ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕਸ਼ਮੀਰ ਵਾਦੀ ’ਚ 28ਵੇਂ ਦਿਨ ਵੀ ਆਮ ਜਨ–ਜੀਵਨ ਠੱਪ, ਤਣਾਅ ਬਰਕਰਾਰ

​​​​​​​ਕਸ਼ਮੀਰ ਵਾਦੀ ’ਚ 28ਵੇਂ ਦਿਨ ਵੀ ਆਮ ਜਨ–ਜੀਵਨ ਠੱਪ, ਤਣਾਅ ਬਰਕਰਾਰ

ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀਆਂ ਧਾਰਾਵਾਂ 370 ਅਤੇ 35–ਏ ਹਟਾਏ ਜਾਣ ਦੇ 28 ਦਿਨਾਂ ਬਾਅਦ ਵੀ ਹਾਲੇ ਤੱਕ ਕਸ਼ਮੀਰ ਵਾਦੀ ਵਿੱਚ ਹਾਲਾਤ ਆਮ ਵਰਗੇ ਨਹੀਂ ਹੋ ਸਕੇ ਹਨ ਅਤੇ ਤਣਾਅ ਲਗਾਤਾਰ ਬਣਿਆ ਹੋਇਆ ਹੈ। ਰਾਜਧਾਨੀ ਸ਼ਹਿਰ ਸ੍ਰੀਨਗਰ ਦਾ ਹਰੇਕ ਐਤਵਾਰ ਨੂੰ ਲੱਗਣ ਵਾਲਾ ਪ੍ਰਸਿੱਧ ਬਾਜ਼ਾਰ ਲਗਾਤਾਰ ਚੌਥੇ ਹਫ਼ਤੇ ਵੀ ਨਾ ਲੱਗ ਸਕਿਆ।

 

 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਸ਼ਮੀਰ ਵਾਦੀ ਤੇ ਸ੍ਰੀਨਗਰ ਵਿੱਚ ਐਤਵਾਰ ਨੂੰ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਈ ਗਈ ਸੀ ਤੇ ਸਨਿੱਚਰਵਾਰ ਦੀ ਰਾਤ ਨੂੰ ਵੀ ਵਾਦੀ ਵਿੱਚ ਹਾਲਾਤ ਸ਼ਾਂਤੀਪੂਰਨ ਰਹੇ।

 

 

ਵਾਦੀ ਵਿੱਚ ਸਾਰੀਆਂ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਰਹੇ। ਸ਼ਹਿਰੀ ਤੇ ਬਾਹਰੀ ਇਲਾਕਿਆਂ ਵਿੱਚ ਜਨਤਕ ਆਵਾਜਾਈ ਬੰਦ ਰਹੀ। ਕਈ ਥਾਵਾਂ ਉੱਤੇ ਦੋ–ਪਹੀਆ ਵਾਹਨ ਆਮ ਵਾਂਗ ਚੱਲਦੇ ਦਿਸੇ। ਸਿਵਲ ਲਾਈਨਜ਼ ਖੇਤਰ ਵਿੱਚ ਕੁਝ ਫਲ਼ ਤੇ ਸਬਜ਼ੀਆਂ ਵੇਚਣ ਵਾਲੇ ਲੋਕ ਜ਼ਰੂਰ ਵਿਖਾਈ ਦਿੱਤੇ।

 

 

ਪ੍ਰਸ਼ਾਸਨ ਨੇ ਚਾਰ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਲਈ ਧਾਰਾ–144 ਲਾਗੂ ਕੀਤੀ ਹੋਈ ਹੈ। ਵਾਦੀ ਦੇ ਸਾਰੇ ਮੁੱਖ ਸ਼ਹਿਰ ਪੂਰੀ ਤਰ੍ਹਾਂ ਠੱਪ ਰਹੇ। ਕੁਝ ਹਿੱਸਿਆਂ ਵਿੱਚ ਪੱਥਰਬਾਜ਼ੀ ਦੀਆਂ ਮਾਮੂਲੀ ਘਟਨਾਵਾਂ ਵੀ ਦਰਜ ਕੀਤੀਆਂ ਗਈਆਂ ਹਨ।

 

 

ਉੱਧਰ ਜੰਮੂ–ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਫ਼ਾਰੂਕ ਖ਼ਾਨ ਨੇ ਕੱਲ੍ਹ ਐਤਵਾਰ ਨੂੰ ਦਾਅਵਾ ਕੀਤਾ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਹਾਲਾਤ ਹੁਣ ਤੇਜ਼ੀ ਨਾਲ ਆਮ ਵਰਗੇ ਹੁੰਦੇ ਜਾ ਰਹੇ ਹਨ। ਕਸ਼ਮੀਰ ਵਾਦੀ ਵਿੱਚ ਸਰਗਰਮ ਅੱਤਵਾਦੀਆਂ ਦੀ ਗਿਣਤੀ ਹੁਣ ਘਟ ਕੇ 150 ਤੋਂ 200 ਰਹਿ ਗਈ ਹੈ।

 

 

ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੂੰ ਹੁਣ ਜਾਂ ਤਾਂ ਜੇਲ੍ਹ ਜਾਣਾ ਹੋਵੇਗਾ ਤੇ ਜਾਂ ਹਰ ਤਰ੍ਹਾਂ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਤੱਕ ਵਾਦੀ ਦੇ ਕੋਣੇ–ਕੋਣੇ ਦੀ ਖ਼ਬਰ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਾਬੰਦੀਆਂ ਪੜਾਅਵਾਰ ਢੰਗ ਨਾਲ ਹਟਾਈਆਂ ਜਾਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Life is crippled in Kashmir on 28th consecutive day