ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ 90 ਫੀਸਦੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਦਿੱਲੀ ਦੇ 90 ਫੀਸਦੀ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

ਦਿੱਲੀ ਦੀਆਂ 7 ਸੀਟਾਂ ਉਤੇ ਚੁਣਾਵੀਂ ਮੈਦਾਨ ਵਿਚ ਉਤਰੇ ਕੁਲ ਉਮੀਦਵਾਰਾਂ ਵਿਚੋਂ 90 ਫੀਸਦੀ ਆਪਣੀ ਜ਼ਮਾਨਤ ਬਚਾਉਣ ਵਿਚ ਅਸਫਲ ਰਹੇ ਹਨ। ਦਿੱਲੀ ਵਿਚ ਕੁਲ 164 ਉਮੀਦਵਾਰ ਚੋਣ ਮੈਦਾਨ ਵਿਚ ਸਨ, ਜਿਨ੍ਹਾਂ ਵਿਚੋਂ ਕੇਵਲ 17 ਉਮੀਦਵਾਰਾਂ ਨੂੰ ਜਮਾਨਤ ਦੇ ਮਾਨਕ ਮੁਤਾਬਕ ਵੋਟਾਂ ਮਿਲੀਆਂ ਹਨ। 147 ਉਮੀਦਵਾਰਾਂ ਦੀ ਜਮਾਨਤ ਜਬਤ ਹੋ ਗਈ ਹੈ।

 

ਚਾਂਦਨੀ ਚੌਕ ਸੀਟ ਉਤੇ ਉਤਰੇ ਕੁਲ 26 ਉਮੀਦਵਾਰਾਂ ਵਿਚੋਂ 24 ਦੀ ਜਮਾਨਤ ਜਬਤ ਹੋ ਗਈ ਹੈ। ਪੂਰਵੀ ਦਿੱਲੀ ਵਿਚ 26 ਉਮਦੀਵਾਰਾਂ ਵਿਚੋਂ 23, ਨਵੀਂ ਦਿੱਲੀ ਵਿਚ 27 ਵਿਚੋਂ 25, ਉਤਰ ਪੱਛਮੀ ਦਿੱਲੀ ਤੋਂ 24 ਉਮੀਦਵਾਰਾਂ ਵਿਚੋਂ 22, ਉੱਤਰ–ਪੱਛਮੀ ਦਿੱਲੀ ਵਿਚ 12 ਉਮੀਦਵਾਰਾਂ ਵਿਚੋਂ 9, ਦੱਖਣੀ ਦਿੱਲੀ ਵਿਚ 27 ਵਿਚੋਂ 25 ਅਤੇ ਪੱਛਮੀ ਦਿੱਲੀ ਵਿਚ 23 ਉਮੀਦਵਾਰਾਂ ਵਿਚੋਂ 20 ਦੀ ਜਮਾਨਤ ਜਬਤ ਹੋ ਗਈ ਹੈ।

 

ਕਦੋ ਹੁੰਦੀ ਹੈ ਜ਼ਮਾਨਤ ਜ਼ਬਤ : ਚੋਣ ਕਮਿਸ਼ਨ ਦੇ ਮਾਨਕਾਂ ਅਨੁਸਾਰ, ਕਿਸੇ ਸੀਟ ਉਤੇ ਵੋਟਾਂ ਦੌਰਾਨ ਕੁਲ ਪਈਆਂ ਵੋਟਾਂ ਦੇ ਮੁਕਾਬਲੇ ਵਿਚ ਛੇਵੇਂ ਹਿੱਸੇ ਤੋਂ ਘੱਟ ਵੋਟਾਂ ਮਿਲਣ ਵਾਲੇ ਉਮੀਦਵਾਰ ਦੀ ਜਮਾਨਤ ਰਕਮ ਜਬਰ ਕਰਨ ਦਾ ਪ੍ਰਾਵਧਾਨ ਹੈ। ਜਿਸਦੇ ਤਹਿਤ ਜਨਰਲ ਵਰਗ ਦੇ ਉਮੀਦਵਾਰ ਦੀ 25 ਹਜ਼ਾਰ ਰੁਪਏ ਅਤੇ ਅਨੁਸੂਚਿਤ ਜਾਤੀ, ਜਨ ਜਾਤੀ ਵਰਗ ਦੇ ਉਮੀਦਵਾਰ ਦੀ 5 ਹਜ਼ਾਰ ਰੁਪਏ ਦੀ ਜਮਾਨਤ ਰਕਮ ਜਬਤ ਹੋ ਜਾਂਦੀ ਹੈ। ਇਹ ਜਮਾਨਤ ਰਕਮ ਉਮੀਦਵਾਰ ਨੇ ਕਾਗਜ ਦਾਖਲ ਕਰਨ ਮੌਕੇ ਜਮ੍ਹਾਂ ਕਰਵਾਉਣੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019: Delhi s 90 percent candidates Guaranteed Bond Seized