ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਹਨਾਂ ਗੱਲਾਂ ਉਤੇ ਪਲਟਵਾਰ ਕੀਤਾ, ਜਿਸ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਮਮਤਾ ਉਨ੍ਹਾਂ ਨੂੰ ਹਰ ਸਾਲ ਕੁੜਤੇ ਅਤੇ ਮਿਠਾਈਆਂ ਭੇਜਦੀ ਹੈ।
ਮਮਤਾ ਬੈਨਰਜੀ ਨੇ ਕਿਹਾ ਕਿ ਉਹ ਤਿਉਹਾਰਾਂ ਉਤੇ ਲੋਕਾਂ ਨੂੰ ਤੋਹਫੇ ਅਤੇ ਮਿਠਾਈਆਂ ਭੇਜਦੀ ਹੈ, ਪ੍ਰੰਤੂ ਉਨ੍ਹਾਂ ਨੂੰ ਇਕ ਵੋਟ ਨਹੀਂ ਦੇ ਸਕਦੀ।
ਸਮਾਚਾਰ ਏਜੰਸੀ ਆਈਏਐਨਐਸ ਮੁਤਾਬਕ, ਹੁਗਲੀ ਜ਼ਿਲ੍ਹੇ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਬਿਨਾਂ ਨਾਮ ਲਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਲੋਕਾਂ ਨੂੰ ਰਸਗੁੱਲਾ ਭੇਜਦੀ ਹਾਂ। ਮੈਂ ਪੂਜਾ ਦੌਰਾਨ ਤੋਹਫੇ ਭੇਜਦੀ ਹਾਂ ਅਤੇ ਉਨ੍ਹਾਂ ਨੂੰ ਚਾਹ ਦਾ ਆਫਰ ਕਰਦੀ ਹਾਂ, ਪ੍ਰੰਤੂ ਇਕ ਵੋਟ (ਉਨ੍ਹਾਂ ਨੂੰ) ਨਹੀਂ ਦੇ ਸਕਦੀ।
ਜ਼ਿਕਰਯੋਗ ਹੈ ਕਿ ਅਕਸ਼ੈ ਕੁਮਾਰ ਨੂੰ ਦਿੱਤੀ ਇਕ ਇੰਟਰਵਿਊ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਇਕ ਬਹੁਤ ਵੱਡੀ ਆਲੋਚਕ ਹਰ ਸਾਲ ਉਨ੍ਹਾਂ ਲਈ ਕੁੜਤੇ ਪਸੰਦ ਕਰਦੀ ਹੈ ਅਤੇ ਤੋਹਫੇ ਭੇਜਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਸੀ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਹਰ ਸਾਲ ਢਾਂਕਾ ਤੋਂ ਖਾਸ ਮਿਠਾਈਆਂ ਭੇਜਦੀ ਹੈ। ਜਦੋਂ ਮਮਤਾ ਬੈਨਰਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਹਰ ਸਾਲ ਇਕ ਜਾਂ ਦੋ ਮੌਕੇ ਉਤੇ ਉਨ੍ਹਾਂ ਨੂੰ ਬੰਗਾਲੀ ਮਿਠਾਈ ਭੇਜਦੀ ਹੈ।
ਰੈਲੀ ਦੌਰਾਨ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਮੋਦੀ ਉਤੇ ਨੋਟਬੰਦੀ ਦੌਰਾਨ ਭਾਰੀ ਯਾਤਰਾ ਵਿਚ ਕਾਲੇ ਧਨ ਨੂੰ ਸਫੇਦ ਕਰਨ ਅਤੇ ਉਸ ਨੂੰ ਵੋਟ ਖਰੀਦਣ ਵਿਚ ਖਰਚ ਕਰਨ ਦਾ ਦੋਸ਼ ਲਗਾਇਆ। ਬਾਅਦ ਵਿਚ ਕ੍ਰਿਸ਼ਨਾਨਗਰ ਦੇ ਨਾਦੀਆ ਵਿਚ ਇਕ ਹੋਰ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਮਮਤਾ ਨੇ ਦੋਸ਼ ਲਗਾਇਆ ਕਿ ਭਾਜਪਾ ਤੋਹਫੇ ਵੰਡਕੇ ਵੋਟਾਂ ਖਰੀਦਣ ਦਾ ਯਤਨ ਕਰ ਰਹੀ ਸੀ।
ਮੋਦੀ ਨੂੰ ਹਰਾਉਣ ਦੀ ਅਪੀਲ ਕਰਦੇ ਹੋਏ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਤੁਸੀਂ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਸਤਾ ਤੋਂ ਉਖੇੜ ਸੁੱਟੋ ਅਤੇ ਐਮਰਜੈਂਸੀ ਤੋਂ ਰਾਸ਼ਟਰ ਨੂੰ ਬਚਾਓ।