ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਅਤੇ ਰਾਬਰਟ ਵਾਰਡਾ ਦੇ ਪੁੱਤਰ 19 ਸਾਲਾ ਰੇਹਾਨ ਐਤਵਾਰ ਨੂੰ ਲੰਡਨ ਵਿਚ ਹੋਣ ਕਾਰਨ ਵੋਟ ਨਹੀਂ ਪਾ ਸਕੇ। ਰੇਹਾਨ ਪਹਿਲੀ ਵਾਰ ਵੋਟਰ ਬਣੇ ਸਨ।
ਦਿੱਲੀ ਵਿਚ ਛੇਵੇਂ ਚਰਣ ਦੀਆਂ ਵੋਟਾਂ ਦੌਰਾਨ ਪ੍ਰਿਯੰਕਾ ਗਾਂਧੀ ਅਤੇ ਰਾਬਰਟ ਵਾਡਰਾ ਨਾਲ ਐਤਵਾਰ ਨੂੰ ਰੇਹਾਨ ਦੇ ਨਾ ਦੇਖਣ ਉਤੇ ਪ੍ਰਿਯੰਕਾ ਗਾਂਧੀ ਨੇ ਦੱਸਿਆ ਕਿ ਰੇਹਾਨ ਵੋਟ ਨਹੀਂ ਪਾ ਸਕਦੇ, ਕਿਉਂਕਿ ਉਹ ਲੰਡਨ ਗੲਏਹਨ। ਰੇਹਾਨ ਅਤੇ ਉਨ੍ਹਾਂ ਭੈਣ ਮਿਰਾਆ, ਅਮੇਠੀ ਵਿਚ ਮਾਮਾ ਰਾਹੁਲ ਗਾਂਧੀ ਦੇ 10 ਅਪ੍ਰੈਲ ਦੇ ਰੋਡ ਸ਼ੋਅ ਵਿਚ ਆਪਣੇ ਮਾਤਾ–ਪਿਤਾ ਨਾਲ ਸਨ। ਇਸ ਦੇ ਬਾਅਦ ਕਾਂਗਰਸ ਪ੍ਰਧਾਨ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਦੀਆਂ ਵੋਟਾਂ ਐਤਵਾਰ ਨੂੰ 59 ਸੀਟਾਂ ਉਤੇ ਖਤਮ ਹੋਈਆਂ। ਇਸ ਪੜਾਅ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਛੇ ਸੂਬਿਆਂ ਦੀਆਂ 59 ਸੀਟਾਂ ਉਤੇ 63 ਫੀਸਦੀ ਤੋਂ ਜ਼ਿਆਦਾ ਵੋਟਾਂ ਪਈਆਂ।