ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿਡ ਡੇ ਮੀਲ ਖਾਣੇ ਵਿਚੋਂ ਨਿਕਲੀ ਛਿਪਕਲੀ

ਮਿਡ ਡੇ ਮੀਲ ਖਾਣੇ ਵਿਚੋਂ ਨਿਕਲੀ ਛਿਪਕਲੀ

ਬਿਹਾਰ ਦੇ ਜਮੁਈ ਜ਼ਿਲ੍ਹੇ ਦੇ ਸ਼ਿਕੰਦਰਾ ਨਾਲ ਲੱਗਦੇ ਲਖੀਸਰਾਏ ਦੇ ਹਲਸੀ ਦੇ ਮਿਡਲ ਸਕੂਲ ਵਿਚ ਮਿਡ ਡੇ ਮੀਲ ਦਾ ਖਾਣਾ ਖਾਣ ਨਾਲ ਲਗਭਗ 60 ਬੱਚੇ ਬਿਮਾਰ ਹੋ ਗਏ ਹਨ। ਬਿਮਾਰ ਬੱਚਿਆਂ ਨੂੰ ਸਿਕੰਦਰਾ ਸਰਕਾਰੀ ਹਸਪਤਾਲ 44 ਵਿਦਿਆਰਥੀ ਪਹੁੰਚੇ ਤੇ ਬਾਕੀ ਦਾ ਨਿੱਜੀ ਕਲੀਨਿਕ ਵਿਚ ਇਲਾਜ ਕਰਵਾਇਆ ਜਾ ਰਿਹਾ ਹੈ।

 

ਮਿਡ ਡੇ ਮੀਲ ਖਾਣੇ ਵਿਚ ਛਿਪਕਲੀ ਮਿਲਣ ਬਾਅਦ ਵਿਦਿਆਰਥੀਆਂ ਦੇ ਪੇਟ ਦਰਦ ਹੋਣ ਲੱਗਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ।  ਸਕੂਲ ਦੇ ਲਗਭਗ ਚਾਰ ਦਰਜਨ ਬੱਚਿਆਂ ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਹੋਈ ਤਾਂ ਉਨ੍ਹਾਂ ਨੂੰ ਸਿਕੰਦਰਾ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ। ਜਿੱਥੇ ਸਾਰਿਆਂ ਦੀ ਸਥਿਤ ਠੀਕ ਦੱਸੀ ਜਾ ਰਹੀ ਹੈ।

 

ਪ੍ਰੰਤੂ ਇਸ ਲਾਪਰਵਾਹੀ ਨੇ ਇਕ ਵਾਰ ਫਿਰ ਸਰਕਾਰੀ ਸਕੂਲਾਂ ਵਿਚ ਮਿਡ ਡੇ ਮੀਲ ਵਿਵਸਥਾ ਦੀ ਪੋਲ ਖੋਲਕੇ ਰੱਖ ਦਿੱਤੀ ਹੈ। ਇੱਧਰ ਜਮੁਈ ਦੇ ਸਿਵਿਲ ਸਰਜਨ ਸ਼ਿਆਮ ਮੋਹਨ ਦਾਸ ਨੇ ਦੱਸਿਆ ਕਿ ਹਸਪਤਾਲ ਪੂਰੇ ਅਲਰਟ ਮੋਡ ਉਤੇ ਸੀ ਜ਼ਰੂਰੀ ਦਵਾਈ ਤੇ ਡਾਕਟਰ ਮੌਜੂਦ ਸਨ। ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lizard found in Mid Day meal in bihar 44 children got ill