ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਪਨ ਫਾਇਰਿੰਗ ਘਟਨਾ ਦੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਅਮਿਤ ਸ਼ਾਹ 

ਰਾਜਧਾਨੀ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿੱਚ ਵੀਰਵਾਰ (30 ਜਨਵਰੀ) ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੁੱਧ ਪ੍ਰਦਰਸ਼ਨ ਕਰ ਰਹੇ ਇੱਕ ਸਮੂਹ ਨੂੰ ਇੱਕ ਵਿਅਕਤੀ ਨੇ ਪਿਸਤੌਲ ਨਾਲ ਗੋਲੀ ਮਾਰ ਦਿੱਤੀ ਅਤੇ ਹਥਿਆਰ ਲਹਿਰਾਉਂਦੇ ਹੋਏ ਆਰਾਮ ਨਾਲ ਨਿਕਲ ਗਿਆ। ਉਨ੍ਹਾਂ ਭਾਰੀ ਪੁਲਿਸ ਤਾਇਨਾਤੀ ਦਰਮਿਆਨ ‘ਯੇ ਲੋ ਆਜ਼ਾਦੀ’ ਦਾ ਨਾਹਰਾ ਵੀ ਬੁਲੰਦ ਕੀਤਾ। ਹਾਲਾਂਕਿ, ਬਾਅਦ ਵਿੱਚ ਉਸ ਵਿਅਕਤੀ ਨੂੰ ਪੁਲਿਸ ਨੇ ਫੜ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ।
 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਂ ਅੱਜ ਦਿੱਲੀ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ 'ਤੇ ਦਿੱਲੀ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਅਜਿਹੀ ਕਿਸੇ ਵੀ ਘਟਨਾ ਨੂੰ ਬਰਦਾਸ਼ਤ ਨਹੀਂ ਕਰੇਗੀ, ਇਸ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
 

 

ਸਾਰੀ ਘਟਨਾ ਟੈਲੀਵਿਜ਼ਨ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਜਿਸ ਵਿੱਚ ਦਿਖਿਆ ਸੀ ਕਿ ਇੱਕ ਵਿਅਕਤੀ ਹਲਕੇ ਰੰਗ ਦੀ ਪੈਂਟ ਅਤੇ ਇੱਕ ਜੈਕੇਟ ਪਹਿਨੇ ਹੋਏ ਸੀ ਅਤੇ ਪੁਲਿਸ ਵੱਲੋਂ ਬੈਰੀਕੇਡ ਕੀਤੀ ਗਈ ਖਾਲੀ ਗਲੀ ਵਿੱਚੋਂ ਬਾਹਰ ਨਿਕਲਦਾ ਹੈ ਅਤੇ ਪ੍ਰਦਰਸ਼ਨਕਾਰੀਆਂ ਉੱਤੇ ਗੁੱਸਾ ਕਰਦਾ ਹੋਇਆ ਕਹਿੰਦਾ ਹੈ "ਯੇ ਲੋ ਆਜ਼ਾਦੀ"। 

 

ਅਰਥ ਸ਼ਾਸ਼ਤਰ ਦੀ ਵਿਦਿਆਰਥਣ ਆਮਨਾ ਆਸਿਫ ਨੇ ਪੀਟੀਆਈ ਨੂੰ ਦੱਸਿਆ ਕਿ ਅਸੀਂ ਹੋਲੀ ਫੈਮਲੀ ਹਸਪਤਾਲ ਵੱਲ ਜਾ ਰਹੇ ਸੀ ਜਿਥੇ ਪੁਲਿਸ ਬੈਰੀਕੇਡ ਲੱਗੇ ਹੋਏ ਸਨ। ਅਚਾਨਕ ਪਿਸਤੌਲ ਨਾਲ ਇੱਕ ਵਿਅਕਤੀ ਆਇਆ ਅਤੇ ਗੋਲੀ ਚਲਾ ਦਿੱਤੀ। ਇੱਕ ਗੋਲੀ ਮੇਰੇ ਦੋਸਤ ਦੇ ਹੱਥ ਵਿੱਚ ਲੱਗੀ। ਉਸ ਨੇ ਕਿਹਾ ਕਿ ਉਸ ਦਾ ਦੋਸਤ ਸ਼ਾਦਾਬ ਫਾਰੁਕ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ ਹੈ। ਆਮਨਾ ਨੇ ਦੱਸਿਆ ਕਿ ਸ਼ਾਦਾਬ ਜਨ ਸੰਚਾਰ ਦਾ ਵਿਦਿਆਰਥੀ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Live Open Firing Jamia Millia Islamia University Protest Against Citizenship Amendment Act