ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲਾਕੋਟ ਹਮਲੇ ਬਾਅਦ ਰੋਣਾ ਕਿਸੇ ਹੋਰ ਸੀ ਤੇ ਰੋ ਕੋਈ ਹੋਰ ਰਿਹਾ ਸੀ : ਮੋਦੀ

ਬਾਲਾਕੋਟ ਹਮਲੇ ਬਾਅਦ ਰੋਣਾ ਕਿਸੇ ਹੋਰ ਸੀ ਤੇ ਰੋ ਕੋਈ ਹੋਰ ਰਿਹਾ ਸੀ : ਮੋਦੀ

ਪੱਛਮੀ ਬੰਗਾਲ ਦੇ ਸਿਲੀਗੁਡੀ ਵਿਚ ਚੁਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਮਤਾ ਬੈਨਰਜੀ ਉਤੇ ਕਈ ਜਵਾਬੀ ਹਮਲੇ ਕੀਤੇ। ਉਨ੍ਹਾਂ ਮਮਤਾ ਬੈਨਰਜੀ ਦੀ ਬਾਲਾਕੋਟ ਵਿਚ ਹੋਈ ਏਅਰ ਸਟ੍ਰਾਈਕ  ਉਤੇ ਸਬੂਤ ਮੰਗਣ ਉਤੇ ਕਿਹਾ ਕਿ ਜਦੋਂ ਬਾਲਾਕੋਟ ਵਿਚ ਬਦਲਾ ਲੈ ਕੇ ਸਾਡੇ ਜਵਾਨ ਵਾਪਸ ਆਏ ਤਾਂ ਰੋਣਾ ਕਿਸੇ ਨੇ ਸੀ ਅਤੇ ਰੋ ਕੋਈ ਹੋਰ ਰਿਹਾ ਸੀ। ਦਰਦ ਇਸਲਾਮਾਬਾਦ ਅਤੇ ਰਾਵਲਪਿੰਡੀ ਵਿਚ ਹੋਣਾ ਚਾਹੀਦਾ ਸੀ। ਪ੍ਰੰਤੂ ਦਰਦ ਇੱਥੇ ਕੋਲਕਾਤਾ ਵਿਚ ਬੈਠੀ ਦੀਦੀ ਨੂੰ ਹੋ ਰਿਹਾ ਸੀ। ਇਨ੍ਹਾਂ ਕਿਹਾਕਿ ਮੋਦੀ ਨੇ ਇਹ ਕਿਉਂ ਕੀਤਾ? ਮੋਦੀ ਸਬੂਤ ਦਿਓ…

 

ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਜੋ ਲੋਕ ਟੀਐਮਸੀ ਦੇ ਪੇਰੋਲ ਉਤੇ ਇੱਥੇ ਗੁੰਡਾਗਰਦੀ ਕਰ ਰਹੇ ਹਨ, ਉਨ੍ਹਾਂ ਨੂੰ ਮੈਂ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਉਹ ਇਹ ਸਭ ਛੱਡ ਦੇਣ, ਵਰਨਾ ਭਾਜਪਾ ਦੀ ਸਰਕਾਰ ਆਉਂਦੇ ਹੀ ਉਨ੍ਹਾਂ ਨੂੰ ਠੀਕ ਕਰ ਦਿੱਤਾ ਜਾਵੇਗਾ। ਇਸ ਲਈ ਬਾਅਦ ਮੋਦੀ ਬੋਲੇ ਕਿ ਕਾਫੀ ਅੜਚਲਾਂ ਦੇ ਬਾਅਦ ਵੀ ਤੁਹਾਡਾ ਇਹ ਚੌਕੀਦਾਰ ਪੱਛਮੀ ਬੰਗਾਲ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ। ਤੁਹਾਡਾ ਇਹ ਚਾਹ ਵਾਲਾ, ਇੱਥੋਂ ਦੇ ਚਾਹ ਬਾਗਾਂ ਵਿਚ ਕੰਮ ਕਰਨ ਵਾਲਿਆਂ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਪੀਐਮ ਮੋਦੀ ਨੇ ਕਿਸਾਨ ਸਨਮਾਨ ਯੋਜਨਾ ਦੀ ਗੱਲ ਕਰਦੇ ਹੋਏ ਕਿਹਾ ਕਿ ਦੀਦੀ ਤਾਂ ਦੀਦੀ ਹੈ, ਉਨ੍ਹਾਂ ਪੀਐਮ ਕਿਸਾਨ ਸਨਮਾਨ ਯੋਜਨਾ ਉਤੇ ਵੀ ਪੱਛਮੀ ਬੰਗਾਲ ਵਿਚ ਬ੍ਰੇਕ ਲਗਾ ਦਿੱਤਾ ਹੈ।

 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਪੱਛਮੀ ਬੰਗਾਲ ਵਿਚ ਲੋਕ ਸਭਾ ਦੇ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha election pm modi said on balakot air strike on mamta banerjee in west bengal election rally