ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਇਨ੍ਹਾਂ 9 ਬੈਂਕਾਂ ਵਿਰੁੱਧ ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਭਾਰਤ ਦੇ ਇਨ੍ਹਾਂ 9 ਬੈਂਕਾਂ ਵਿਰੁੱਧ ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਭਾਰਤੀ ਸਟੇਟ ਬੈਂਕ, ਪੰਜਾਬ ਨੈਸ਼ਨਲ ਬੈਂਕ, ਇੰਡੀਅਨ ਬੈਂਕ, ਬੈਂਕ ਆਫ਼ ਬੜੌਦਾ, ਐੱਚਡੀਐੱਫ਼ਸੀ ਬੈਂਕ, ਯੈਸ ਬੈਂਕ, ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਵਿਰੁੱਧ ਉਲੰਘਣਾ ਦਾ ਕੇਸ ਦਰਜ ਹੋ ਸਕਦਾ ਹੈ। ਇਹ ਕਾਨੂੰਨੀ ਕਾਰਵਾਈ ‘ਇਨਫ਼੍ਰਾਸਟਰੱਕਚਰ ਲੀਜ਼ਿੰਗ ਐਂਡ ਫ਼ਾਈਨੈਂਸ਼ੀਅਲ ਸਰਵਿਸੇਜ਼’ (IL&FS) ਵੱਲੋਂ ਕੀਤੀ ਜਾ ਸਕਦੀ ਹੈ।

 

 

ਦਰਅਸਲ, ਇਨ੍ਹਾਂ ਬੈਂਕਾਂ ਨੇ ਕੰਪਨੀ ਬੋਰਡ ਦੀ ਇਜਾਜ਼ਤ ਤੋਂ ਬਗ਼ੈਰ 800 ਕਰੋੜ ਰੁਪਏ ਖਾਤੇ ਵਿੱਚੋਂ ਕੱਢ ਲਏ ਸਨ। ਕੰਪਨੀ ਉੱਤੇ 91 ਹਜ਼ਾਰ ਕਰੋੜ ਰੁਪਏ ਦੀ ਦੇਣਦਾਰੀ ਹੈ।

 

 

ਕੰਪਨੀ ਇਨ੍ਹਾਂ ਬੈਂਕਾਂ ਤੋਂ ਰੀਫ਼ੰਡ ਵੀ ਮੰਗ ਸਕਦੀ ਹੈ। ਆਈਐੱਲ ਐਂਡ ਐੱਫ਼ਐੱਸ ਨੇ ਕਿਹਾ ਕਿ ਬੈਂਕਾਂ ਨੇ ਉਸ ਦੇ ਐਸਕਰੋ ਖਾਤੇ ਵਿੱਚੋਂ ਪੈਸੇ ਕੱਢੇ। 91 ਹਜ਼ਾਰ ਕਰੋੜ ਰੁਪਏ ਦੇ ਲੋਨ ਡੀਫ਼ਾਲਟ ਵਿੱਚ ਬੈਂਕਾਂ ਦੇ 51 ਹਜ਼ਾਰ ਕਰੋੜ ਰੁਪਏ ਫਸੇ ਹਨ।

 

 

ਬੈਂਕਾਂ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਇਹ ਪੈਸਾ ਕੱਢਿਆ ਹੈ। ਅਜਿਹਾ ਕਰ ਕੇ ਬੈਂਕਾਂ ਨੇ ਉਸ ਹੁਕਮ ਦੀ ਉਲੰਘਣਾ ਕੀਤੀ ਹੈ, ਜੋ ਨੈਸ਼ਨਲ ਕੰਪਨੀ ਲਾੱਅ ਅਪੀਲੀ ਟ੍ਰਿਬਿਊਨਲ ਨੇ ਦਿੱਤਾ ਗਿਆ ਸੀ। ਐੱਨਸੀਏਐੱਲਟੀ ਨੇ ਕੰਪਨੀ ਨੂੰ ਕਿਸੇ ਵੀ ਤਰ੍ਹਾਂ ਦੀ ਰੀਕਵਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।

 

 

ਕੰਪਨੀ ਦਾ ਕਹਿਣਾ ਹੈ ਕਿ ਬੈਂਕਾਂ ਵੱਲੋਂ ਉਸ ਦੇ ਖਾਤੇ ਵਿੱਚੋਂ ਪੈਸਾ ਕੱਢਣ ਕਾਰਨ ਉਸ ਦੇ ਕੈਸ਼ ਫ਼ਲੋਅ ਉੱਤੇ ਅਸਰ ਪਿਆ ਹੈ। ਇਸ ਤੋਂ ਇਲਾਵਾ ਕੰਪਨੀ ਸਮੇਂ ’ਤੇ ਕਿਸੇ ਨੂੰ ਭੁਗਤਾਨ ਨਹੀਂ ਕਰ ਸਕੇਗੀ। ਕੇਂਦਰ ਸਰਕਾਰ ਨੇ ਪਿਛਲੇ ਵਰ੍ਹੇ ਹੀ ਸਤੰਬਰ ਮਹੀਨੇ ਕੰਪਨੀ ਦਾ ਪੁਰਾਣਾ ਬੋਰਡ ਭੰਗ ਕਰ ਕੇ ਨਵਾਂ ਬੋਰਡ ਕਾਇਮ ਕੀਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Legal action can be initiated against these Nine Banks of India