ਲੌਕਡਾਊਨ ਦੇ ਚੌਥੇ ਗੇੜ ਦੀ ਮਿਆਦ ਅੱਜ ਖ਼ਤਮ ਹੋਣ ਜਾ ਰਹੀ ਹੈ। ਲੌਕਡਾਊਨ–1, 2 ਅਤੇ 3 ਦੇ ਮੁਕਾਬਲੇ ਲੌਕਡਾਊਨ–4 ਸਭ ਤੋਂ ਖ਼ਤਰਨਾਕ ਸਿੱਧ ਹੋਇਆ। 14 ਦਿਨਾਂ ਦੇ ਇਸ ਲੌਕਡਾਊਨ ’ਚ ਹਰ ਘੰਟੇ 247 ਮਰੀਜ਼ ਮਿਲਦੇ ਰਹੇ। ਜਦੋਂ ਲੌਕਡਾਊਨ–3 ਖ਼ਤਮ ਹੋਇਆ ਸੀ, ਤਦ ਕੋਰੋਨਾ ਮਰੀਜ਼ਾਂ ਦੀ ਗਿਣਤੀ 90,927 ਸੀ, ਜੋ ਹੁਣ ਵਧ ਕੇ 1,73,763 ’ਤੇ ਪੁੱਜ ਗਈ ਹੈ; ਭਾਵ 86,422 ਵਿਅਕਤੀ ਇਸ ਦੌਰਾਨ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ, ਜੋ ਸਭ ਤੋਂ ਵੱਧ ਹੈ।
- ਕਿਹੜੇ ਗੇੜ ਵਿੱਚ ਕਿੰਨੇ ਮਾਮਲੇ ਵਧੇ -
ਲੌਕਡਾਊਨ - ਕਦ ਤੋਂ ਕਦ ਤੱਕ- ਦਿਨ- ਕਿੰਨੇ ਮਾਮਲੇ ਵਧੇ
ਪਹਿਲਾ- 25 ਮਾਰਚ - 14 ਅਪ੍ਰੈਲ- 21- 10,815
ਚੌਥਾ- 18 ਮਈ - 31 ਮਈ- 14- 1,73,763
5 ਸਭ ਤੋਂ ਵੱਧ ਲਾਗ ਵਾਲੇ ਦਿਨ-
ਤਰੀਕ ਤੇ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ
30 ਮਈ- 7965
29 ਮਈ- 7466
25 ਮਈ- 6977
24 ਮਈ- 6767
28 ਮਈ- 6560
ਇਨ੍ਹਾਂ ਪੰਜ ਦਿਨਾਂ ਵਿੱਚ ਸਭ ਤੋਂ ਵੱਧ ਮੌਤਾਂ-
ਤਰੀਕ – ਮਰਨ ਵਾਲਿਆਂ ਦੀ ਗਿਣਤੀ
30 ਮਈ- 265
28 ਮਈ- 194
29 ਮਈ- 175
27 ਮਈ- 170
25 ਮਈ- 154
- ਇਨ੍ਹਾਂ ਪੰਜ ਮੋਰਚਿਆਂ ਉੱਤੇ ਕੀ ਰਹੀ ਸਥਿਤੀ-
1. ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦੀ ਦਰ
ਪਹਿਲਾਂ : ਤਿੰਨ ਦਿਨਾਂ ’ਚ ਮਾਮਲਾ ਦੁੱਗਣਾ ਹੁੰਦਾ ਸੀ
ਹੁਣ : 15.4 ਦਿਨਾਂ ਵਿੱਚ ਮਾਮਲੇ ਦੁੱਗਣੇ ਹੋ ਰਹੇ
2. ਸਿਹਤਯਾਬੀ ਦੀ ਦਰ
ਪਹਿਲਾਂ : 7% ਸੀ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਦਰ
ਹੁਣ : 47.40% ਹੋਈ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ
3. ਨਮੁਨਿਆਂ ਦੇ ਪਾਜ਼ਿਟਿਵ ਹੋਣ ਦੀ ਦਰ ਵਧੀ
6.3% ਤੱਕ ਪੁੱਜ ਗਈ ਹੈ ਨਮੂਨਿਆਂ ਦੇ ਪਾਜ਼ਿਟਿਵ ਹੋਣ ਦੀ ਦਰ
4% ਸੀ ਨਮੂਨਿਆਂਦੇ ਪਾਜ਼ਿਟਿਵ ਹੋਣ ਦੀ ਦਰ ਲੌਕਡਾਊਨ 2.0 ਤੋਂ ਪਹਿਲਾਂ
4. ਜਾਂਚ ਦੀ ਸਥਿਤੀ
25 ਮਾਰਚ ਨੂੰ 15,000 ਦੇ ਕਰੀਬ ਲੋਕਾਂ ਦੀ ਜਾਂਚ ਹੋਈ ਸੀ
30 ਮਈ ਨੂੰ 36,11,599 ਟੈਸਟ ਕੀਤੇ ਜਾ ਚੁੱਕੇ ਹਨ
5. ਮੌਤ ਦਰ ਵਿੱਚ ਗਿਰਾਵਟ
2.55 ਫ਼ੀ ਸਦੀ ਹੋਈ ਮੌਤ ਦਰ, ਪਹਿਲਾਂ ਇਹ 3.3% ਸੀ