ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BJP ਨੇਤਾਵਾਂ ਦੇ ਭੜਕਾਊ ਬਿਆਨ 'ਤੇ 15 ਦਿਨਾਂ ’ਚ ਰਿਪੋਰਟ ਦਾਖਲ ਕਰੇ ਕ੍ਰਾਈਮ ਬ੍ਰਾਂਚ: ਕੋਰਟ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਚੁੱਕੇ ਹਨ। ਚੋਣ ਮੁਹਿੰਮ ਦੌਰਾਨ ਜ਼ਬਰਦਸਤ ਦੋਸ਼ ਲਗਾਏ ਗਏ। ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਆਈ-ਐਮ) ਦੇ ਨੇਤਾ ਬਰਿੰਦਾ ਕਰਾਤ ਵੱਲੋਂ ਭਾਜਪਾ ਸੰਸਦ ਅਨੁਰਾਗ ਠਾਕੁਰ ਅਤੇ ਪ੍ਰਵੇਸ਼ ਵਰਮਾ ਖ਼ਿਲਾਫ਼ ਉਨ੍ਹਾਂ ਦੇ ਕਥਿਤ ਭੜਕਾਊ ਬਿਆਨਾਂ ਲਈ ਦਾਇਰ ਕੀਤੀ ਸ਼ਿਕਾਇਤਤੇ ਮੰਗਲਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਅਪਰਾਧ ਸ਼ਾਖਾ ਨੂੰ ਏਟੀਆਰ ਮਤਲਬ ਐਕਸ਼ਨ ਰਿਪੋਰਟ ਦਾਖਲ ਕਰਨ ਲਈ ਕਿਹਾ ਹੈ।

 

ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਵਿਸ਼ਾਲ ਪਾਹੂਜਾ ਨੇ ਅਪਰਾਧ ਸ਼ਾਖਾ ਦੁਆਰਾ ਰਿਪੋਰਟ ਦਾਇਰ ਕਰਨ ਲਈ ਮੰਗੀ ਅੱਠ ਹਫ਼ਤਿਆਂ ਦੀ ਸਮਾਂ ਸੀਮਾ ਨੂੰ ਰੱਦ ਕਰਦਿਆਂ ਕਿਹਾ ਕਿ ਮਾਮਲਾ ਸੰਵੇਦਨਸ਼ੀਲ ਹੈ। ਇਸ ਕੇਸ ਦੀ ਸੁਣਵਾਈ ਹੁਣ 26 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗੀ।

 

ਜੱਜ ਨੇ ਕ੍ਰਾਈਮ ਬ੍ਰਾਂਚ ਨੂੰ ਹਦਾਇਤ ਕੀਤੀ ਕਿ ਜੇ ਕੋਈ ਸੰਜੀਦਾ ਜ਼ੁਰਮ ਨਾ ਕੀਤਾ ਗਿਆ ਹੈ ਤਾਂ ਵਿਸਥਾਰਤ ਰਿਪੋਰਟ ਦਾਇਰ ਕਰੇ।

 

ਕਰਾਤ ਨੇ ਧਾਰਮਿਕ ਭਾਵਨਾਵਾਂ ਭੜਕਾਉਣ, ਵਿਸ਼ਵਾਸ ਤੋੜਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ ਹੇਠ ਭਾਜਪਾ ਨੇਤਾਵਾਂ ਖਿਲਾਫ ਕੇਸ ਦਾਇਰ ਕਰਵਾਇਆ ਸੀ। ਅਨੁਰਾਗ ਠਾਕੁਰ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ ਦੇ ਰਿਥਲਾ ਖੇਤਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਭੜਕਾਊ ਭਾਸ਼ਣ ਦਿੱਤਾ ਸੀ।

 

ਦੋਸ਼ ਹੈ ਕਿ ਉਨ੍ਹਾ ਨੇ ਸਟੇਜ ਤੋਂ ਦੇਸ਼ ਦੇ ਗੱਦਾਰਾਂ ਨੂੰਦਾ ਨਾਅਰਾ ਦਿੱਤਾ ਸੀ। ਇਸ ਦੇ ਨਾਲ ਹੀ ਪ੍ਰਵੇਸ਼ ਵਰਮਾ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਉਸਦੇ ਸੰਸਦੀ ਹਲਕੇ ਜੋ ਵੀ ਮਸਜਿਦ ਸਰਕਾਰੀ ਜ਼ਮੀਨ' ਤੇ ਬਣੀਆਂ ਹਨ, ਉਹ ਖਾਲੀ ਕਰਵਾ ਦੇਵਾਂਗੇ। ਚੋਣ ਕਮਿਸ਼ਨ ਨੇ ਦੋਵਾਂ ਨੇਤਾਵਾਂਤੇ ਵੀ ਪਾਬੰਦੀਆਂ ਲਗਾਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Local court seeks status report on controversial speech of BJP politicians