ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਮੌਜੂਦਾ ਕੋਰੋਨਾ ਵਾਇਰਸ ਲੌਕਡਾਊਨ ਦੇ ਮੱਦੇਨਜ਼ਰ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ 'ਚ ਪ੍ਰਮੋਟ ਕਰਨ ਦਾ ਫ਼ੈਸਲਾ ਕੀਤਾ ਹੈ। ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਸਕੂਲਾਂ ਨੂੰ ਕਿਹਾ ਹੈ ਕਿ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹੁਣ ਤੱਕ ਕਰਵਾਏ ਗਏ ਸਕੂਲ ਅਧਾਰਤ ਮੁਲਾਂਕਣ, ਪ੍ਰਾਜੈਕਟ, ਪੀਰੀਅਡ ਟੈਸਟ, ਮੁਲਾਂਕਣ ਟੈਸਟ ਦੇ ਅਧਾਰ 'ਤੇ ਅਗਲੀ ਜਮਾਤ 'ਚ ਪ੍ਰਮੋਟ ਕੀਤਾ ਜਾਵੇਗਾ।
ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਸਿੱਖਿਆ ਸਕੱਤਰ ਅਮਿਤ ਖਰੇ ਦੀ ਅਗਵਾਈ 'ਚ ਹੋਈ ਵਿਸਥਾਰਤ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਹੈ। ਆਪਣੇ ਟਵੀਟ ਵਿੱਚ ਐਲਾਨ ਕਰਦਿਆਂ ਮੰਤਰੀ ਨੇ ਕਿਹਾ, "ਕੋਵਿਡ 19 ਕਾਰਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੈਂ ਸੀਬੀਐਸਈ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਜਮਾਤ 'ਚ ਪ੍ਰਮੋਟ ਕਰਨ।"
📢 Announcement
— Ministry of HRD (@HRDMinistry) April 1, 2020
In view of the current situation due to #COVID19, Union HRD Minister @DrRPNishank has advised @cbseindia29 to promote ALL students studying in classes I-VIII to the next class/grade. pic.twitter.com/V2z0YuUiVh
ਉਨ੍ਹਾਂ ਕਿਹਾ ਕਿ ਨੌਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਅਧਾਰਤ ਮੁਲਾਂਕਣ, ਪ੍ਰਾਜੈਕਟ, ਪੀਰੀਅਡ ਟੈਸਟ, ਮੁਲਾਂਕਣ ਟੈਸਟ ਆਦਿ ਦੇ ਆਧਾਰ 'ਤੇ ਪ੍ਰਮੋਟ ਕੀਤਾ ਜਾਵੇਗਾ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਇਸ ਵਾਰ ਪ੍ਰਮੋਟ ਨਾ ਹੋਣ ਵਾਲੇ ਵਿਦਿਆਰਥੀ ਆਨਲਾਈਨ ਜਾਂ ਆਫ਼ਲਾਈਨ ਸਕੂਲ ਅਧਾਰਤ ਟੈਸਟਾਂ 'ਚ ਦਾਖਲ ਹੋ ਸਕਦੇ ਹਨ।
ਇੱਕ ਅਧਿਕਾਰੀ ਦੇ ਅਨੁਸਾਰ ਸੀਬੀਐਸਈ ਸਕੂਲ ਛੇਤੀ ਹੀ ਆਨਲਾਈਨ ਕਲਾਸਾਂ ਸ਼ੁਰੂ ਕਰ ਸਕਦੇ ਹਨ। ਐਚਆਰਡੀ ਮੰਤਰਾਲੇ ਅਤੇ ਸੀਬੀਐਸਈ ਦਸਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਹਰ ਸੰਭਵ ਹੱਲ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ, ਜਿਨ੍ਹਾਂ ਨੂੰ ਸਾਲਾਨਾ ਪ੍ਰੀਖਿਆ 'ਚ ਰੁਕਾਵਟ ਆਈ ਹੈ।