ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮ ਰਹੀਮ ਦੀ ਪੈਰੋਲ ਦੇ ਵਿਰੋਧ 'ਚ ਹਾਈ ਕੋਰਟ ਨੂੰ ਲਿਖੀ ਚਿੱਠੀ, ਯਾਦ ਦਿਵਾਈ ਉਹ ਗੱਲ

ਸਾਧਵੀ ਨਾਲ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕਾਂਡ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਵੀਰਵਾਰ ਨੂੰ ਨਾਗਰਿਕ ਅਧਿਕਾਰ ਮੰਚ ਹਰਿਆਣਾ ਦੀ ਸਿਰਸਾ ਇਕਾਈ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਇੱਕ ਚਿੱਠੀ ਲਿਖੀ ਹੈ ਅਤੇ ਹਾਈ ਕੋਰਟ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ।

 

ਮੰਚ ਦੀ ਸਿਰਸਾ ਇਕਾਈ ਦੇ ਪ੍ਰਧਾਨ ਸ਼ਿਵ ਰਾਮ ਠਾਕੁਰ ਨੇ ਸਿਰਸਾ ਵਿੱਚ ਦੋਸ਼ ਲਾਇਆ ਕਿ  ਸੱਤਾਧਾਰੀ ਭਾਰਤੀ ਜਨਤਾ ਨੇ ਨੇਤਾ ਵੋਟਾਂ ਤੇ ਲਾਲਚ ਵਿੱਚ ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਲਿਆਉਣਾ ਚਾਹੁੰਦੇ ਹਨ ਜਦਕਿ ਡੇਰਾ ਮੁਖੀ ਦੇ ਬਾਹਰ ਆਉਣ ਨਾਲ ਸੂਬੇ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ।

 

ਸ਼ਿਵਰਾਮ ਨੇ ਹੈਰਾਨੀ ਪ੍ਰਗਟਾਈ ਕਿ ਮੁੱਖ ਮੰਤਰੀ ਅਤੇ ਮੰਤਰੀ ਅੱਜ ਡੇਰਾ ਮੁਖੀ ਦੇ ਵਿਵਹਾਰ ਨੂੰ ਚੰਗਾ ਦੱਸ ਦੇ ਜੇਲ੍ਹ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ, ਜਦਕਿ ਸਜ਼ਾ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੰਚਕੂਲਾ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕਰਨ ਦੌਰਾਨ ਭੜਕੀ ਹਿੰਸਾ ਵਿੱਚ 38 ਲੋਕਾਂ ਦੀ ਮੌਤ ਹੋਈ ਸੀ ਤੇ ਕਰੋੜਾਂ ਰੁਪਏ ਦੀ ਸਰਕਾਰੀ ਅਤੇ ਗ਼ੈਰ-ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Letter to Punjab and Haryana High Court against parole to Dera Sacha Sauda chief Ram Rahim