ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CPM ਖਿਲਾਫ ਇਕ ਸ਼ਬਦ ਵੀ ਨਹੀਂ ਬੋਲਾਂਗਾ : ਰਾਹੁਲ ਗਾਂਧੀ

CPM ਖਿਲਾਫ ਇਕ ਸ਼ਬਦ ਵੀ ਨਹੀਂ ਬੋਲਾਂਗਾ : ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਸੀਪੀਐਮ ਨੂੰ ਲੈ ਕੇ ਸ਼ਬਦ ਵੀ ਨਹੀਂ ਬੋਲਣਗੇ। ਰਾਹੁਲ ਗਾਂਧੀ ਅੱਜ ਕੇਰਲ ਦੇ ਵਾਏਨਾਡ ਲੋਕ ਸਭਾ ਸੀਟ ਤੋਂ ਕਾਗਜ਼ ਭਰਨ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵੀ ਮੌਜੂਦ ਸਨ।

 

ਸਮਾਚਾਰ ਏਜੰਸੀ ਏਐਨਆਈ ਮੁਤਾਬਕ ਰਾਹੁਲ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਸੀਪੀਐਮ ਦੇ ਮੇਰੇ ਭਾਈ ਅਤੇ ਭੈਣਾ ਮੇਰੇ ਖਿਲਾਫ ਬੋਲਣਗੇ ਅਤੇ ਮੇਰੇ ਉਤੇ ਹਮਲਾ ਕਰਨਗੇ। ਪ੍ਰੰਤੂ ਪੂਰੇ ਚੋਣ ਪ੍ਰਚਾਰ ਦੌਰਾਨ ਮੈਂ ਇਕ ਵੀ ਸ਼ਬਦ ਉਨ੍ਹਾਂ ਖਿਲਾਫ ਨਹੀਂ ਬੋਲਾਂਗਾ।

 

ਉਨ੍ਹਾਂ ਅੱਗੇ ਕਿਹਾ ਕਿ ਮੈਂ ਕੇਰਲ ਆਇਆ ਹਾਂ ਤਾਂ ਕਿ ਇਹ ਸੰਦੇਸ਼ ਦੇ ਸਕਾ ਕਿ ਭਾਰਤ ਇਕ ਹੈ, ਉਹ ਚਾਹੇ ਉਤਰ ਹੋਵੇ, ਦੱਖਣ ਹੋਵੇ, ਪੱਛਮੀ ਹੋਵੇ ਜਾਂ ਫਿਰ ਪੂਰਬ। ਮੇਰਾ ਟੀਚਾ ਸੰਦੇਸ਼ ਦੇਣਾ ਹੈ ਕਿਉਂਕਿ ਦੱਖਣ ਭਾਰਤ ਵਿਚ ਇਸ ਤਰ੍ਹਾਂ ਭਾਵਨਾ ਹੈ ਕਿ ਜਿਸ ਤਰ੍ਹਾਂ ਨਾਲ ਕੇਂਦਰ ਕੰਮ ਕਰ ਰਿਹਾ ਹੈ ਉਹ ਉਨ੍ਹਾਂ ਦਾ ਸੱਭਿਆਚਾਰ ਅਤੇ ਭਾਸ਼ਾ ਉਤੇ ਹਮਲਾ ਹੈ।

 

 

ਜ਼ਿਕਰਯੋਗ ਹੈ ਕਿ ਰਾਹੁਗਲ ਗਾਂਧੀ ਅਮਠੀ ਤੋਂ ਚੋਣ ਲੜਦੇ ਆ ਰਹੇ ਸਨ। ਪ੍ਰੰਤੂ, ਪਹਿਲੀ ਵਾਰ ਊਨ੍ਹਾਂ ਦੱਖਣੀ ਭਾਰਤ ਦੀ ਵਾਏਨਾਡ ਲੋਕ ਸਭਾ ਸੀਟ ਨੂੰ ਚੁਣਿਆ ਹੈ। ਇਸ ਵਾਰ ਉਹ ਦੋਵੇਂ ਥਾਵਾਂ ਤੋਂ ਚੋਣ ਲੜ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 After filling nomination from Wayanad seat Rahul Gandhi says he will not attack on CPM