ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਭਰ ਵਿੱਚ ਵਧੇ ਲੌਕਡਾਊਨ ਹੋਣ ਦੇ ਬਾਅਦ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ 17 ਮਈ ਤੱਕ ਪਾਬੰਦੀ ਰਹੇਗੀ। ਸਿਵਲ ਹਵਾਬਾਜ਼ੀ ਵਿਭਾਗ (ਡੀਜੀਸੀਏ) ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਵਿਦੇਸ਼ੀ ਅਤੇ ਘਰੇਲੂ ਉਡਾਣਾਂ ਦੇ ਸੰਚਾਲਨ ਦੀ ਸ਼ੁਰੂਆਤ ਬਾਰੇ ਸੂਚਿਤ ਕੀਤਾ ਜਾਵੇਗਾ। ਹਾਲਾਂਕਿ, ਇਹ ਪਾਬੰਦੀ ਸਾਰੇ ਅੰਤਰਰਾਸ਼ਟਰੀ ਕਾਰਗੋ ਜਹਾਜ਼ਾਂ ਅਤੇ ਡੀਜੀਸੀਏ ਵੱਲੋਂ ਮਨਜ਼ੂਰਸ਼ੁਦਾ ਜਹਾਜ਼ਾਂ 'ਤੇ ਨਹੀਂ ਹੈ। ਕੋਵਿਡ -19 ਕਾਰਨ ਸਮਾਜਿਕ ਦੂਰੀ ਦੇ ਨਿਯਮਾਂ ਬਾਰੇ ਏਅਰਲਾਈਨਾਂ ਵੱਲੋਂ ਸਟਾਫ਼ ਨੂੰ ਜਾਗਰੂਕ ਕਰਨ ਲਈ ਮੌਕ ਡਰਿਲਸ ਸ਼ੁਰੂ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਪਹਿਲਾਂ ਹੀ ਦੋ ਗਜ਼ ਦੀ ਦੂਰੀ ਦੀ ਮਹੱਤਵ ਉੱਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਕਿਹਾ ਕਿ ਇਹ ਮੰਤਰ ਕੋਰੋਨਾ ਖ਼ਿਲਾਫ਼ ਲੜਾਈ ਵਿੱਚ ਸਾਰੇ ਜਹਾਜ਼ਾਂ ‘ਤੇ ਰਹੇਗਾ। ਸ਼ੁੱਕਰਵਾਰ ਨੂੰ, ਗਲੋਬਲ ਹਵਾਬਾਜ਼ੀ ਕੰਸਲਟੈਂਸੀ (ਸੀ.ਏ.ਪੀ.ਏ.) ਨੇ ਅਨੁਮਾਨ ਲਗਾਇਆ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਵਿੱਚ ਭਾਰਤ ਦੀਆਂ ਘਰੇਲੂ ਉਡਾਣਾਂ ਦੀ ਆਵਾਜਾਈ 5.57 ਕਰੋੜ ਤੋਂ 7 ਕਰੋੜ ਦੇ ਵਿਚਕਾਰ ਹੋਵੇਗੀ, ਜਦੋਂ ਕਿ ਇਸ ਮਿਆਦ ਦੇ ਪਹਿਲੇ ਅਨੁਮਾਨ ਵਿੱਚ 8-9 ਕਰੋੜ ਮੁਸਾਫ਼ਰ ਸਨ।
ਸਮਾਜਿਕ ਦੂਰੀਆਂ ਵਾਲੇ ਪ੍ਰੋਟੋਕਾਲਾਂ ਕਾਰਨ ਏਅਰਲਾਈਨਾਂ ਦੀ ਸਮਰੱਥਾ ਘਟੇਗੀ। ਇਸ ਤੋਂ ਇਲਾਵਾ ਜੇ ਦੂਸਰੀ ਤਿਮਾਹੀ ਦੌਰਾਨ ਪਾਬੰਦੀ ਹਟਾ ਦਿੱਤੀ ਜਾਂਦੀ ਹੈ, ਤਾਂ ਵੀ ਹਵਾਈ ਯਾਤਰੀਆਂ ਵਿੱਚ ਸ਼ਾਇਦ ਹੀ ਕੋਈ ਵਾਧਾ ਵੇਖਣ ਨੂੰ ਮਿਲੇ। ਇਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਬੰਦ ਹੋਏ ਦੇਸ਼ ਦੇ ਭਾਰਤੀ ਹਵਾਈ ਖੇਤਰ ਅਤੇ ਹਵਾਬਾਜ਼ੀ ਖੇਤਰ ਦੀ ਸਹਾਇਤਾ ਲਈ ਇੱਕ ਸਮੀਖਿਆ ਬੈਠਕ ਕੀਤੀ।
.......