ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਨੇ ਕੀਤਾ ਰੋਡ ਸ਼ੋਅ, ਕਿਹਾ ਮੋਦੀ ਨੇਤਾ ਨਹੀਂ ਅਦਾਕਾਰ

ਕਾਂਗਰਸ ਪਾਰਟੀ ਦੀ ਜਰਨਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਅੱਜ ਆਪਣਾ ਆਖਰੀ ਰੋਡ ਸ਼ੋਅ ਮਿਰਜ਼ਾਪੁਰ ਚ ਕੀਤਾ। ਰੋਡ ਸ਼ੋਅ ਕਰਨ ਦੌਰਾਨ ਪ੍ਰਿਯੰਕਾ ਗਾਂਧੀ ਨੇ ਪੀਐਮ ਮੋਦੀ ਨੂੰ ਅਦਾਕਾਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਚੋਣਾਂ ਚ ਅਦਾਕਾਰ ਨਹੀਂ, ਨੇਤਾ ਚੁਣੋ। ਪ੍ਰਿਯੰਕਾ ਗਾਂਧੀ ਦੇ ਰੋਡ ਸ਼ੋਅ ਦੌਰਾਨ ਸੜਕਾਂ ਰੱਜ ਕੇ ਭਰੀਆਂ ਰਹੀਆਂ। ਇਸ ਦੌਰਾਨ ਉਨ੍ਹਾਂ ਨੇ ਤਿੰਨ ਬੱਚਿਆਂ ਨੂੰ ਆਪਣੇ ਵਾਹਨ ’ਤੇ ਸਦਿਆ ਤੇ ਦੁਲਾਰਿਆ।

 

ਪ੍ਰਿਯੰਕਾ ਗਾਂਧੀ ਨੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਕਿਹਾ ਕਿ ਹੁਣ ਤੁਸੀਂ ਸਮਝ ਲਓ ਕਿ ਤੁਸੀਂ ਲੋਕਾਂ ਦੇ ਸਭ ਤੋਂ ਵੱਡੇ ਅਦਾਕਾਰ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਹੈ। ਇਸ ਤੋਂ ਚੰਗਾ ਤੁਸੀਂ ਅਮਿਤਾਭ ਬੱਚਨ ਨੂੰ ਪੀਐਮ ਬਣਾ ਦਿੰਦੇ। ਕਰਨਾ ਤਾਂ ਕਿਸੇ ਨੂੰ ਵੀ ਕੁਝ ਨਹੀਂ ਸੀ ਤੁਹਾਡੇ ਲਈ। ਪ੍ਰਿਯੰਕਾ ’ਤੇ ਲੋਕਾਂ ਨੇ ਫੁੱਲ ਮਾਲਾ ਦੀ ਵਰਖਾ ਕੀਤੀ। ਇਸ ਦੌਰਾਨ ਪ੍ਰਿਯੰਕਾ ਨੇ ਲੋਕਾਂ ਨੂੰ ਹੱਥ ਹਿਲਾ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅੱਗੇ ਵੱਧਦੀ ਰਹੀ।

 

ਇਸ ਦੌਰਾਨ ਇਕ ਅਜੀਬ ਘਟਨਾ ਵਾਪਰੀ। ਪ੍ਰਿਯੰਕਾ ਗਾਂਧੀ ਜਦੋਂ ਗਿਰਧਰ ਚੌਕ ਤੇ ਪੁੱਜੀ ਤਾਂ ਭਾਜਪਾ ਹਮਾਇਤੀਆਂ ਨੇ ਮੋਦੀ-ਮੋਦੀ ਦੇ ਨਾਅਰੇ ਲਾਏ। ਉੱਥੇ ਹੀ ਕਾਂਗਰਸ ਹਮਾਇਤੀਆਂ ਨੇ ਚੌਕੀਦਾਰ ਚੋਰ ਹੈ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਪ੍ਰਿਯੰਕਾ ਨੇ ਮੋਦੀ-ਮੋਦੀ ਦੇ ਨਾਅਰੇ ਲਾਉਣ ਵਾਲੇ ਭਾਜਪਾ ਹਮਾਇਤੀ ਨੂੰ ਮਾਲਾ ਪਾ ਦਿੱਤੀ। ਲਗਭਗ 1 ਵਜੇ ਪ੍ਰਿਯੰਕਾ ਗਾਂਧੀ ਦਾ ਰੋਡ ਸ਼ੋਅ ਸੰਕਟਮੋਚਨ ਮੰਦਰ ਪੁੱਜਣ ਤੇ ਖ਼ਤਮ ਹੋਇਆ।

 

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 priyanka gandhi road show in mirzapur