ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਾਲਾਬੰਦੀ 3.0 : ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਦੇ ਹੀ ਲੋਕਾਂ ਦੀਆਂ ਲੱਗੀਆਂ ਲਾਈਨਾਂ

ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਦੇਸ਼ 'ਚ ਲਾਗੂ ਲੌਕਡਾਊਨ ਦੇ ਤੀਜੇ ਗੇੜ 'ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ। ਸ਼ਰਾਬ ਦੀਆਂ ਦੁਕਾਨਾਂ ਤਿੰਨੇ ਜ਼ੋਨਾਂ (ਰੈੱਡ, ਓਰੇਂਜ ਤੇ ਗ੍ਰੀਨ) ਵਿੱਚ ਖੁੱਲ੍ਹਣਗੀਆਂ। ਹਾਲਾਂਕਿ ਇਸ ਦੌਰਾਨ ਸਰਕਾਰ ਨੇ ਲੋਕਾਂ ਨੂੰ ਸਮਾਜਿਕ ਦੂਰੀ (ਸੋਸ਼ਲ ਡਿਸਟੈਂਸਿੰਗ) ਰੱਖਣ ਲਈ ਕਿਹਾ ਹੈ।
 

 

ਲੌਕਡਾਊਨ-3 ਦੇਸ਼ 'ਚ ਲਾਗੂ ਹੁੰਦੇ ਹੀ ਸ਼ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ। ਇਸ ਦੌਰਾਨ ਕਈ ਸੂਬਿਆਂ 'ਚ ਲੋਕ ਸ਼ਰਾਬ ਖਰੀਦਣ ਲਈ ਠੇਕਿਆਂ ਦੇ ਬਾਹਰ ਖੜੇ ਨਜ਼ਰ ਆਏ। ਛੱਤੀਸਗੜ੍ਹ ਦੇ ਰਾਏਪੁਰ 'ਚ ਸਵੇਰ ਤੋਂ ਹੀ ਸ਼ਰਾਬ ਖਰੀਦਣ ਵਾਲੇ ਲੋਕਾਂ ਦੀ ਲਾਈਨ ਲੱਗ ਗਈ। ਇਸ ਦੌਰਾਨ ਲੋਕ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਵੇਖੇ ਗਏ।
 

 

ਉੱਥੇ ਕਰਨਾਟਕ ਦੇ ਹੁਬਲੀ ਵਿੱਚ ਵੀ ਸ਼ਰਾਬ ਦੀਆਂ ਦੁਕਾਨਾਂ ਸੋਮਵਾਰ ਸਵੇਰੇ ਖੁੱਲ੍ਹ ਗਈਆਂ। ਇਸ ਤੋਂ ਬਾਅਦ ਲੋਕਾਂ ਨੇ ਠੇਕੇ 'ਤੇ ਜਾਣਾ ਸ਼ੁਰੂ ਕਰ ਦਿੱਤਾ। ਕਰਨਾਟਕ ਸਰਕਾਰ ਨੇ ਸੂਬੇ 'ਚ ਸਵੇਰੇ 9 ਤੋਂ ਸ਼ਾਮ 7 ਵਜੇ ਤਕ ਸ਼ਰਾਬ ਵੇਚਣ ਦੀ ਮਨਜੂਰੀ ਦਿੱਤੀ ਹੈ।
 

ਦਿੱਲੀ 'ਚ ਵੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ 'ਚ ਰੱਖਿਆ ਜਾਵੇਗਾ। ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੱਕ ਵਾਰ 'ਚ ਵੱਧ ਤੋਂ ਵੱਧ 5 ਲੋਕ ਠੇਕੇ ਦੇ ਬਾਹਰ ਖੜ੍ਹੇ ਹੋ ਸਕਦੇ ਹਨ। ਇਨ੍ਹਾਂ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਦੂਰੀ ਹੋਣੀ ਜ਼ਰੂਰੀ ਹੈ। ਇਹ ਦੁਕਾਨਾਂ ਸ਼ਹਿਰੀ ਖੇਤਰਾਂ ਦੇ ਬਾਜ਼ਾਰਾਂ ਤੇ ਮਾਲ 'ਚ ਨਹੀਂ ਹੋਣੀਆਂ ਚਾਹੀਦੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Liquor Shop Opens in Lockdown 3 in Green Orange and Red Zone People Stands in queue