ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਮੇਂ ਸਿਰ ਕਿਸ਼ਤ ਭਰਨ ਵਾਲੇ ਕਿਸਾਨਾਂ ਦਾ ਮੁਆਫ ਹੋ ਸਕਦਾ ਵਿਆਜ

ਸਮੇਂ ਸਿਰ ਕਿਸ਼ਤ ਭਰਨ ਵਾਲੇ ਕਿਸਾਨਾਂ ਦਾ ਮੁਆਫ ਹੋ ਸਕਦਾ ਵਿਆਜ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਨਵੇਂ ਸਾਲ ਮੌਕੇ `ਤੇ ਖੇਤੀਬਾੜੀ ਕਰਜ ਦੀ ਕਿਸ਼ਤ ਸਮੇਂ `ਤੇ ਭਰਨ ਵਾਲਿਆਂ ਕਿਸਾਨਾਂ ਨੂੰ ਵਿਆਜ ਮੁਆਫੀ ਸਮੇਤ ਕਈ ਤੋਹਫੇ ਦੇਣ ਦੀ ਤਿਆਰੀ ਕਰ ਰਹੀ ਹੈ। ਵਿਆਜ ਛੋਟ ਨਾਲ ਸਰਕਾਰੀ ਖਜਾਨੇ `ਤੇ 15,000 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ।


ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਬਾਰੇ ਇਕ ਪ੍ਰਸਤਾਵ ਇਹ ਹੈ ਕਿ ਸਹੀ ਸਮੇਂ `ਤੇ ਖੇਤੀ ਕਰਜ਼ਾ ਦੀ ਕਿਸ਼ਤ ਵਾਪਸ ਕਰਨ ਵਾਲੇ ਕਿਸਾਨਾਂ `ਤੇ ਚਾਰ ਫੀਸਦੀ ਵਿਆਜ ਦਾ ਭਾਰ ਪੂਰੀ ਤਰ੍ਹਾਂ ਨਾਲ ਖਤਮ ਕਰ ਦਿੱਤਾ ਜਾਵੇ। ਹੁਣ ਕਿਸਾਨਾਂ ਨੂੰ ਤਿੰਨ ਲੱਖ ਰੁਪਏ ਤੱਕ ਦਾ ਕਰਜ਼ਾ 7 ਫੀਸਦੀ ਦੀ ਵਿਆਜ ਦਰ ਨਾਲ ਦਿੱਤਾ ਜਾਂਦਾ ਹੈ। ਮੰਤਰੀ ਮੰਡਲ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਸਮੇਂ `ਤੇ ਵਿਆਜ ਭਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਪਹਿਲਾਂ ਹੀ ਤਿੰਨ ਫੀਸਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਹੁਣ ਬਾਕੀ ਬਚੀ ਚਾਰ ਫੀਸਦੀ ਵਿਆਜ ਦਰ ਤੋਂ ਵੀ ਉਨ੍ਹਾਂ ਨੂੰ ਰਾਹਤ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।


ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਨਾਜ ਫਸਲਾਂ ਲਈ ਹੋਣ ਵਾਲੇ ਬੀਮਾ ਲਈ ਕਿਸਾਨਾਂ ਨੂੰ ਪ੍ਰੀਮੀਅਮ ਭਰਨ ਤੋਂ ਵੀ ਮੁਕਤੀ ਮਿਲ ਸਕਦੀ ਹੈ। ਬਾਗਵਾਨੀ ਫਸਲਾਂ ਦੇ ਬੀਮਾ ਪ੍ਰੀਮੀਅਮ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਹੁਣ ਕਿਸਾਨਾਂ ਨੂੰ ਖਰੀਫ ਫਸਲਾਂ `ਤੇ ਦੋ ਫੀਸਦੀ, ਰਬੀ ਫਸਲਾਂ `ਤੇ ਡੇਢ ਫੀਸਦੀ ਅਤੇ ਬਾਗਵਾਨੀ ਤੇ ਵਾਪਰਿਕ ਫਸਲਾਂ `ਤੇ ਪੰਜ ਫੀਸਦੀ ਪ੍ਰੀਮੀਅਮ ਦੇਣਾ ਹੁੰਦਾ ਹੈ।


ਬਾਕੀ ਪ੍ਰੀਮੀਅਮ ਦਾ ਭੁਗਤਾਨ ਕੇਂਦਰ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਅੱਧਾ-ਅੱਧਾ ਕਰਦੀਆਂ ਹਨ। ਸੂਤਰਾਂ ਅਨੁਸਾਰ ਕਿਸਾਨ ਹੁਣ ਸਾਉਣੀ ਤੇ ਹਾੜ੍ਹੀ ਫਸਲਾਂ `ਤੇ ਕਰੀਬ ਪੰਜ ਹਜ਼ਾਰ ਕਰੋੜ ਰੁਪਏ ਦਾ ਪ੍ਰੀਮੀਅਮ ਭਰ ਰਹੇ ਹਨ। ਜੇਕਰ ਪ੍ਰੀਮੀਅਮ `ਚ ਛੋਟ ਦਿੱਤੀ ਗਈ ਤਾਂ ਕਿਸਾਨਾਂ ਦਾ ਬੋਝ ਹੋਰ ਘੱਟ ਹੋ ਜਾਵੇਗਾ। ਫਸਲ ਸਾਲ 2017-18 ਦੌਰਾਨ ਦੇਸ਼ `ਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ 4.79 ਕਰੋੜ ਕਿਸਾਨਾਂ ਨੂੰ ਲਾਭ ਮਿਲਿਆ।


ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ `ਚ ਇਸ ਸਬੰਧੀ ਉਚ ਪੱਧਰੀ ਮੀਟਿੰਗਾਂ ਦੇ ਦੌਰ ਚਲੇ ਹਨ। ਇਨ੍ਹਾਂ ਮੀਟਿੰਗਾਂ `ਚ ਬੰਪਰ ਫਸਲ ਉਤਪਾਦਨ ਦੇ ਬਾਅਦ ਕਿਸਾਨਾਂ ਨੂੰ ਉਚਿਤ ਕੀਮਤ ਨਾ ਮਿਲਣ ਦੀ ਸਮੱਸਿਆ `ਤੇ ਆਉਣ ਦੀਆਂ ਯੋਜਨਾ `ਤੇ ਚਰਚਾ ਕੀਤੀ ਗਈ। 


ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕਿਸਾਨਾਂ ਦੀ ਬਦਹਾਲੀ ਲੋਕ ਸਭਾ ਚੋਣਾ ਦਾ ਮੁੱਖ ਮੁੱਦਾ ਰਹਿਣ ਵਾਲਾ ਹੈ। ਇਸ ਦੇ ਪਿੱਛੇ ਕਾਂਗਰਸ ਦੀਆਂ ਤਿੰਨ ਪ੍ਰਮੁੱਖ ਹਿੰਦੀ ਸੂਬਿਆਂ `ਚ ਖੇਤੀ ਕਰਜ਼ਾ ਮੁਆਫੀ ਦਾ ਐਲਾਨ ਨੂੰ ਮੁੱਖ ਵਜ੍ਹਾਂ ਮੰਨਿਆ ਜਾ ਰਿਹਾ ਹੈ।


ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਕਲਿਆਣ ਪ੍ਰਤੀ ਵਚਨਬੱਧ ਹੈ। ਆਉਣ ਵਾਲੇ ਸਮੇਂ `ਚ ਜੋ ਵੀ ਫੈਸਲਾ ਲਿਆ ਜਾਵੇਗਾ ਉਸਦਾ ਐਲਾਨ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:loan interest wil be waived for farmers who pay installment on time