ਲੋਕ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿਚ ਮੁਲਾਇਵ ਸਿੰਘ ਯਾਦਵ ਦਾ ਨਾਮ ਸ਼ਾਮਲ ਨਹੀਂ ਹੈ। ਸਟਾਰ ਪ੍ਰਚਾਰਕਾਂ ਦੀ ਸੂਚੀ ਵਿਚ ਅਖਿਲੇਸ਼ ਯਾਦਵ ਅਤੇ ਰਾਮ ਗੋਪਾਲ ਤੋਂ ਇਲਾਵਾ, ਜੈ ਬਚਨ ਅਤੇ ਡਿੰਪਲ ਯਾਦਵ ਦਾ ਨਾਮ ਵੀ ਸ਼ਾਮਲ ਹੈ।
ਸਮਾਜਵਾਦੀ ਪਾਰਟੀ ਨੇ ਐਤਵਾਰ ਨੁੰ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪਾਰਟੀ ਸਰਪ੍ਰਸਤ ਮੁਲਾਇਵ ਸਿੰਘ ਯਾਦਵ ਦਾ ਨਾਮ ਨਹੀਂ ਹੈ। ਸਟਾਰ ਪ੍ਰਚਾਰਕਾਂ ਵਿਚ ਮੁੱਖ ਤੌਰ ’ਤੇ ਅਖਿਲੇਸ਼ ਯਾਦਵ, ਰਾਮ ਗੋਪਾਲ ਯਾਦਵ, ਆਜ਼ਮ ਖਾਨ, ਤੇਜ ਪ੍ਰਤਾਪ ਯਾਦਵ, ਅਹਿਮਦ ਹਸਨ, ਰਾਜੇਂਦਰ ਚੌਧਰੀ, ਵਿਸ਼ੰਭਰ ਪ੍ਰਸਾਦ ਨਿਸ਼ਾਦ, ਜਾਵੇਦ ਅਲੀ ਖਾਨ, ਸ਼ਾਹਿਤ ਮੰਜੂਰ ਆਦਿ ਨੂੰ ਪ੍ਰਮੁੱਖ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ।