ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰਮਚਾਰੀਆਂ ਨੂੰ ਰਾਹਤ, ESI ਲਈ ਤਨਖਾਹ ਵਿਚੋਂ ਕਟੇਗਾ ਘੱਟ ਪੈਸਾ

ਕਰਮਚਾਰੀਆਂ ਨੂੰ ਰਾਹਤ, ESI ਦੇ ਲਈ ਸੈਲਰੀ ਤੋਂ ਕਟੇਗਾ ਘੱਟ ਪੈਸਾ

ਕੇਂਦਰ ਨੇ ਕਰਮਚਾਰੀ ਰਾਜ ਬੀਮਾ (ਈਐਸਆਈ) ਯੋਜਨਾ ਦੇ ਤਹਿਤ ਕੀਤੇ ਜਾਣ ਵਾਲੇ ਯੋਗਦਾਨ ਨੂੰ ਵੇਤਨ ਦੇ 6.5 ਫੀਸਦੀ ਤੋਂ ਘਟਾਕੇ 4 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਚ ਰੁਜ਼ਗਾਰਦਾਤਾ ਦਾ ਯੋਗਦਾਨ 4.75 ਫੀਸਦੀ ਤੋਂ 3.25 ਫੀਸਦੀ ਅਤੇ ਕਰਮਚਾਰੀਆਂ ਦਾ ਯੋਗਦਾਨ 1.75 ਫੀਸਦੀ ਤੋਂ ਘਟਾਕੇ 0.75 ਫੀਸਦੀ ਰਹਿ ਜਾਣਗੇ। ਇਹ ਬਦਲਾਅ ਇਕ ਜੁਲਾਈ ਤੋਂ ਲਾਗੂ ਹੋਵੇਗਾ।

 

ਕੇਂਦਰ ਦੇ ਇਸ ਫੈਸਲੇ ਨਾਲ ਕਰੀਬ 3.6 ਕਰੋੜ ਕਰਮੀ ਤੇ 12.85 ਲੱਖ ਰੁਜ਼ਗਾਰਦਾਤਾਵਾਂ ਨੂੰ ਰਾਹਤ ਮਿਲੇਗੀ। ਈਐਸਆਈ ਦੇ ਤਹਿਤ ਆਉਣ ਵਾਲੇ ਨਿੱਜੀ ਖੇਤਰ ਦੇ ਕਰਮਚਾਰੀਆਂ ਦੇ ਵੇਤਨ ਤੋਂ ਘੱਟ ਕਟੌਤੀ ਹੋਵੇਗੀ। ਜੇਕਰ ਦਸ ਹਜ਼ਾਰ ਰੁਪਏ ਲੈਣ ਵਾਲੇ ਕਰਮਚਾਰੀ ਦੀ ਮਾਸਿਕ ਕਟੌਤੀ ਪਹਿਲੇ 175 ਰੁਪਏ ਹੋ ਰਹੀ ਸੀ ਤਾਂ ਹੁਣ ਇਹ ਸਿਰਫ 75 ਰੁਪਏ ਹੀ ਪ੍ਰਤੀ ਮਹੀਨਾ ਹੋਵੇਗੀ। ਇਸੇ ਤਰ੍ਹਾਂ ਰੁਜ਼ਾਗਰਦਾਤਾ ਨੂੰ ਵੀ ਆਪਣੀ ਜ਼ਿੰਮੇਵਾਰੀ ਘੱਟ ਦੇਣੀ ਹੋਵੇਗੀ।

 

ਕੇਂਦਰੀ ਕਿਰਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਰਮਚਾਰੀ ਤੇ ਰੁਜ਼ਗਾਰਦਾਤਾ ਵੱਲੋਂ ਕੀਤੇ ਜਾਣ ਵਾਲੇ ਯੋਗਦਾਨ ਦੀ ਵਰਤਮਾਨ ਦਰ ਇਕ ਜਨਵਰੀ 1997 ਨੂੰ ਤੈਅ ਕੀਤੀ ਗਈ ਸੀ। ਇਸਦੇ ਬਾਅਦ ਹੀ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਸੀ।

ਉਨ੍ਹਾਂ ਕਿਹਾ ਕਿ 2017 ਵਿਚ ਈਐਸਆਈ ਦਾ ਦਾਇਰਾ 15 ਹਜ਼ਾਰ ਮਹੀਨਾ ਵੇਤਨ ਲੈਣ ਵਾਲਿਆਂ ਤੋਂ ਵਧਾਕੇ 21 ਹਜ਼ਾਰ ਰੁਪਏ ਮਹੀਨਾ ਕਮਾਉਣ ਵਾਲਿਆਂ ਤੱਕ ਕਰ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:less money will be deduct from salary for esi