ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 4.0 ਦਾ ਐਲਾਨ, ਦੇਸ਼ ਭਰ 'ਚ 31 ਮਈ ਤਕ ਜਾਰੀ ਰਹੇਗਾ ਲੌਕਡਾਊਨ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਐਨਡੀਐਮਏ ਨੇ 31 ਮਈ ਤਕ ਲੌਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧ 'ਚ ਸਾਰੇ ਮੰਤਰਾਲਿਆਂ, ਵਿਭਾਗਾਂ ਤੇ ਸੂਬਾ ਸਰਕਾਰਾਂ ਨੂੰ ਚਿੱਠੀ ਭੇਜੀ ਗਈ ਹੈ। ਨਾਲ ਹੀ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
 

ਦੱਸ ਦੇਈਏ ਕਿ ਲੌਕਡਾਊਨ-4.0 ਦੇ ਐਲਾਨ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਲੌਕਡਾਊਨ 4.0 ਵਿੱਚ ਘਰੇਲੂ ਤੇ ਵਿਦੇਸ਼ੀ ਉਡਾਣਾਂ ਨੂੰ ਮਨਜੂਰੀ ਨਹੀਂ ਦਿੱਤੀ ਗਈ ਹੈ। ਹੌਟ-ਸਪੌਟ ਇਲਾਕੇ 'ਚ ਸਖ਼ਤੀ ਜਾਰੀ ਰਹੇਗੀ। ਮੈਟਰੋ-ਸਿਨੇਮਾ ਹਾਲ 'ਤੇ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਸਕੂਲ-ਕਾਲਜ ਵੀ ਬੰਦ ਰਹਿਣਗੇ। ਹਰ ਤਰ੍ਹਾਂ ਦੇ ਪੂਜਾ ਸਥਾਨ ਬੰਦ ਰਹਿਣਗੇ ਅਤੇ ਈਦ ਵੀ ਇਸ ਵਾਰ ਲੌਕਡਾਊਨ 'ਚ ਮਨਾਈ ਜਾਵੇਗੀ।
 

ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਕੇਂਦਰ ਸਰਕਾਰ ਨੇ ਕੋਰੋਨਾ ਸੰਕਰਮਿਤ ਇਲਾਕਿਆਂ ਲਈ 5 ਜ਼ੋਨ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਰੈਡ, ਗ੍ਰੀਨ, ਓਰੇਂਜ, ਬਫਰ ਤੇ ਕੰਟੇਨਮੈਂਟ ਜ਼ੋਨ ਸੂਬਾ ਸਰਕਾਰਾਂ ਤੈਅ ਕਰਨਗੀਆਂ। ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਜ਼ਰੂਰੀ ਚੀਜ਼ਾਂ ਦੀ ਸਪਲਾਈ ਦੀ ਮਨਜੂਰੀ ਹੋਵੇਗੀ।
 

ਸਪੋਰਟਸ ਕੰਪਲੈਕਸ ਤੇ ਸਟੇਡੀਅਮ ਬਿਨਾਂ ਦਰਸ਼ਕਾਂ ਖੋਲ੍ਹੇ ਜਾਣਗੇ। ਰੈਸਟੋਰੈਂਟ-ਮਠਿਆਈ ਦੁਕਾਨਾਂ ਖੁੱਲ੍ਹਣਗੀਆਂ, ਪਰ ਸਿਰਫ਼ ਹੋਮ ਡਿਲੀਵਰੀ ਹੋਵੇਗੀ। ਸਟੈਂਡ ਅਲੋਨ ਦੁਕਾਨ ਖੋਲ੍ਹਣ ਨੂੰ ਹੀ ਮਨਜੂਰੀ ਦਿੱਤੀ ਗਈ ਹੈ। ਦੁਕਾਨ 'ਤੇ 5 ਲੋਕ ਤੋਂ ਵੱਧ ਕੰਮ ਨਹੀਂ ਕਰ ਸਕਣਗੇ। ਸੂਬਾ ਸਰਕਾਰਾਂ ਸਥਿਤੀ ਅਨੁਸਾਰ ਅੰਤਰ ਰਾਜੀ ਬੱਸ ਸੇਵਾ ਸ਼ੁਰੂ ਕਰ ਸਕਦੀਆਂ ਹਨ।
 

ਲੌਕਡਾਊਨ 4.0 'ਚ ਸਵੇਰੇ 7 ਤੋਂ ਸ਼ਾਮ 7 ਵਜੇ ਤਕ ਛੋਟ ਦਿੱਤੀ ਜਾਵੇਗੀ। 10 ਸਾਲ ਤੋਂ ਘੱਟ ਅਤੇ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ 'ਤੇ ਰੋਕ ਹੈ। ਵਿਆਹ ਸਮਾਗਮਾਂ 'ਚ 50 ਲੋਕ ਅਤੇ ਅੰਤਮ ਸਸਕਾਰ 'ਚ ਸ਼ਾਮਲ ਹੋਣ ਲਈ 20 ਲੋਕਾਂ ਨੂੰ ਮਨਜੂਰੀ ਹੋਵੇਗੀ। ਪਾਨ-ਗੁਟਖਾ ਦੀਆਂ ਦੁਕਾਨਾਂ ਵੀ ਹੁਣ ਖੁੱਲ੍ਹਣਗੀਆਂ।
 

ਦੱਸ ਦੇਈਏ ਕਿ 24 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਦੀ ਲਾਗ ਨੂੰ ਰੋਕਣ ਲਈ ਲੌਕਡਾਊਨ ਦੀ ਘੋਸ਼ਣਾ ਕੀਤੀ ਸੀ। ਉਦੋਂ ਇਹ ਲੌਕਡਾਊਨ 21 ਦਿਨ ਲਈ ਸੀ। ਇਸ ਤੋਂ ਬਾਅਦ ਲੌਕਡਾਊਨ-2 ਦੀ ਘੋਸ਼ਣਾ ਕੀਤੀ ਗਈ ਸੀ। ਇਸ ਦੀ ਮਿਆਦ 3 ਮਈ ਤਕ ਸੀ। ਇਸ ਤੋਂ ਬਾਅਦ ਲੌਕਡਾਊਨ ਨੂੰ ਫਿਰ 2 ਹਫ਼ਤੇ ਲਈ ਵਧਾ ਦਿੱਤਾ ਗਿਆ ਸੀ। ਅੱਜ ਲੌਕਡਾਊਨ-3 ਦੀ ਅੰਤਮ ਤਰੀਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown 4 announced lockout extended till May 31 across the country