ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਹੌਲੀ-ਹੌਲੀ ਹਟਾਉਣ 'ਤੇ ਆਨੰਦ ਮਹਿੰਦਰਾ ਨੇ ਕਹੀ ਇਹ ਗੱਲ, ਸਰਕਾਰ ਨੂੰ ਦਿੱਤਾ ਸੁਝਾਅ

ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਨੂੰ ਕੁਲ 49 ਦਿਨ ਬਾਅਦ ਲੌਕਡਾਊਨ ਨੂੰ ਵੱਡੇ ਪੱਧਰ 'ਤੇ ਹਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਹੌਲੀ-ਹੌਲੀ ਲੌਕਡਾਊਨ ਹਟਾਇਆ ਜਾਂਦਾ ਹੈ ਤਾਂ ਉਦਯੋਗਿਕ ਗਤੀਵਿਧੀਆਂ ਨੂੰ ਚਲਾਉਣਾ ਮੁਸ਼ਕਲ ਹੋਵੇਗਾ ਅਤੇ ਇਸ ਦੀ ਰਫ਼ਤਾਰ ਹੌਲੀ ਹੋਵੇਗੀ।
 

ਮਹਿੰਦਰਾ ਨੇ ਮੰਨਿਆ ਕਿ ਸਰਕਾਰ ਲਈ ਲੌਕਡਾਊਨ ਤੋਂ ਬਾਹਰ ਨਿਕਲਣ ਦੀ ਯੋਜਨਾ ਬਣਾਉਣਾ ਬਹੁਤ ਹੀ ਚੁਣੌਤੀਪੂਰਨ ਹੈ, ਕਿਉਂਕਿ ਆਰਥਿਕਤਾ ਦੀਆਂ ਸਾਰੀਆਂ ਚੀਜ਼ਾਂ ਇੱਕ-ਦੂਜੇ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਦੀ ਯੋਜਨਾ ਵੱਡੇ ਪੱਧਰ 'ਤੇ ਲਾਗ ਨੂੰ ਕੰਟਰੋਲ ਕਰਨ ਅਤੇ ਟੈਸਟ ਕਰਨ 'ਤੇ ਅਧਾਰਤ ਹੋਣੀ ਚਾਹੀਦੀ ਹੈ। ਸਿਰਫ਼ ਹੌਟ-ਸਪੋਟ ਅਤੇ ਲੋਕਾਂ ਦੇ ਅਤਿ-ਸੰਵੇਦਨਸ਼ੀਲ ਗਰੁੱਪਾਂ ਨੂੰ ਹੀ ਵੱਖ ਰੱਖਿਆ ਜਾਣਾ ਚਾਹੀਦਾ ਹੈ।
 

 

49 ਦਿਨਾਂ ਦਾ ਲੌਕਡਾਊਨ ਕਾਫ਼ੀ :
ਆਨੰਦ ਮਹਿੰਦਰਾ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਕਿਹਾ, "ਖੋਜ ਦਰਸਾਉਂਦੀ ਹੈ ਕਿ 49 ਦਿਨ ਦਾ ਲੌਕਡਾਊਨ ਕਾਫ਼ੀ ਹੈ। ਜੇ ਇਹ ਸੱਚ ਹੈ ਤਾਂ ਇਹ ਮਿਆਦ ਤੈਅ ਹੋਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਜੇ ਲੌਕਡਾਊਨ ਹਟਾਇਆ ਜਾਂਦਾ ਹੈ ਤਾਂ ਇਹ ਵੱਡੇ ਪੱਧਰ 'ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੌਕਡਾਊਨ ਨੂੰ ਹਟਾਉਣ ਤੋਂ ਬਾਅਦ ਕੰਟਰੋਲ ਵਾਲੇ ਖੇਤਰਾਂ 'ਚ ਵੱਡੇ ਪੱਧਰ 'ਤੇ ਇਨਫੈਕਸ਼ਨ ਦੀ ਜਾਂਚ ਹੋਣੀ ਚਾਹੀਦੀ ਹੈ, ਜਦਕਿ ਸਿਰਫ਼ ਹੋਟ-ਸਪੌਟ ਅਤੇ ਲੋਕਾਂ ਦੇ ਅਤਿ-ਸੰਵੇਦਨਸ਼ੀਲ ਗਰੁੱਪ ਨੂੰ ਹੀ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ। ਲੌਕਡਾਊਨ ਤੋਂ ਬਾਅਦ ਇਹੀ ਰਣਨੀਤੀ ਹੋਣੀ ਚਾਹੀਦੀ ਹੈ।

 

ਆਨੰਦ ਮਹਿੰਦਰਾ ਨੇ ਕਿਹਾ ਕਿ ਜੇਕਰ ਲੌਕਡਾਊਨ ਹੌਲੀ-ਹੌਲੀ ਵੱਖ-ਵੱਖ ਖੇਤਰਾਂ ਵਿੱਚ ਹਟਾਇਆ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਉਦਯੋਗਿਕ ਗਤੀਵਿਧੀਆਂ ਨੂੰ ਚਲਾਉਣਾ ਬਹੁਤ ਮੁਸ਼ਕਲ ਹੋਵੇਗਾ। ਜਿੱਥੇ ਤੱਕ ਮੈਨੂਫੈਕਚਰਿੰਗ ਅਤੇ ਸਹਿ-ਫੈਕਟਰੀਆਂ ਦੀ ਗੱਲ ਹੈ ਤਾਂ ਜੇ ਇਸ 'ਚ ਇੱਕ ਫੀਡਰ ਫੈਕਟਰੀ ਵੀ ਬੰਦ ਹੋ ਰਹਿੰਦੀ ਹੈ ਤਾਂ ਉਤਪਾਦ ਅੰਤਮ ਰੂਪ ਨਹੀਂ ਲੈ ਸਕੇਗਾ।
 

ਜ਼ਿਕਰਯੋਗ ਹੈ ਕਿ 25 ਮਾਰਚ ਤੋਂ ਦੇਸ਼ ਵਿੱਚ ਜਨਤਕ ਪਾਬੰਦੀ ਲਾਗੂ ਹੈ। ਇਸ ਨੂੰ 3 ਮਈ ਤਕ ਦੋ ਪੜਾਵਾਂ 'ਚ ਲਾਗੂ ਕੀਤਾ ਗਿਆ ਹੈ। 20 ਅਪ੍ਰੈਲ ਤੋਂ ਪੇਂਡੂ ਖੇਤਰਾਂ ਵਿੱਚ ਫ਼ੈਕਟਰੀਆਂ ਤੇ ਕੁਝ ਹੋਰ ਵਪਾਰਕ ਗਤੀਵਿਧੀਆਂ ਨੂੰ ਸੂਬਿਆਂ ਦੀਆਂ ਨਿਰਪੱਖਤਾ ਅਤੇ ਹਦਾਇਤਾਂ ਅਨੁਸਾਰ ਮੁੜ ਸ਼ੁਰੂ ਕਰਨ ਦੀ ਮਨਜੂਰੀ ਦਿੱਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown 3 or free what is Anand Mahindra suggestion