ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜੇ ਵਨਡੇ ਲਈ ਨਿਊਜ਼ੀਲੈਂਡ ਟੀਮ 'ਚ ਸ਼ਾਮਿਲ ਹੋਏ ਈਸ਼ ਸੋਢੀ ਅਤੇ ਬਲੇਅਰ ਟਿਕਨਰ

ਆਪਣੇ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਮਾਉਂਟ ਮੋਂਗਾਨੁਈ ਦੇ ਬੇਅ-ਓਵਲ ਮੈਦਾਨ 'ਚ ਭਾਰਤ ਵਿਰੁੱਧ ਤੀਜੇ ਅਤੇ ਆਖਰੀ ਵਨਡੇ ਲਈ ਈਸ਼ ਸੋਢੀ ਅਤੇ ਬਲੇਅਰ ਟਿਕਰ ਨੂੰ ਟੀਮ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸੋਢੀ ਅਤੇ ਟਿੱਕਰ ਕ੍ਰਾਈਸਚਰਚ 'ਚ ਭਾਰਤ-ਏ ਵਿਰੁੱਧ ਦੂਜੇ ਗੈਰ ਰਸਮੀ ਟੈਸਟ ਮੈਚ ਵਿੱਚ ਨਿਊਜ਼ੀਲੈਂਡ ਏ ਦੀ ਟੀਮ ਦਾ ਹਿੱਸਾ ਸਨ।
 

ਕੀਵੀ ਟੀਮ ਆਪਣੇ ਖਿਡਾਰੀਆਂ ਦੀ ਸੱਟ ਤੋਂ ਪ੍ਰੇਸ਼ਾਨ ਹੈ। ਮਿਸ਼ੇਲ ਸੈਂਟਨਰ, ਟਿਮ ਸਾਊਥੀ ਢਿੱਡ ਦੀ ਸਮੱਸਿਆ ਨਾਲ ਗ੍ਰਸਤ ਹਨ, ਜਦਕਿ ਸਕਾਟ ਕੁਗੇਲਿਨ ਨੂੰ ਬੁਖਾਰ ਹੈ। ਤੀਜੇ ਵਨਡੇ 'ਚ ਇਨ੍ਹਾਂ ਤਿੰਨਾਂ ਦੇ ਖੇਡਣ ਨੂੰ ਲੈ ਕੇ ਸ਼ੱਕ ਹੈ।
 

ਸੈਂਟਨਰ ਅਤੇ ਕੁਗੇਲਿਨ ਆਕਲੈਂਡ ਵਿਚ ਦੂਜੇ ਵਨਡੇ ਮੈਚ ਵਿੱਚ ਭਾਰਤ ਵਿਰੁੱਧ ਨਹੀਂ ਖੇਡ ਸਕੇ ਸਨ। ਹਾਲਾਂਕਿ ਸਾਊਥੀ ਸਿਹਤ ਪੂਰੀ ਤਰ੍ਹਾਂ ਠੀਕ ਨਾ ਹੋਣ ਦੇ ਬਾਵਜੂਦ ਖੇਡੇ ਸਨ ਅਤੇ ਵਿਰਾਟ ਕੋਹਲੀ ਦਾ ਵਿਕਟ ਵੀ ਲਿਆ ਸੀ।
 

ਉੱਧਰ ਕੇਨ ਵਿਲੀਅਮਸਨ ਭਾਰਤ ਵਿਰੁੱਧ ਤੀਜਾ ਅਤੇ ਆਖਰੀ ਵਨ-ਡੇ ਖੇਡਣ ਲਈ ਫਿੱਟ ਹੋ ਗਏ ਹਨ। ਨਿਊਜ਼ੀਲੈਂਡ ਤਿੰਨ ਮੈਚਾਂ ਦੀ ਸੀਰੀਜ਼ ਪਹਿਲਾਂ ਹੀ ਜਿੱਤ ਚੁੱਕਾ ਹੈ। ਵਿਲੀਅਮਸਨ ਦੇ ਮੋਢੇ ਦੀ ਸੱਟ ਤੋਂ ਠੀਕ ਹੋਣ ਬਾਰੇ ਨਿਊਜ਼ੀਲੈਂਡ ਦੇ ਕਾਰਜਵਾਹਕ ਕੋਚ ਸ਼ੇਨ ਜਰਗੇਨਸਨ ਨੇ ਕਿਹਾ, "ਉਸ ਨੇ ਪੂਰਾ ਅਭਿਆਸ ਕੀਤਾ ਅਤੇ ਉਹ ਕੱਲ ਖੇਡੇਗਾ। ਉਹ ਪੂਰੀ ਤਰ੍ਹਾਂ ਫਿੱਟ ਹੈ। ਸਵੇਰੇ ਇੱਕ ਵਾਰ ਫਿਰ ਦੇਖਾਂਗੇ ਕਿ ਰਾਤ ਨੂੰ ਕੋਈ ਦਿੱਕਤ ਤਾਂ ਨਹੀਂ ਹੋਈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: leg spinner Ish Sodhi and pacer Blair Tickner back in newzeland squad