ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 5.0 ਦੀ ਤਿਆਰੀ! ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ 13 ਸ਼ਹਿਰਾਂ 'ਤੇ ਡੂੰਘੀ ਵਿਚਾਰ-ਚਰਚਾ

ਕੇਂਦਰ ਸਰਕਾਰ ਨੇ ਲੌਕਡਾਊਨ ਦੇ ਚੌਥੇ ਗੇੜ ਦੇ ਖ਼ਤਮ ਹੋਣ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁੰਬਈ, ਦਿੱਲੀ ਸਮੇਤ 13 ਸ਼ਹਿਰਾਂ ਦੀ ਵਿਆਪਕ ਸਮੀਖਿਆ ਕੀਤੀ ਹੈ। ਇਨ੍ਹਾਂ ਸ਼ਹਿਰਾਂ 'ਚ ਦੇਸ਼ ਦੇ 70% ਕੋਰੋਨਾ ਪਾਜ਼ੀਟਿਵ ਮਾਮਲੇ ਹਨ। ਕੈਬਨਿਟ ਸਕੱਤਰ ਰਾਜੀਵ ਗੌਬਾ ਨੇ ਇਨ੍ਹਾਂ 13 ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਨਾਲ ਬੈਠਕ ਕਰਕੇ ਸਥਿਤੀ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਹੈ।
 

ਕੈਬਨਿਟ ਸਕੱਤਰ ਦੀ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਦੇ ਨਗਰ ਨਿਗਮ ਕਮਿਸ਼ਨਰਾਂ ਨਾਲ ਬੈਠਕ ਇਸ ਲਈ ਵੀ ਮਹੱਤਵਪੂਰਨ ਹੈ, ਕਿਉਂਕਿ 1 ਜੂਨ ਤੋਂ ਬਾਅਦ ਲੌਕਡਾਊਨ ਦੇ ਅਗਲੇ ਗੇੜ 'ਤੇ ਫ਼ੈਸਲਾ ਲਿਆ ਜਾਣਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ 13 ਸ਼ਹਿਰਾਂ ਵਿੱਚ ਲੌਕਡਾਊਨ ਜਿਹੀ ਸਥਿਤੀ ਬਣੀ ਰਹੇਗੀ। ਇਨ੍ਹਾਂ 'ਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਨੂੰ ਕੰਟੇਨਮੈਂਟ ਜ਼ੋਨ 'ਚ ਰੱਖ ਕੇ ਉੱਥੇ ਖਾਸ ਪ੍ਰਬੰਧ ਕੀਤਾ ਜਾਵੇ। ਇਹ ਫ਼ੈਸਲਾ ਜ਼ਿਲ੍ਹਾ ਕੁਲੈਕਟਰ ਤੇ ਨਗਰ ਨਿਗਮ ਮਿਲ ਕੇ ਲੈਣਗੇ।
 

ਬੈਠਕ 'ਚ ਜਿਨ੍ਹਾਂ 13 ਸਭ ਤੋਂ ਪ੍ਰਭਾਵਿਤ ਸ਼ਹਿਰਾਂ ਬਾਰੇ ਨਗਰ ਨਿਗਮ ਕਮਿਸ਼ਨਰਾਂ ਨਾਲ ਮੀਟਿੰਗ ਹੋਈ ਹੈ, ਉਨ੍ਹਾਂ 'ਚ ਮੁੰਬਈ, ਚੇਨਈ, ਨਵੀਂ ਦਿੱਲੀ/ਦਿੱਲ਼ੀ, ਅਹਿਮਦਾਬਾਦ, ਠਾਣੇ, ਪੁਣੇ, ਹੈਦਰਾਬਾਦ, ਕੋਲਕਾਤਾ/ਹਾਵੜਾ, ਇੰਦੌਰ, ਜੈਪੁਰ, ਜੋਧਪੁਰ, ਚੈਂਗਲਪੱਟੂ, ਤਿਰੁਵੱਲੂਰ ਸ਼ਾਮਲ ਹਨ।
 

ਦਿਸ਼ਾ-ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ
ਮੀਟਿੰਗ ਦੌਰਾਨ ਕੈਬਨਿਟ ਸੱਕਤਰ ਨੇ ਇਨ੍ਹਾਂ ਸ਼ਹਿਰਾਂ ਵਿੱਚ ਨਗਰ ਨਿਗਮ ਵੱਲੋਂ ਚੁੱਕੇ ਗਏ ਰੋਕਥਾਮ ਉਪਾਵਾਂ ਅਤੇ ਪ੍ਰਬੰਧਕੀ ਸਥਿਤੀ ਦੀ ਵੀ ਵਿਸਥਾਰ ਨਾਲ ਸਮੀਖਿਆ ਕੀਤੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਸ਼ਹਿਰੀ ਖੇਤਰਾਂ ਵਿੱਚ ਕੋਵਿਡ-19 ਦੀ ਰੋਕਥਾਮ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰ ਚੁੱਕੀ ਹੈ। ਇਸ 'ਚ ਇਹ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਉੱਚ ਜ਼ੋਖਮ ਵਾਲੇ ਖੇਤਰਾਂ 'ਚ ਜਿੱਥੇ ਵੱਧ ਪਾਜ਼ੀਟਿਵ ਕੇਸ ਹਨ ਅਤੇ ਮੌਤ ਦੀ ਦਰ ਵੀ ਵੱਧ ਹੈ ਅਤੇ ਮਾਮਲਿਆਂ ਦੀ ਗਿਣਤੀ ਤੇਜ਼ੀ ਨਾਲ ਦੁਗਣੀ ਹੋ ਰਹੀ ਹੈ, ਉੱਥੇ ਟੈਸਟਿੰਗ ਵਧਾਉਣ ਦੇ ਨਾਲ ਪੂਰੀ ਤਰ੍ਹਾਂ ਸਖ਼ਤ ਰੋਕਥਾਮ ਕੀਤੀ ਜਾਵੇ।

 

ਕਲੈਕਟਰ ਤੇ ਨਿਗਮ ਕਮਿਸ਼ਨਰ ਫ਼ੈਸਲਾ ਲੈਣਗੇ
ਸੂਬਿਆਂ ਨੂੰ ਕਿਹਾ ਗਿਆ ਹੈ ਕਿ ਉਹ ਕੰਟੇਨਮੈਂਟ ਜ਼ੋਨ ਦੀ ਭੂਗੋਲਿਕ ਸੀਮਾ ਨਿਰਧਾਰਤ ਕਰਨ 'ਚ ਉਸ ਖੇਤਰ ਵਿੱਚ ਮਾਮਲਿਆਂ ਦੀ ਗਿਣਤੀ, ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਅਤੇ ਆਸਪਾਸ ਦੇ ਖੇਤਰਾਂ ਆਦਿ ਦੀ ਪਛਾਣ ਕਰਕੇ ਲੌਕਡਾਊਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਨਗਰ ਨਿਗਮ ਆਪਣੇ ਖੇਤਰ 'ਚ ਇਹ ਫ਼ੈਸਲਾ ਕਰ ਸਕਦਾ ਹੈ ਕਿ ਕਿਹੜਾ ਰਿਹਾਇਸ਼ੀ ਖੇਤਰ, ਕਾਲੋਨੀ, ਮੁਹੱਲਾ ਵਾਰਡ, ਥਾਣਾ ਖੇਤਰ ਆਦਿ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਜਾਵੇ। ਸਥਾਨਕ ਪੱਧਰ 'ਤੇ ਤਕਨੀਕੀ ਇਨਪੁਟ ਨਾਲ ਕਲੈਕਟਰ ਤੇ ਮਿਊਂਸਿਪਲ ਕਮਿਸ਼ਨਰ ਮਿਲ ਕੇ ਇਸ ਬਾਰੇ ਫ਼ੈਸਲਾ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown 5 Meeting over Coronavirus Affected 13 City