ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਨੇ ਦਿੱਲੀ ਵਿਧਾਨ ਸਭਾ ਚੋਣਾਂ 2020 (Delhi Assembly Election 2020) ਲਈ ਆਪਣੇ 15 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਸੂਚੀ ਅਨੁਸਾਰ ਸਦਰ ਬਾਜ਼ਾਰ ਵਿਧਾਨ ਸਭਾ ਹਲਕੇ ਤੋਂ ਰਾਜੀਵ ਕੁਮਾਰ ਸ਼ਰਮਾ, ਮੁਸਤਫਾਬਾਦ ਤੋਂ ਅਨਿਲ ਕੁਮਾਰ ਗੁਪਤਾ, ਮੋਤੀ ਨਗਰ ਤੋਂ ਮਹੇਸ਼ ਦੂਬੇ, ਦੇਵਲੀ ਤੋਂ ਸੁਨੀਲ ਤੰਵਰ, ਨਰੇਲਾ ਤੋਂ ਅਮਰੇਸ਼ ਕੁਮਾਰ, ਮਦੀਪੂ ਤੋਂ ਪੂਨਮ ਰਾਣਾ, ਕਿਰੜੀ ਤੋਂ ਅਜੀਤ ਕੁਮਾਰ, ਤ੍ਰਿਣਗਰ ਤੋਂ ਕਮਲਦੀਓ ਰਾਓ, ਸ਼ਾਲੀਮਾਰ ਬਾਗ਼ ਤੋਂ ਸ਼ਵੇਂਦਰ ਮਿਸ਼ਰਾ, ਵਜ਼ੀਰਪੁਰ ਤੋਂ ਸ਼ੰਕਰ ਮਿਸ਼ਰਾ, ਮਤੀਵਾਲਾ ਮਹਿਲ ਤੋਂ ਸੁਮਿੱਤਰਾ ਪਾਸਵਾਨ, ਸੰਗਮ ਵਿਹਾਰ ਤੋਂ ਅਰਵਿੰਦ ਕੁਮਾਰ ਝਾ, ਨਜਫਗੜ੍ਹ ਤੋਂ ਰਾਮ ਕੁਮਾਰ ਲਾਂਬਾ, ਉੱਤਮ ਨਗਰ ਤੋਂ ਰਤਨ ਕੁਮਾਰ ਸ਼ਰਮਾ ਅਤੇ ਲਕਸ਼ਮੀ ਨਗਰ ਤੋਂ ਨਮਹੂ ਉਮੀਦਵਾਰ ਹਨ।
ਚੋਣ ਕਮਿਸ਼ਨ ਵੱਲੋਂ ਤਰੀਕ ਦੇ ਐਲਾਨ ਦੇ ਨਾਲ ਹੀ ਦਿੱਲੀ ਅਸੈਂਬਲੀ ਚੋਣਾਂ 2020 ਦਾ ਬਿਗਲ ਵਜ ਚੁੱਕਾ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਰਣਨੀਤੀਆਂ ਬਣਾਉਣ ਦੀ ਜੁਗਤ ਵਿੱਚ ਹੈ। ਇਸ ਦੌਰਾਨ, ਸ਼ਨਿੱਚਰਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਚੋਣ ਕਮੇਟੀ ਦੀ ਦਿੱਲੀ ਵਿੱਚ ਬੈਠਕ ਹੋਈ। ਜਾਣਕਾਰੀ ਅਨੁਸਾਰ ਇਸ ਬੈਠਕ ਵਿੱਚ 70 ਵਿਧਾਨ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ‘ਤੇ ਮੰਥਨ ਕੀਤਾ ਗਿਆ।
ਦਿੱਲੀ ਭਾਜਪਾ ਦੀ ਚੋਣ ਕਮੇਟੀ ਨੇ ਸ਼ਨਿੱਚਰਵਾਰ ਨੂੰ ਹੋਈ ਆਪਣੀ ਬੈਠਕ ਵਿੱਚ 70 ਵਿਧਾਨ ਸਭਾ ਸੀਟਾਂ ਲਈ ਸੰਭਾਵੀ 1400 ਤੋਂ ਵੱਧ ਉਮੀਦਵਾਰਾਂ ਦੇ ਨਾਮ ਚੁਣੇ ਹਨ। ਦੱਸ ਦਈਏ ਕਿ 8 ਫਰਵਰੀ ਨੂੰ ਦਿੱਲੀ ਵਿੱਚ ਵੋਟਿੰਗ ਹੋ ਰਹੀ ਹੈ।