (ਯੂ) ਨੂੰ ਹਰਾਉਣ ਲਈ, ਸੀ.ਪੀ.ਆਈ. (ਐਮ.) ਸਮੇਤ ਸਾਰੀਆਂ ਖੱਬੇ ਪੱਖੀ ਪਾਰਟੀਆਂ ਆਰ.ਜੇ.ਡੀ. ਨਾਲ ਚੋਣ ਤਾਲਮੇਲ ਕਰਨ ਦੇ ਹੱਕ ਵਿਚ ਹਨ। ਲੋਕ ਸਭਾ ਚੋਣਾਂ 'ਚ ਖੱਬੇ ਪੱਖੀ ਪਾਰਟੀਆਂ  ਭਾਜਪਾ ਵਿਰੋਧੀ ਵੋਟਾਂ ਨੂੰ ਵੰਡੇ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਜਾ ਰਹੀਆਂ ਹਨ। ਇਸ ਲਈ ਕਈ ਰਾਜਾਂ 'ਚ ਉੱਥੇ ਦੀਆਂ ਰਾਜਨੀਤਕ ਸਥਿਤੀਆਂ ਅਨੁਸਾਰ  ਧਰਮ-ਨਿਰਪੱਖ ਪਾਰਟੀਆਂ ਨਾਲ ਤਾਲਮੇਲ ਕੀਤਾ ਜਾਵੇਗਾ।

 

ਇਹ ਜਾਣਕਾਰੀ ਸੀਪੀਆਈ (ਐੱਮ) ਮੈਂਬਰ ਐੱਸ. ਆਰ. ਪਿੱਲਈ ਅਤੇ ਸਾਬਕਾ ਐਮ.ਪੀ. ਹਾਨਨ ਮੌਲਾ ਨੇ ਦਿੱਤੀ. ਪਾਰਟੀ ਦੇ ਸੂਬਾਈ ਦਫਤਰ ਵਿਚ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ 'ਚ ਇਹ ਜਾਣਕਾਰੀ ਦਿੱਤੀ ਗਈ। ਦੋਨਾਂ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਦੇ ਕੰਮਕਾਜ ਦੇ ਕਾਰਨ ਭਾਜਪਾ ਵਿਰੋਧੀ ਵਾਤਾਵਰਨ ਬਣ ਗਿਆ ਹੈ। ਸਾਰੇ ਖੱਬੇ-ਪੱਖੀ ਦਲ ਭਾਜਪਾ ਨੂੰ ਹਰਾਉਣ ਲਈ ਯਤਨ ਕਰਨਗੇ। ਪਾਰਟੀ ਸਮਝਦੀ ਹੈ ਕਿ ਬਿਹਾਰ 'ਚ ਭਾਜਪਾ ਵਿਰੋਧੀ ਵੋਟਾਂ ਨੂੰ ਇੱਕ-ਜੁੱਟ ਕਰਨ 'ਚ ਆਰਜੇਡੀ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੋਵੇਗੀ। ਇਸ ਲਈ RJD ਨਾਲ ਗੱਲ ਹੋਵੇਗੀ. ਜੋ ਲੋਕ ਫ਼ਿਰਕੂ ਤਾਕਤਾਂ ਦਾ ਸਮਰਥਨ ਕਰਦੇ ਹਨ, ਉਹ ਹਾਰ ਜਾਣਗੇ।

 

ਉਨ੍ਹਾਂ ਨੇ ਕਿਹਾ ਕਿ ਰਾਜ ਜਾਂ ਦੇਸ਼ ਚ ਕੋਈ ਤੀਜਾ ਮੋਰਚਾ ਨਹੀਂ ਹੋਵੇਗਾ।  ਦੇਸ਼ ਦੀ ਮੌਜੂਦਾ ਸਥਿਤੀ ਮੁਤਾਬਕ ਇਸ ਮੋਰਚੇ ਦੀ ਕੋਈ ਲੋੜ ਨਹੀਂ ਹੈ. ਹਾਲ ਹੀ ਵਿਚ ਹੋਈਆਂ ਸਾਰੀਆਂ ਉਪ-ਚੋਣਾਂ ਕਾਰਨ  ਸਾਰੀਆਂ ਵਿਰੋਧੀ ਪਾਰਟੀਆਂ 'ਚ ਇਕ ਸਮਝ ਬਣ ਗਈ ਹੈ ਕਿ ਭਾਜਪਾ ਨੂੰ ਆਪਸ ਵਿਚ ਇਕਮੁੱਠਤਾ ਕਰਕੇ ਅਸਾਨੀ ਨਾਲ ਹਰਾਇਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Left in favor of coordination with RJD in Bihar