ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ-3 : ਲੋਕਾਂ 'ਤੇ ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ

ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਗਾਏ ਗਏ ਲੌਕਡਾਊਨ ਨੂੰ ਅੱਜ 42 ਦਿਨ ਹੋ ਗਏ ਹਨ। ਬੀਤੀ 24 ਮਾਰਚ ਨੂੰ ਲੌਕਡਾਊਨ ਦਾ ਪਹਿਲਾ ਗੇੜ ਸ਼ੁਰੂ ਹੋਇਆ ਸੀ ਅਤੇ ਬੀਤੀ 4 ਮਈ ਤੋਂ ਲੌਕਡਾਊਨ-3 ਸ਼ੁਰੂ ਹੋ ਗਿਆ ਹੈ। ਘਰ ਬੈਠੇ ਲੋਕਾਂ ਨੂੰ ਪਹਿਲਾਂ ਹੀ ਆਪਣੀ ਰੋਜ਼ੀ-ਰੋਟੀ ਦੀ ਚਿੰਤਾ ਪਈ ਹੈ, ਉੱਪਰੋਂ ਕੇਂਦਰ ਸਰਕਾਰ ਲੋਕਾਂ 'ਤੇ ਹੋਰ ਆਰਥਿਕ ਬੋਝ ਪਾ ਰਹੀ ਹੈ।
 

ਅੱਜ ਮੰਗਲਵਾਰ ਨੂੰ ਪੈਟਰੋਲ ਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 1.67 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 'ਚ 7.10 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ ਹੈ। ਦੇਸ਼ 'ਚ ਲੌਕਡਾਊਨ ਸ਼ੁਰੂ ਹੋਣ ਤੋਂ ਬਾਅਦ ਪੈਟਰੋਲ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਵੱਡਾ ਬਦਲਾਅ ਕੀਤਾ ਹੈ।
 

ਸਰਕਾਰੀ ਤੇਲ ਕੰਪਨੀਆਂ ਕੀਮਤਾਂ ਦੀ ਸਮੀਖਿਆ ਕਰਨ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰਦੇ ਹਨ।
 

ਜਾਣੋ ਦੇਸ਼ ਦੇ ਮੱਖ ਸੂਬਿਆਂ 'ਚ ਪੈਟਰੋਲ-ਡੀਜ਼ਲ ਦੇ ਰੇਟ

ਦਿੱਲੀ ਵਿੱਚ 1 ਲਿਟਰ ਪੈਟਰੋਲ ਦੀ ਕੀਮਤ ਹੁਣ 71.26 ਰੁਪਏ ਹੈ। ਇਸ ਦੇ ਨਾਲ ਹੀ 1 ਲਿਟਰ ਡੀਜ਼ਲ ਦੀ ਕੀਮਤ 69.39 ਰੁਪਏ ਪ੍ਰਤੀ ਲਿਟਰ ਹੈ।


ਕੋਲਕਾਤਾ ਵਿੱਚ 1 ਲਿਟਰ ਪੈਟਰੋਲ ਦੀ ਕੀਮਤ ਹੁਣ 73.30 ਰੁਪਏ ਹੈ। ਇਸ ਦੇ ਨਾਲ ਹੀ 1 ਲਿਟਰ ਡੀਜ਼ਲ ਦੀ ਕੀਮਤ 65.62 ਰੁਪਏ ਪ੍ਰਤੀ ਲੀਟਰ ਹੈ।


ਮੁੰਬਈ ਵਿੱਚ 1 ਲਿਟਰ ਪੈਟਰੋਲ ਦੀ ਕੀਮਤ ਹੁਣ 76.31 ਰੁਪਏ ਹੈ। ਇਸ ਦੇ ਨਾਲ ਹੀ 1 ਲਿਟਰ ਡੀਜ਼ਲ ਦੀ ਕੀਮਤ 66.21 ਰੁਪਏ ਪ੍ਰਤੀ ਲੀਟਰ ਹੈ।


ਚੇਨਈ ਵਿੱਚ 1 ਲੀਟਰ ਪੈਟਰੋਲ ਦੀ ਕੀਮਤ ਹੁਣ 75.54 ਰੁਪਏ ਹੈ। ਇਸ ਦੇ ਨਾਲ ਹੀ 1 ਲਿਟਰ ਡੀਜ਼ਲ ਦੀ ਕੀਮਤ 68.22 ਰੁਪਏ ਪ੍ਰਤੀ ਲੀਟਰ ਹੈ।
 

ਪੰਜਾਬ ਵਿੱਚ 1 ਲੀਟਰ ਪੈਟਰੋਲ ਦੀ ਕੀਮਤ ਹੁਣ 70.26 ਰੁਪਏ ਹੈ। ਇਸ ਦੇ ਨਾਲ ਹੀ 1 ਲਿਟਰ ਡੀਜ਼ਲ ਦੀ ਕੀਮਤ 61.92 ਰੁਪਏ ਪ੍ਰਤੀ ਲੀਟਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lockdown Petrol and diesel rates increased