ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਦੋਰ: 50 ਫੁੱਟ ਹੇਠਾਂ ਡਿੱਗੀ ਲਿਫਟ, ਉਦਯੋਗਪਤੀ ਪੁਨੀਤ ਅਗਰਵਾਲ ਦੀ ਧੀ, ਜਵਾਈ, ਦੋਹਤੇ ਦੀ ਮੌਤ, ਕੁਲ 6 ਮੌਤਾਂ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਨਵੇਂ ਸਾਲ ਉੱਤੇ ਇੱਕ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਨਵੇਂ ਸਾਲ ਮੌਕੇ ਇੱਕ ਲਿਫਟ ਦੇ ਪਲਟ ਕੇ ਡਿੱਗ ਜਾਣ ਨਾਲ ਉਦਯੋਗਪਤੀ ਪੁਨੀਤ ਅਗਰਵਾਲ ਸਣੇ 6 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਅਗਰਵਾਲ ਦੀ ਬੇਟੀ, ਦਾਮਾਦ ਦੀ ਵੀ ਮੌਤ ਹੋਈ ਹੈ। ਲਿਫਟ ਨੂੰ ਚੌਕੀਦਾਰ ਰਿਮੋਟ ਨਾਲ ਸੰਚਾਲਿਤ ਕਰ ਰਿਹਾ ਸੀ।

 

ਪੁਲਿਸ ਦੇ ਅਨੁਸਾਰ ਮੰਗਲਵਾਰ ਨੂੰ ਨਵੇਂ ਸਾਲ ਮੌਕੇ ਉਦਯੋਗਪਤੀ ਅਗਰਵਾਲ, ਪਾਥ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ, ਆਪਣੇ ਪਰਿਵਾਰਕ ਮੈਂਬਰਾਂ ਸਮੇਤ, ਪਤਾਲਪਾਨੀ ਵਿੱਚ ਫਾਰਮ ਹਾਊਸ ਗਏ ਸਨ। ਉਹ ਫਾਰਮ ਹਾਊਸ ਵਿੱਚ ਬਣੇ ਟਾਵਰ ਦੀ ਉਪਰਲੀ ਮੰਜ਼ਿਲ ਨੂੰ ਦੇਖਣ ਗਏ। ਹੇਠਾਂ ਉਤਰਦਿਆਂ ਹੀ ਲਿਫਟ ਦੀ ਬੈਲਟ ਟੁੱਟ ਗਈ ਅਤੇ ਲਿਫਟ ਪਲਟ ਗਈ, ਜਿਸ ਕਾਰਨ ਲਿਫਟ ਵਿੱਚ ਸਵਾਰ ਲੋਕ ਲਗਭਗ 50 ਫੁੱਟ ਹੇਠਾਂ ਜਾ ਡਿੱਗੇ।

 

ਇਸ ਹਾਦਸੇ ਵਿੱਚ ਉਦਯੋਗਪਤੀ ਅਗਰਵਾਲ, ਬੇਟੀ ਪਲਕ, ਜਵਾਈ ਪਲੇਕਸ਼ ਅਗਰਵਾਲ, ਤਿੰਨ ਸਾਲਾ ਦੋਹਤਾ ਅਤੇ ਹੋਰ ਰਿਸ਼ਤੇਦਾਰ ਗੌਰਵ ਅਤੇ ਉਨ੍ਹਾਂ ਦੇ ਬੇਟੇ ਆਰਿਆਵੀਰ ਦੀ ਮੌਤ ਹੋ ਗਈ। ਮਾਹੂ ਖੇਤਰ ਦੇ ਵਧੀਕ ਪੁਲਿਸ ਸੁਪਰਡੈਂਟ ਧਰਮਰਾਜ ਮੀਨਾ ਨੇ ਆਈਏਐਨਐਸ ਨੂੰ ਦੱਸਿਆ, “ਇਸ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ।

 

ਪੁਲਿਸ ਨੂੰ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਚੌਕੀਦਾਰ ਕੈਲਾਸ਼ ਰਿਮੋਟ ਨਾਲ ਲਿਫਟ ਚਲਾ ਰਿਹਾ ਸੀ। ਉਦਯੋਗਪਤੀ ਅਗਰਵਾਲ ਦੀ ਪਤਨੀ ਹੇਠਾਂ ਸੀ ਅਤੇ ਪੁੱਤਰ ਮਾਸਟਰ ਟਾਵਰ ਦੇ ਉਪਰਲੇ ਹਿੱਸੇ ਵਿੱਚ ਸੀ। ਪੁਨੀਤ ਦੀ ਨੂੰਹ ਗਰਭਵਤੀ ਹੈ ਅਤੇ ਉਹ ਘਰ ਵਿੱਚ ਸੀ। 

 

ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਪਾਥ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਅਗਰਵਾਲ ਦੀ ਗਿਣਤੀ ਦੇਸ਼ ਦੇ ਠੇਕੇਦਾਰਾਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਪੀਪੀਪੀ ਮਾਡਲ ਦਾ ਪਿਤਾ ਮੰਨਿਆ ਜਾਂਦਾ ਹੈ। ਜਦੋਂ ਸਰਕਾਰਾਂ ਨੇ ਪੀ ਪੀ ਪੀ ਮਾਡਲ ਬਣਾਇਆ ਤਾਂ ਸਿਰਫ ਅਗਰਵਾਲ ਵਰਗੇ ਉਦਯੋਗਪਤੀ ਅੱਗੇ ਆਏ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lift fell below 50 feet in Indore industrialist Punit Agarwal s daughter son in law and grandson died