ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਜਰੀਵਾਲ ਦੇ ਥੱਪੜ ਮਾਰਨ ਵਾਲੇ ਨੇ ਕਿਹਾ, ‘ਪਤਾ ਨਹੀਂ ਕਿਉਂ ਅਜਿਹਾ ਕੀਤਾ’

ਕੇਜਰੀਵਾਲ ਦੇ ਥੱਪੜ ਮਾਰਨ ਵਾਲੇ ਨੇ ਕਿਹਾ, ‘ਪਤਾ ਨਹੀਂ ਕਿਉਂ ਅਜਿਹਾ ਕੀਤਾ’

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਥੱਪੜ ਮਾਰਨ ਵੇਲੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਅਜਿਹਾ ਕਰਨ ਲਈ ਕਿਸੇ ਨੇ ਨਹੀਂ ਕਿਹਾ ਸੀ। ਕੈਲਾਸ਼ ਪਾਰਕ ਵਿਚ ਕਾਰੋਬਾਰ ਕਰਨ ਵਾਲੇ ਸੁਰੇਸ਼ ਚੌਹਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਤੇ ਚਾਰ ਮਈ ਨੂੰ ਇਕ ਰੋਡ ਸ਼ੋਅ ਦੌਰਾਨ ਮੋਦੀ ਨਗਰ ਵਿਚ ਹਮਲਾ ਕੀਤਾ ਸੀ।  ਉਸਨੇ ਕੇਜਰੀਵਾਲ ਦੀ ਗੱਡੀ ਦੇ ਬੋਨਟ ਉਤੇ ਸਵਾਰ ਹੋ ਕੇ ਥੱਪੜ ਮਾਰਿਆ ਸੀ, ਜਿਸ ਦੇ ਬਾਅਦ ਪਾਰਟੀ ਦੇ ਸਮਰਥਾਂ ਨੇ ਉਸਦੀ ਕੁੱਟਮਾਰ ਵੀ ਕੀਤੀ।

ਬਰਨਾਲਾ ਜ਼ਿਲ੍ਹੇ ਦੇ 450 ਏਕੜ ਖੇਤਾਂ ਨੂੰ ਅੱਗ ਨੇ ਲਿਆ ਲਪੇਟ ’ਚ

ਚੌਹਾਨ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮੈਨੂੰ ਨਹੀਂ ਪਤਾ ਮੈ ਉਨ੍ਹਾਂ (ਅਰਵਿੰਦ ਕੇਜਰੀਵਾਲ) ਨੂੰ ਥੱਪੜ ਕਿਉਂ ਮਾਰਿਆ। ਮੈਨੂੰ ਇਸ ਲਈ ਦੁੱਖ ਹੈ। ਉਸਨੇ ਕਿਹਾ ਕਿ ਮੈਂ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਹਾਂ। ਅਜਿਹਾ ਕਰਨ ਲਈ ਕਿਸੇ ਨੇ ਵੀ ਨਹੀਂ ਕਿਹਾ ਸੀ। ਉਥੇ, ਪੁਲਿਸ ਨੇ ਵੀ ਮੇਰੇ ਨਾਲ ਕੋਈ ਬਦਤਮੀਜੀ ਨਹੀਂ ਕੀਤੀ, ਉਨ੍ਹਾਂ ਬਸ ਕਿਹਾ ਕਿ ਜੋ ਮੈਂ ਕੀਤਾ ਉਹ ਗਲਤ ਕੀਤਾ।

 

ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸੰਜੇ ਸਿੰਘ ਨੇ ਦਿੱਲੀ ਪੁਲਿਸ ਨੂੰ ਜਾਂਚ ਕਰਨ ਲਈ ਕਿਹਾ ਹੈ। ਉਥੇ, ਸੁਰੇਸ਼ ਚੌਹਾਨ ਨੂੰ ਅਦਾਲਤ ਤੋਂ ਬੁੱਧਵਾਰ ਨੂੰ ਜਮਾਨਤ ਮਿਲੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 Don t know why I did it says man who slapped Arvind Kejriwal