ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ’ਚ ਇਕੱਠਿਆਂ ਹੋ ਸਕਦੇ ਹਨ ਲੋਕਸਭਾ ਅਤੇ ਵਿਧਾਨਸਭਾ ਚੋਣਾਂ

ਪੂਰੇ ਦੇਸ਼ ਚ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਇਕੱਠਿਆਂ ਕਰਾਉਣ ਲਈ ਸਰਕਾਰ ਅਤੇ ਇਲੈਕਸ਼ਨ ਕਮਿਸ਼ਨ ਨੇ ਕਮਰ ਕੱਸ ਲਈ ਹੈ।ਇਸ ਲਈ ਕਿਸੇ ਤਰ੍ਹਾਂ ਦੇ ਕਾਨੂੰਨ ਚ ਸੋਧ ਕਰਨ ਦੀ ਲੋੜ ਵੀ ਨਹੀਂ ਪਵੇਗੀ। 

 

ਸਰਕਾਰੀ ਸੂਤਰਾਂ ਮੁਤਾਬਕ ਚੋਣ ਕਮਿਸ਼ਨ ਅਤੇ ਜਿ਼ਆਦਤਰ ਪਾਰਟੀਆਂ ਇਕੱਠਿਾਂ ਚੋਣਾਂ ਕਰਾਉਣ ਦੇ ਹੱਕ ਵਿੱਚ ਹਨ। ਅਜਿਹੇ ਚ ਅਗਲੇ ਸਾਲ ਲੋਕਸਭਾ ਚੋਣਾਂ ਤੋਂ ਇਸਦੀ ਸ਼ੁਰੂਆਤ ਹੋ ਸਕਦੀ ਹੈ। ਇਸ ਲਈ ਜੋ ਫਾਰਮੂਲਾ ਤਿਆਰ ਕੀਤਾ ਗਿਆ ਹੈ, ਉਸ ਮੁਤਾਬਕ ਲੋਕਸਭਾ ਚੋਣਾਂ ਨਾਲ ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਦੀਆਂ ਚੋਣਾਂ ਤਾਂ ਹੋਣੀਆਂ ਹੀ ਹਨ। ਹੋਰਨਾਂ ਕੁੱਝ ਸੂਬਿਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। 

 

ਕੁੱਝ ਮਹੀਨੇ ਵੱਧ ਸਕਦੇ ਹਨ ਚਾਰ ਸੂਬਿਆਂ ਦੀਆਂ ਚੋਣਾਂ

ਇਸ ਤੋਂ ਪਹਿਲਾਂ ਇਸ ਸਾਲ ਦੇ ਆਖਿਰ ਚ ਜਿਨ੍ਹਾਂ ਚਾਰ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਤੇ ਮਿਜ਼ੋਰਮ ਦੀਆਂ ਚੋਣਾਂ ਹੋਣੀਆਂ ਹਨ ਉਨ੍ਹਾਂ ਚ ਕੁੱਝ ਦੀਆਂ ਵਿਧਾਨਸਭਾ ਦੀ ਮਿਤੀ ਫਰਵਰੀ 2019 ਤੱਕ ਹੈ। ਅਜਿਹੇ ਚ ਉੱਥੇ ਦੋ ਜਾਂ ਚਾਰ ਮਹੀਨੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਸਕਦਾ ਹੈ। ਇਸ ਲਈ ਚੋਣਾਂ ਕਰਾਉਣ ਚ ਕੋਈ ਵੱਡੀ ਰੁਕਾਵਟ ਨਹੀਂ ਹੈ।

 

ਲੋਕਸਭਾ ਮਗਰੋਂ ਵਾਲੇ ਤਿੰਨ ਸੂਬੇ ਪਹਿਲਾਂ ਕਰ ਸਕਦੇ ਹਨ ਚੋਣਾਂ

ਲੋਕਸਭਾ ਚੋਣਾਂ ਮਗਰੋਂ ਹਰਿਆਣਾ, ਮਹਾਰਾਸ਼ਟਰ, ਝਾਰਖੰਡ ਦੀਆਂ ਵਿਧਾਨਸਭਾ ਚੋਣਾਂ ਨਵੰਬਰ 2019 ਚ ਹੋਣੀਆਂ ਹਨ। ਇਨ੍ਹਾਂ ਸੂਬਿਆਂ ਚ ਭਾਜਪਾ ਦੀਆਂ ਸਰਕਾਰਾਂ ਹਨ ਅਤੇ ਉਹ ਪਹਿਲਾਂ ਚੋਣਾਂ ਕਰਾ ਸਕਦੀ ਹੈ। ਜੰਮੂ-ਕਸ਼ਮੀਰ ਚ ਰਾਜਪਾਲ ਸ਼ਾਸਨ ਹੈ ਤੇ ਉੱਥੇ ਵੀ ਅਗਲੇ ਸਾਲ ਚੋਣਾਂ ਸੰਭਵ ਹਨ। ਇਸ ਤਰ੍ਹਾਂ ਲੋਕਸਭਾ ਦੇ ਨਾਲ ਅਪ੍ਰੈਲ ਮਈ ਚ ਘਟੋ ਘੱਟ 11 ਸੂਬਿਆਂ ਦੀਆਂ ਚੋਣਾਂ ਹੋ ਸਕਦੀਆਂ ਹਨ।

 

ਬਿਹਾਰ ਵੀ ਹੋ ਸਕਦਾ ਹੈ ਸ਼ਾਮਲ

ਇਸ ਚ ਬਿਹਾਰ ਵੀ ਸ਼ਾਮਲ ਹੋ ਸਕਦਾ ਹੈ। ਉੱਥੇ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਵੀ ਇਸਦੇ ਸਮਰਥਕ ਹਨ ਅਤੇ ਭਾਜਪਾ ਨਾਲ ਗਠਜੋੜ ਚ ਮੁੜ ਤੋਂ ਬਹੁਮਤ ਪ੍ਰਾਪਤ ਕਰਨ ਲਈ ਉਹ ਵੀ ਸਮੇਂ ਤੋਂ ਪਹਿਲਾਂ ਚੋਣਾਂ ਲਈ ਤਿਆਰ ਹੋ ਸਕਦੇ ਹਨ। ਭਾਜਪਾ ਦੇ ਇੱਕ ਪ੍ਰਮੁੱਖ ਆਗੂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹੋ ਜਾਂਦਾ ਹੈ ਤਾਂ ਦੇਸ਼ ਚ ਅੱਗੇ ਤੋਂ ਇੱਕ ਦੇਸ਼ ਇੱਕ ਚੋਣ ਦਾ ਮਾਹੌਲ ਬਣੇਗਾ। ਜਿਸ ਨਾਲ ਦੇਸ਼ ਦਾ ਕੀਮਤੀ ਸਮਾਂ ਅਤੇ ਕਰੋੜਾਂ ਰੁਪਿਆ ਬਰਬਾਦ ਹੋਣ ਤੋਂ ਬਚੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha and assembly elections may be held in 2019