ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਲੌਕਡਾਊਨ 5.0 'ਚ ਕੀ ਖੁੱਲ੍ਹਾ ਤੇ ਕੀ ਬੰਦ ਰਹੇਗਾ?

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦੇਸ਼ 'ਚ ਇੱਕ ਵਾਰ ਫਿਰ ਲੌਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਲੌਕਡਾਊਨ 5.0 ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਕੰਟੇਨਮੈਂਟ ਜ਼ੋਨ 'ਚ ਲੌਕਡਾਊਨ ਨੂੰ 30 ਜੂਨ ਤਕ ਵਧਾਉਣ ਦਾ ਐਲਾਨ ਕੀਤਾ ਹੈ ਅਤੇ ਕੰਟੇਨਮੈਂਟ ਜ਼ੋਨ ਦੇ ਬਾਹਰ ਗਤੀਵਿਧੀਆਂ ਪੜਾਅਵਾਰ ਸ਼ੁਰੂ ਕੀਤੀਆਂ ਜਾਣਗੀਆਂ। ਆਓ ਦੇਖੀਏ ਫ਼ੇਜ਼-1, 2 ਤੇ 3 'ਚ ਕਿਹੜੀਆਂ ਗਤੀਵਿਧੀਆਂ ਦੀ ਮਨਜੂਰੀ ਹੋਵੇਗੀ ਅਤੇ ਕਿਸ 'ਤੇ ਪਾਬੰਦੀ ਰਹੇਗੀ।
 

ਫ਼ੇਜ਼-1
ਸਾਰੀਆਂ ਧਾਰਮਿਕ ਥਾਵਾਂ 8 ਜੂਨ 2020 ਤੋਂ ਖੁੱਲ੍ਹ ਜਾਣਗੀਆਂ। ਹੋਟਲ, ਰੈਸਟੋਰੈਂਟ ਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਸ਼ਾਪਿੰਗ ਮਾਲ ਵੀ ਖੁੱਲ੍ਹਣਗੇ। ਇਨ੍ਹਾਂ ਲਈ ਸਿਹਤ ਮੰਤਰਾਲੇ ਵੱਲੋਂ ਐਸਓਪੀ ਜਾਰੀ ਕੀਤੀ ਜਾਵੇਗੀ।

 

ਫ਼ੇਜ਼-2
ਸਕੂਲ, ਕਾਲਜ, ਵਿਦਿਅਕ ਅਦਾਰੇ, ਸਿਖਲਾਈ, ਕੋਚਿੰਗ ਇੰਸਟੀਚਿਊਟ ਆਦਿ ਖੋਲ੍ਹਣ ਦਾ ਫ਼ੈਸਲਾ ਜੁਲਾਈ 2020 'ਚ ਲਿਆ ਜਾਵੇਗਾ। ਇਸ ਦੇ ਲਈ ਸਾਰੀਆਂ ਸੂਬਾ ਸਰਕਾਰਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਸੰਸਥਾਵਾਂ, ਮਾਪਿਆਂ ਅਤੇ ਸਾਰੇ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

 

ਫ਼ੇਜ਼-3
ਫ਼ੇਜ਼-3 'ਚ ਅੰਤਰਰਾਸ਼ਟਰੀ ਉਡਾਣਾਂ, ਮੈਟਰੋ ਰੇਲ, ਸਿਨੇਮਾ ਹਾਲ, ਜਿੰਮ, ਸਵੀਮਿੰਗ ਪੂਲ, ਮਨੋਰੰਜਨ ਪਾਰਕ, ​​ਥੀਏਟਰ, ਬਾਰ ਅਤੇ ਆਡੀਟੋਰੀਅਮ ਨੂੰ ਖੋਲ੍ਹਿਆ ਜਾਵੇਗਾ। ਹਾਲਾਂਕਿ ਇਸ ਤੋਂ ਪਹਿਲਾਂ ਇੱਕ ਵਾਰ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ। ਤੀਜੇ ਫ਼ੇਜ਼ 'ਚ ਹੀ ਸਮਾਜਿਕ, ਸਿਆਸੀ, ਖੇਡਾਂ, ਮਨੋਰੰਜਨ, ਸੱਭਿਆਚਾਰਕ ਗਤੀਵਿਧੀਆਂ ਖੋਲ੍ਹਣ ਦਾ ਫ਼ੈਸਲਾ ਲਿਆ ਜਾਵੇਗਾ।

 

ਰਾਤ ਦੇ ਕਰਫਿਊ ਦਾ ਸਮਾਂ ਬਦਲਿਆ 
ਦੇਸ਼ 'ਚ ਅਜੇ ਵੀ ਰਾਤ ਦਾ ਕਰਫਿਊ ਜਾਰੀ ਰਹੇਗਾ। ਹਾਲਾਂਕਿ ਇਸ ਦੇ ਲਈ ਸਮਾਂ ਬਦਲਿਆ ਗਿਆ ਹੈ। ਹੁਣ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਗ਼ੈਰ-ਜ਼ਰੂਰੀ ਕੰਮ ਤੋਂ ਬਾਹਰ ਨਿਕਲਣ 'ਤੇ ਰੋਕ ਰਹੇਗੀ। ਲੌਕਡਾਊਨ-4 'ਚ ਇਹ ਸਮਾਂ ਸ਼ਾਮ 7 ਤੋਂ ਸਵੇਰੇ 7 ਵਜੇ ਤਕ ਸੀ।

 

ਕੰਟੇਨਮੈਂਟ ਜ਼ੋਨ 'ਚ ਜਾਰੀ ਰਹੇਗਾ ਲੌਕਡਾਊਨ 
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਸਾਰੇ ਕੰਟੇਨਮੈਂਟ ਜ਼ੋਨਾਂ ਵਿੱਚ ਲੌਕਡਾਊਨ 30 ਜੂਨ ਤਕ ਜਾਰੀ ਰਹੇਗਾ। ਕੰਟੇਨਮੈਂਟ ਜ਼ੋਨ ਦੀ ਪਛਾਣ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਸਿਰਫ਼ ਕੰਟੇਨਮੈਂਟ ਜ਼ੋਨ 'ਚ ਜ਼ਰੂਰੀ ਕੰਮਾਂ 'ਤੇ ਪਾਬੰਦੀ ਰਹੇਗੀ। ਕੰਟੇਨਮੈਂਟ ਜ਼ੋਨ 'ਚ ਲੌਕਡਾਊਨ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਮੈਡੀਕਲ ਐਮਰਜੈਂਸੀ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੂੰ ਕੰਟੇਨਮੈਂਟ ਜ਼ੋਨ ਤੋਂ ਬਾਹਰ ਜਾਂ ਬਾਹਰ ਤੋਂ ਕੰਟੇਨਮੈਂਟ ਜ਼ੋਨ ਵਿੱਚ ਜਾਣ ਦੀ ਮਨਜੂਰੀ ਨਹੀਂ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lockdown extended in containment zone know what will open and ban