ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਂਗਰਸ, RJD ਦੀ ਸੋਚ ਵਿਚ ਖੋਟ : ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਬਿਹਾਰ ਦੇ ਬਕਸਰ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ, ਆਰਜੇਡੀ ਦੀ ਸੋਚ ਵਿਚ ਹੀ ਖੋਟ ਹੈ। ਇਹ 21ਵੀਂ ਸਦੀ ਦੇ ਭਾਰਤ ਨੂੰ ਨਹੀਂ ਸਮਝ ਸਕਦੇ। ਇਹ ਬਿਹਾਰ ਅਤੇ ਦੇਸ਼ ਨੂੰ ਹਨ੍ਹੇਰੇ ਵਿਚ ਰੱਖਣਾ ਚਾਹੁੰਦੇ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਨਡੀਏ ਦੀ ਸਰਕਾਰ ਨੇ ਆਪਣੀਆਂ ਏਜੰਸੀਆਂ ਨੂੰ ਆਪਣੇ ਸਪੂਤਾਂ ਨੂੰ ਖੁੱਲ੍ਹੀ ਛੋਟ ਦਿੱਤੀ। ਜਿਸ ਕਾਰਨ ਅੱਜ ਦੇਸ਼ ਵਿਚ ਵੀ ਸਫਾਈ ਹੋ ਰਹੀ ਅਤੇ ਸੀਮਾਪਾਰ ਵੀ। ਇਹ ਨਵਾਂ ਹਿੰਦੁਸਤਾਨ ਹੈ, ਇਹ ਅੱਤਵਾਦੀਆਂ ਨੂੰ ਘਰ ਵਿਚ ਦਾਖਲ ਹੋ ਕੇ ਮਾਰਦਾ ਹੈ।

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਪਾਰਟੀ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਯੂਪੀ ਦੇ ਬਲੀਆ ਵਿਚ ਕਿਹਾ ਕਿ ਮਹਾਮਿਲਾਵਟੀ ਲੋਕ ਇਹ ਸਾਬਤ ਕਰਨ ਕਿ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਤੌਰ ਉਤੇ ਆਪਣੇ ਕਾਰਜਕਾਲ ਵਿਚ ਕੋਈ ਬੇਨਾਮੀ ਸੰਪਤੀ ਜਮ੍ਹਾਂ ਕੀਤੀ ਹੈ। ਮੋਦੀ ਨੇ ਇਕ ਚੁਣਾਵੀਂ ਸਭਾ ਵਿਚ ਕਿਹਾ ਕਿ ਕਰੀਬ ਦੋ ਦਹਾਕੇ ਤੋਂ ਮੈਂ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਦੇ ਤੌਰ ਉਤੇ ਕੰਮ ਕਰ ਰਿਹਾ ਹਾਂ। ਮੈਂ ਇਨ੍ਹਾਂ ਮਹਾਂਮਿਲਾਵਟੀਆਂ ਨੂੰ ਖੁੱਲ੍ਹੀ ਚੁਣੌਤੀ ਦਿੰਦਾ ਹਾਂ। ਇਹ ਲੋਕ ਦਿਖਾ ਦੇਣ ਕਿ ਮੈਂ ਕੋਈ ਸੰਪਤੀ ਬਣਾਈ ਹੈ।

 

ਉਨ੍ਹਾਂ ਕਿਹਾ ਇਹ ਭੂਆ–ਬਬੁਆ ਮਿਲਕੇ ਜਿੰਨੇ ਸਾਲ ਮੁੱਖ ਮੰਤਰੀ ਨਹੀਂ ਰਹੇ, ਉਸ ਤੋਂ ਕਿਤੇ ਜ਼ਿਆਦਾ ਸੇਂ ਤੱਕ ਮੈਂ ਗੁਜਰਾਤ ਦਾ ਮੁੱਖ ਮੰਤਰੀ ਰਿਹਾ ਹਾਂ। ਵਿਰੋਧੀ ਪਾਰਟੀਆਂ ਦੱਸਣ ਕਿ ਮੈਂ ਕੋਈ ਫਾਰਮ ਹਾਊਸ ਜਾਂ ਕੋਈ ਸ਼ਾਪਿੰਗ ਕੰਪਲੈਕਸ ਬਣਾਇਆ ਹੈ? ਕੀ ਮੈਂ ਵਿਦੇਸ਼ ਵਿਚ ਪੈਸੇ ਜਮ੍ਹਾਂ ਕਰਵਾਏ ਜਾਂ ਕਰੋੜਾਂ ਦੀ ਜਾਇਦਾਦ ਬਣਾਈ? ਕੀ ਮੈਂ ਲੱਖਾਂ ਦੀਆਂ ਗੱਡੀਆਂ ਖਰੀਦੀਆਂ ਜਾਂ ਕਰੋੜਾਂ ਦੇ ਬੰਗਲੇ ਬਣਾਏ ਹਨ? ਮੈਂ ਗਰੀਬ ਦੇ ਪੈਸੇ ਲੁੱਟਣ ਦਾ ਕੋਈ ਪਾਪ ਨਹੀਂ ਕੀਤਾ। ਮੇਰੇ ਲਈ ਗਰੀਬ ਦਾ ਕਲਿਆਣ, ਮਾਂ ਭੂਮੀ ਦਾ ਸਨਮਾਨ ਅਤੇ ਉਸਦੀ ਰੱਖਿਆ ਮੇਰੀ ਜ਼ਿੰਦਗੀ ਤੋਂ ਉਪਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 pm narendra modi addresses rally in buxar bihar