ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰੱਦ ਹੋਵੇਗਾ ਰਾਬਰਟ ਵਾਡਰਾ ਦੀ ਕੰਪਨੀ ਦਾ ਲਾਇਸੈਂਸ

​​​​​​​ਰੱਦ ਹੋਵੇਗਾ ਰਾਬਰਟ ਵਾਡਰਾ ਦੀ ਕੰਪਨੀ ਦਾ ਲਾਇਸੈਂਸ

ਹਰਿਆਣਾ ਟਾਊਨ ਐਂਡ ਕੰਟਰੀ ਪਲਾਨਿੰਗ (TCP) ਵਿਭਾਗ ਨੇ ਰਾਬਰਟ ਵਾਡਰਾ ਦੀ ਕੰਪਨੀ ‘ਸਕਾਈ ਲਾਈਟ ਹੌਸਪਿਟੈਲਿਟੀ ਪ੍ਰਾਈਵੇਟ ਲਿਮਿਟੇਡ’ ਨੂੰ ਸਾਲ 2008 ’ਚ ਕਾਲੋਨੀਆਂ ਬਣਾਉਣ ਲਈ ਮਿਲਿਆ ਅਖੌਤੀ ਲਾਇਸੈਂਸ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਦਰਅਸਲ, ਇਹ ਲਾਇਸੈਂਸ ਅੱਗੇ 58 ਕਰੋੜ ਰੁਪਏ ਵਿੱਚ ਰੀਐਲਟੀ ਕੰਪਨੀ DLF ਯੂਨੀਵਰਸਲ ਲਿਮਿਟੇਡ ਨੂੰ ਟ੍ਰਾਂਸਫ਼ਰ ਕਰ ਦਿੱਤਾ ਗਿਆ ਸੀ।

 

 

ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਕੰਪਨੀ ਨੂੰ ਇਹ ਲਾਇਸੈਂਸ ਜਦੋਂ ਮਨਜ਼ੂਰ ਕੀਤਾ ਗਿਆ ਸੀ, ਤਦ ਹਰਿਆਣਾ ’ਚ ਕਾਂਗਰਸ ਦੀ ਹੀ ਸਰਕਾਰ ਸੀ।

 

 

TCP ਦੇ ਡਾਇਰੈਕਟਰ ਕੇ.ਐੱਮ. ਪਾਂਡੂਰੰਗ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਸ੍ਰੀ ਵਾਡਰਾ ਦੀ ਕੰਪਨੀ ਦਾ ਲਾਇਸੈਂਸ ਰੱਦ ਕਰਨ ਦੀਆਂ ਸਾਰੀਆਂ ਰਸਮੀ ਕਾਨੂੰਨੀ ਕਾਰਵਾਈਆਂ ਮੁਕੰਮਲ ਕਰ ਲਈਆਂ ਹਨ। ਇਹ ਕਾਰਵਾਈ ਹਰਿਆਣਾ ਦੇ ਸ਼ਹਿਰੀ ਇਲਾਕਿਆਂ ਦੇ ਵਿਕਾਸ ਤੇ ਨਿਯੰਤ੍ਰਣ ਬਾਰੇ ਕਾਨੂੰਨ, 1975 ਅਧੀਨ ਕੀਤੀ ਜਾਵੇਗੀ। ਇਸ ਲਈ ਪਹਿਲਾਂ ਨੋਟਿਸ ਜਾਰੀ ਕੀਤੇ ਜਾਣਗੇ ਤੇ ਫਿਰ ਸੁਣਵਾਈ ਦਾ ਇੱਕ ਮੌਕਾ ਦਿੱਤਾ ਜਾਵੇਗਾ।

 

 

ਸ੍ਰੀ ਪਾਂਡੂਰੰਗ ਨੇ ਦੱਸਿਆ ਕਿ ਵਿਭਾਗ ਕੋਲ ਇਹ ਲਾਇਸੈਂਸ ਰੱਦ ਕਰਨ ਦਾ ਆਧਾਰ ਮੌਜੂਦ ਹੈ ਕਿਉਂਕਿ ਸ੍ਰੀ ਵਾਡਰਾ ਦੀ ਕੰਪਨੀ ਨੇ ਜਿਹੜਾ ਇਹ ਲਾਇਸੈਂਸ ਅੱਗੇ ਟ੍ਰਾਂਸਫ਼ਰ ਕੀਤਾ ਸੀ, ਉਹ ਟ੍ਰਾਂਸਫ਼ਰ ਸਾਲ 2012 ਦੌਰਾਨ ਕਨਸੌਲੀਡੇਸ਼ਨ ਆੱਫ਼ ਹੋਲਡਿੰਗਜ਼ ਦੇ ਤਤਕਾਲੀਨ ਡਾਇਰੈਕਟਰ ਜਨਰਲ ਨੇ ਰੱਦ ਕਰ ਦਿੱਤਾ ਸੀ।

 

 

ਸ੍ਰੀ ਵਾਡਰਾ ਦੇ ਵਕੀਲ ਸੁਮਨ ਖੇਤਾਨ ਇਸ ਸਬੰਧੀ ਕਿਸੇ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ। ਉਂਝ DLF ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ ਤੇ ਲਾਇਸੈਂਸ ਲਈ ਸਾਰੀਆਂ ਸਰਕਾਰੀ ਫ਼ੀਸਾਂ ਵੀ ਭਰੀਆਂ ਹਨ। ਇਸ ਲਾਇਸੈਂਸ ਦੇ ਨਵੀਨੀਕਰਨ ਲਈ ਅਧਿਕਾਰਤ ਨੀਤੀ ਮੁਤਾਬਕ ਹੀ ਅਰਜ਼ੀ ਦਿੱਤੀ ਗਈ ਸੀ।

 

 

ਬੁਲਾਰੇ ਨੇ ਕਿਹਾ ਕਿ ਲਾਇਸੈਂਸ ਰੱਦ ਕੀਤੇ ਜਾਣ ਵਾਲੇ ਹੁਕਮ ਦਾ ਨਿਰੀਖਣ ਕੀਤਾ ਜਾਵੇਗਾ।

 

 

TCP ਵਿਭਾਗ ਵੱਲੋਂ ਕਾਲੋਨੀ ਤਿਆਰ ਕਰਨ ਦਾ ਲਾਇਸੈਂਸ ਅਸਲ ਵਿੱਚ ਸਕਾਈ ਲਾਈਟ ਹੌਸਪਿਟੈਲਿਟੀ ਨੂੰ ਦਿੱਤਾ ਗਿਆ ਸੀ ਤੇ ਉਹ ਲਾਇਸੈਂਸ ਗੁੜਗਾਓਂ ਦੇ ਸੈਕਟਰ 83 (ਸ਼ਿਕੋਹਪੁਰ) ’ਚ 2.7 ਏਕੜ ਰਕਬੇ ਵਿੱਚ ਇੱਕ ਵਪਾਰਕ ਕਾਲੋਨੀ ਬਣਾਉਣ ਲਈ ਸੀ। ਸਕਾਈ ਲਾਈਟ ਹੌਸਪਿਟੈਲਿਟੀ ਨੇ ਅੱਗੇ 18 ਸਤੰਬਰ, 2012 ਨੂੰ ਸੇਲ ਡੀਡ ਰਾਹੀਂ 2.7 ਏਕੜ ਦੇ ਲਾਇਸੈਂਸਸ਼ੁਦਾ ਰਕਬੇ ਸਮੇਤ 3.53 ਏਕੜ ਜ਼ਮੀਨ DLF ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Licence of Robert Vadra s company to be cancelled