ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PGI ਚੰਡੀਗੜ੍ਹ ’ਚ ਜਿਊਂਦੇ ਨਵ–ਜਨਮੇ ਬੱਚੇ ਨੂੰ ਭੇਜ ਦਿੱਤਾ ਪੋਸਟ–ਮਾਰਟਮ ਲਈ

PGI ਚੰਡੀਗੜ੍ਹ ’ਚ ਜਿਊਂਦੇ ਨਵ–ਜਨਮੇ ਬੱਚੇ ਨੂੰ ਭੇਜ ਦਿੱਤਾ ਪੋਸਟ–ਮਾਰਟਮ ਲਈ

ਇਹ ਮੰਨਿਆ ਜਾਂਦਾ ਹੈ ਕਿ ਚੰਡੀਗੜ੍ਹ ਸਥਿਤ ਪੀਜੀਆਈ ਵਿੱਚ ਮਰੀਜ਼ਾਂ ਦੀ ਬਹੁਤ ਜ਼ਿਆਦਾ ਦੇਖਭਾਲ ਹੁੰਦੀ ਹੈ। ਪਰ ਹੁਣ ਉਸ ਦੀ ਇੱਕ ਵੱਡੀ ਕੋਤਾਹੀ ਸਾਹਮਣੇ ਆਈ ਹੈ। ਇੱਥੇ 24 ਹਫ਼ਤਿਆਂ ਦੇ ਇੱਕ ਜਿਊਂਦੇ ਨਵ–ਜਨਮੇ ਬੱਚੇ ਨੂੰ ਪੋਸਟ–ਮਾਰਟਮ ਲਈ ਭੇਜ ਦਿੱਤਾ ਗਿਆ।

 

 

ਉਸ ਬੱਚੇ ਨੂੰ ਪੋਸਟ–ਮਾਰਟਮ ਹਾਊਸ ਦੇ ਇੱਕ ਮੁਲਾਜ਼ਮ ਨੇ ਵੇਖ ਲਿਆ। ਤਦ ਉਸ ਬੱਚੇ ਦੇ ਸਾਹ ਚੱਲ ਰਹੇ ਸਨ। ਉਸ ਤੋਂ ਬਾਅਦ ਤੁਰੰਤ ਉਸ ਦੀ ਖ਼ਬਰ ਗਾਇਨੀ ਵਿਭਾਗ ਨੂੰ ਦਿੱਤੀ ਗਈ। ਪਹਿਲਾਂ ਤਾਂ ਵਿਭਾਗ ਨੇ ਉਸ ਜਿਊਂਦੇ ਨਵ–ਜਨਮੇ ਬਾਲ ਨੂੰ ਲੈਣ ਤੋਂ ਕੁਝ ਨਾਂਹ ਕੀਤੀ ਪਰ ਬਾਅਦ ’ਚ ਉਸ ਨੂੰ ਵਾਪਸ ਲੈ ਗਏ।

 

 

ਉਸ ਤੋਂ ਬਾਅਦ ਲਗਭਗ 12 ਘੰਟਿਆਂ ਤੱਕ ਉਸ ਬੱਚੇ ਦੇ ਸਾਹ ਚੱਲੇ। ਡਾਕਟਰਾਂ ਦੀ ਇਸ ਕਥਿਤ ਗੰਭੀਰ ਕੋਤਾਹੀ ਕਾਰਨ ਪੀਜੀਆਈ ਪ੍ਰਸ਼ਾਸਨ ਵਿੱਚ ਭਾਜੜਾਂ ਮੱਚ ਗਈਆਂ ਹਨ। ਪੀਜੀਆਈ ਦੇ ਕਾਰਜਕਾਰੀ ਬੁਲਾਰੇ ਨੇ ਕਿਹਾ ਹੈ ਕਿ ਅਜਿਹਾ ਮਾਮਲਾ ਸਾਡੇ ਧਿਆਨ ਗੋਚਰੇ ਆਇਆ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

 

ਉਂਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਨਵਜਾਤ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ। ਅਮਰ ਉਜਾਲਾ ਸਮੂਹ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ। ਨਯਾ ਗਾਓਂ ਦਸ਼ਮੇਸ਼ ਨਗਰ ਨਿਵਾਸੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪੰਜ ਮਹੀਨਿਆਂ ਦੀ ਗਰਭਵਤੀ ਪਤਨੀ ਦਾ ਇਲਾਜ ਸੈਕਟਰ–45 ਦੀ ਡਿਸਪੈਂਸਰੀ ’ਚ ਚੱਲ ਰਿਹਾ ਸੀ।

 

 

ਅਲਟ੍ਰਾਸਾਊਂ ਵਿੱਚ ਬੱਚੇ ਲਈ ਕੁਝ ਪਰੇਸ਼ਾਨੀ ਪਾਈ ਗਈ ਸੀ। ਪੀਜੀਆਈ ’ਚ ਜਾਂਚ ਦੌਰਾਨ ਪਤਾ ਲੱਗਾ ਕਿ ਬੱਚੇ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਬੀਮਾਰੀ ਹੈ। ਜਨਮ ਲੈਣ ਤੋਂ ਬਾਅਦ ਵੀ ਉਹ ਸਿਰਫ਼ ਦੋ ਜਾਂ ਤਿੰਨ ਵਰ੍ਹੇ ਹੀ ਜਿਊਂਦਾ ਰਹਿ ਸਕਦਾ ਹੈ।

 

 

ਤਦ ਡਾਕਟਰਾਂ ਨੇ ਉਸ ਬੱਚੇ ਦਾ ਗਰਭਪਾਤ ਕਰਵਾਉਣ ਦੀ ਸਲਾਹ ਦਿੱਤੀ ਪਰ ਗਰਭ 20 ਹਫ਼ਤਿਆਂ ਤੋਂ ਉੱਪਰ ਦਾ ਹੋ ਗਿਆ ਸੀ। ਇਸੇ ਲਈ ਜੋੜੀ ਨੂੰ ਹਾਈ ਕੋਰਟ ਜਾਣਾ ਪਿਆ। ਹਾਈ ਕੋਰਟ ਨੇ ਪੀਜੀਆਈ ਦਾ ਪੈਨਲ ਗਠਤ ਕਰ ਕੇ ਮਾਮਲੇ ਦੀ ਜਾਂਚ ਲਈ ਆਖਿਆ ਸੀ।

 

 

ਉਸ ਪੈਨਲ ਨੇ ਵੀ ਗਰਭਪਾਤ ਦੀ ਸਲਾਹ ਦਿੱਤੀ ਸੀ। ਪੀਜੀਆਈ ਦੀ ਸਲਾਹ ਮੰਨਦਿਆਂ ਹਾਈ ਕੋਰਟ ਨੇ ਗਰਭਪਾਤ ਦੇ ਹੁਕਮ ਜਾਰੀ ਕੀਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Live Infant sent for Postmortem in PGI Chandigarh