ਤਾਜਮਹਿਲ ਦੇ ਪੂਰਬੀ ਅਤੇ ਪੱਛਮੀ ਗੇਟ ਤੋਂ ਲੈ ਕੇ 2 ਤੋਂ 300 ਮੀਟਰ ਦੀ ਦੂਰੀ ਤੇ ਜਲਦ ਹੀ ਵੱਖਰੀ ਤਰ੍ਹਾਂ ਦਾ ਨਜ਼ਾਰਾ ਹੋਵੇਗਾ। ਇੱਥੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਸ ਇਲਾਕੇ ਚ ਖੜੇ ਲਗਭਗ 500 ਦਰਖਤਾਂ ਤੇ ਲਾਈਟਾਂ ਲਗਾਈਆਂ ਜਾਣਗੀਆਂ।
ਅਪਰ ਨਗਰ ਕਮਿਸ਼ਨਰ ਵਿਜੇ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਚ ਇੱਕ ਸੈਂਸਰ ਲੱਗਿਆ ਹੋਵੇਗਾ ਜੋ ਕਿ ਮੌਸਮ ਮੁਤਾਬਕ ਹੀ ਆਪੇ ਰੰਗ ਬਦਲੇਗਾ। ਲਾਈਟਾਂ ਨੂੰ ਤਿਉਹਾਰ ਅਤੇ ਸਮਾਗਮ ਮੁਤਾਬਕ ਵੀ ਸੈੱਟ ਕੀਤਾ ਜਾ ਸਕੇਗਾ। ਇਸ ਪ੍ਰਾਜੈਕਟ ਚ ਇੱਕ ਲਾਈਟ ਦਾ ਖਰਚ ਪੰਜ ਲੱਖ ਰੁਪਏ ਆਵੇਗਾ। ਪੂਰਾ ਪ੍ਰਾਜੈਕਟ ਲਗਭਗ 5 ਕਰੋੜ ਰੁਪਏ ਦਾ ਹੋਵੇਗਾ। ਅਡਵਾਂਸ ਸੈਂਸਰ ਵਾਲੀਆਂ ਇਨ੍ਹਾਂ ਲਾਈਟਾਂ ਦਾ ਨਜਾ਼ਰਾ ਵੱਖਰਾ ਹੀ ਹੋਵੇਗਾ। ਧੁੰਦ ਚ ਇਹ ਲਾਈਟਾਂ ਪੀਲੇ ਰੰਗ ਦੀ ਹੋ ਜਾਣਗੀਆਂ। ਇਨ੍ਹਾਂ ਲਾਈਟਾਂ ਨੂੰ 15 ਅਗਸਤ ਤੱਕ ਸ਼ੁਰੂ ਕਰ ਦੇਣ ਦਾ ਵਿਚਾਰ ਹੈ।