ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਓ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਆਪਣੇ ਮਨਾਂ ’ਚ ਉਤਾਰੀਏ: PM ਮੋਦੀ

ਆਓ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਆਪਣੇ ਮਨਾਂ ’ਚ ਉਤਾਰੀਏ: PM ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ਦੇਸ਼ ਵਾਸੀਆਂ ਨੂੰ ਦੀਵਾਲ਼ੀ ਦੀਆਂ ਸ਼ੁਭ–ਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਅੱਜ ਆਪਣੇ ਹਰਮਨਪਿਆਰੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ ਸ਼ੁਰੂਆਤ ਹੀ ਦੀਵਾਲ਼ੀ ਦੀਆਂ ਮੁਬਾਰਕਾਂ ਤੋਂ ਦਿੱਤੀ। ਇਹ ਪ੍ਰੋਗਰਾਮ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪ੍ਰਸਾਰਿਤ ਹੁੰਦਾ ਹੈ।

 

 

ਅੱਜ ਦੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਅੱਜ–ਕੱਲ੍ਹ ਦੁਨੀਆ ਦੇ ਅਨੇਕ ਦੇਸ਼ਾਂ ਵਿੱਚ ਦੀਵਾਲ਼ੀ ਮਨਾਈ ਜਾਂਦੀ ਹੈ। ਇਸ ਵਿੱਚ ਸਿਰਫ਼ ਭਾਰਤੀ ਭਾਈਚਾਰਾ ਸ਼ਾਮਲ ਹੁੰਦਾ ਹੈ – ਅਜਿਹਾ ਨਹੀਂ ਹੈ, ਸਗੋਂ ਹੁਣ ਕਈ ਦੇਸ਼ਾਂ ਦੀਆਂ ਸਰਕਾਰਾਂ, ਉੱਥੋਂ ਦੇ ਨਾਗਰਿਕ ਵੀ ਦੀਵਾਲ਼ੀ ਦੇ ਜੋਸ਼ ਵਿੱਚ ਸ਼ਾਮਲ ਹੁੰਦੇ ਹਨ। ਉਹ ਉੱਥੇ ਇੱਕ ਤਰ੍ਹਾਂ ‘ਭਾਰਤ’ ਖੜ੍ਹਾ ਕਰ ਦਿੰਦੇ ਹਨ।

 

 

ਸ੍ਰੀ ਮੋਦੀ ਨੇ ਕਿਹਾ ਕਿ ਸਾਥੀਓ ਦੁਨੀਆ ’ਚ ਫ਼ੈਸਟੀਵਲ ਟੂਰਿਜ਼ਮ ਦੀ ਆਪਣੀ ਹੀ ਖਿੱਚ ਹੁੰਦੀ ਹੈ। ਸਾਡਾ ਭਾਰਤ ਤਾਂ ਤਿਉਹਾਰਾਂ ਦਾ ਦੇਸ਼ ਹੈ; ਇਸ ਲਈ ਇੱਥੇ ਫ਼ੈਸਟੀਵਲ ਟੂਰਿਜ਼ਮ ਦੀਆਂ ਅਥਾਹ ਸੰਭਾਵਨਾਵਾਂ ਮੌਜੂਦ ਹਨ। ਸਾਡਾ ਜਤਨ ਹੋਣਾ ਚਾਹੀਦਾ ਹੈ ਕਿ ਅਸੀਂ ਤਿਉਹਾਰਾਂ ਦਾ ਪਾਸਾਰ ਕਰੀਏ।

 

 

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਆਪਾਂ ਇਹ ਤੈਅ ਕੀਤਾ ਸੀ ਕਿ ਦੀਵਾਲੀ ਮੌਕੇ ਕੁਝ ਵੱਖਰਾ ਕਰਾਂਗੇ। ‘ਮੈਂ ਆਖਿਆ ਸੀ – ਆਓ ਆਪਾਂ ਸਾਰੇ ਇਸ ਦੀਵਾਲੀ ਮੌਕੇ ਭਾਰਤ ਦੀ ਨਾਰੀ ਸ਼ਕਤੀ ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਜਸ਼ਨ ਮਨਾਈਏ ਤੇ ਭਾਰਤ ਦੀ ਲਕਸ਼ਮੀ ਦਾ ਸਨਮਾਨ ਕਰੀਏ।’

 

 

ਸ੍ਰੀ ਮੋਦੀ ਨੇ ਕਿਹਾ ਕਿ ਆਉਂਦੀ 12 ਨਵੰਬਰ ਨੂੰ ਦੁਨੀਆ ਭਰ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼–ਪੁਰਬ ਮਨਾਇਆ ਜਾਵੇਗਾ। ਗੁਰੂ ਨਾਨਕ ਦੇਵ ਜੀ ਦਾ ਪ੍ਰਭਾਵ ਕੇਵਲ ਭਾਰਤ ’ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ’ਚ ਹੈ। ਗੁਰੂ ਨਾਨਕ ਦੇਵ ਜੀ ਮੰਨਦੇ ਸਨ ਕਿ ਨਿਸ਼ਕਾਮ ਭਾਵਨਾ ਨਾਲ ਕੀਤਾ ਗਏ ਸੇਵਾ–ਕਾਰਜ ਦੀ ਕਦੇ ਕੋਈ ਕੀਮਤ ਨਹੀਂ ਹੋ ਸਕਦੀ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲੇ ਕੁਝ ਦਿਨ ਪਹਿਲਾਂ ਹੀ ਲਗਭਗ 85 ਦੇਸ਼ਾਂ ਦੇ ਰਾਜਦੂਤ ਦਿੱਲੀ ਤੋਂ ਅੰਮ੍ਰਿਤਸਰ ਗਏ ਸਨ। ਉੱਥੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਸਿੱਖ ਪਰੰਪਰਾਵਾਂ ਤੇ ਸਭਿਆਚਾਰ ਬਾਰੇ ਵੀ ਜਾਣਨ ਦਾ ਮੌਕਾ ਮਿਲਿਆ। ਗੁਰੂ ਨਾਨਕ ਦੇਵ ਜੀ ਨੇ ਆਪਣਾ ਸੰਦੇਸ਼ ਦੁਨੀਆ ’ਚ ਦੂਰ–ਦੂਰ ਤੱਕ ਪਹੁੰਚਾਇਆ ਤੇ ਉਨ੍ਹਾਂ ਆਪਣੇ ਸਮੇਂ ਦੌਰਾਨ ਸਭ ਤੋਂ ਵੱਧ ਉਦਾਸੀਆਂ (ਯਾਤਰਾਵਾਂ) ਕੀਤੀਆਂ ਸਨ। ‘ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਾਨੂੰ ਉਨ੍ਹਾਂ ਦੇ ਵਿਚਾਰ ਆਪਣੇ ਜੀਵਨ ’ਚ ਉਤਾਰਨ ਦੀ ਪ੍ਰੇਰਣਾ ਦੇਵੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Let s be inspired from Guru Nanak Dev ji s thoughts says PM Modi