ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ਜਿੱਤਣ ਲਈ ਜਾਸੂਸੀ ਕਰਵਾ ਰਹੇ ਨੇ ਆਗੂ

ਚੋਣਾਂ ਜਿੱਤਣ ਲਈ ਜਾਸੂਸੀ ਕਰਵਾ ਰਹੇ ਨੇ ਆਗੂ

ਲੋਕ ਸਭਾ ਚੋਣਾਂ ਵਿਚ ਜਿੱਥੇ ਆਗੂ ਦੇਸ਼ ਭਰ ਵਿਚ ਰੈਲੀਆਂ ਨਾਲ ਸਮਰਥਨ ਲੈ ਰਹੇ ਹਨ, ਉਥੇ ਪਰਦੇ ਪਿੱਛੇ ‘ਜੇਮਸ ਬਾਂਡ’ ਰਾਹੀਂ ਜਿੱਤ ਦੀ ਜੁਗਤ ਵੀ ਲਗਾਈ ਜਾ ਰਹੀ ਹੈ। ਆਗੂ ਨਿੱਜੀ ਜਾਸੂਸਾਂ ਰਾਹੀਂ ਗੁਪਤ ਸੂਚਨਾਵਾਂ ਇਕੱਠੀਆਂ ਕਰਨ ਵਿਚ ਲੱਗੇ ਹੋਏ ਹਨ।

ਐਸੋਸੀਏਸ਼ਨ ਆਫ ਪ੍ਰਾਈਵੇਟ ਡਿਟੇਕੀਟਵਜ਼ ਐਂਡ ਇੰਨਵੇਸੀਟਗੇਟਰਜ਼ ਦੇ ਚੇਅਰਮੈਨ ਕੁੰਵਰ ਵਿਕਰਮ ਸਿੰਘ ਨੇ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਆਪਣੇ ਵਿਰੋਧੀਆਂ ਉਤੇ ਨਜ਼ਰ ਰੱਖਣ ਲਈ ਜਾਸੂਸੀ ਏਜੰਸੀਆਂ ਦੀਆਂ ਸੇਵਾਵਾਂ ਲੈ ਰਹੀਆਂ ਹਨ। ਤਾਂ ਕਿ ਵਿਰੋਧੀਆਂ ਦੇ ਚੋਣ ਪ੍ਰਚਾਰ ਮੁਹਿੰਮ ਦੀਆਂ ਧਜੀਆਂ ਉਡਾਈਆਂ ਜਾ ਸਕਣ।

 

ਉਨ੍ਹਾਂ ਕਿਹਾ ਕਿ ਉਹ ਆਗੂ ਵੀ ਸਾਡੇ ਨਿਾਲ ਸੰਪਰਕ ਕਰ ਰਹੇ ਹਨ ਜਿਨ੍ਹਾਂ ਨੂੰ ਟਿਕਟ ਨਹੀਂ ਮਿਲ ਸਕਿਆ ਤਾਂ ਕਿ ਪਾਰਟੀ ਦੇ ਉਮੀਦਵਾਰ ਦੀ ਛਵੀ ਵਿਗਾੜ ਕੇ ਉਨ੍ਹਾਂ ਦੇ ਚੋਣ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ।

 

ਜੀਡੀਐਕਸ ਡਿਟੇਕੀਟਿਵਜ਼ ਦੇ ਪ੍ਰਬੰਧ ਨਿਰਦੇਸ਼ਕ ਮਹੇਸ਼ ਚੰਦਰ ਸ਼ਰਮਾ ਮੁਤਾਬਕ ਚੁਣਾਵੀਂ ਮੌਸਮ ਦੌਰਾਨ ਨਿੱਜੀ ਜਾਸੂਸੀ ਏਜੰਸੀਆਂ ਦੀਆਂ ਸੇਵਾਵਾਂ ਲੈਣਾ ਹੁਣ ਇਕ ਰੁਝਾਨ ਬਣ ਗਿਆ ਹੈ। ਆਗੂ ਜਾਨਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਰੋਧੀ ਖੇਮਾ ਆਖਿਰ ਕੀ ਰਣਨੀਤੀਆਂ ਬਣਾ ਰਿਹਾ ਹੈ। ਇਸ ਤੋਂ ਇਲਾਵਾ ਉਹ ਵਿਰੋਧੀਆਂ ਦੀ ਹਰ ਦਿਨ ਦੀ ਗਤੀਵਧੀ ਉਤੇ ਵੀ ਪੈਨੀ ਨਜ਼ਰ ਬਣਾਈ ਰੱਖਣਾ ਚਾਹੁੰਦਾ ਹੈ। ਇਸ ਲਈ ਉਹ ਮੋਟਾ ਪੈਸਾ ਦਿੰਦਾ ਹੈ।

 

ਟਰੰਪ ਦੇ ਚੋਣ ਮੁਹਿੰਮ ਦੀ ਜਾਸੂਸੀ

 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2016 ਦੇ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਐਫਬੀਆਈ ਏਜੰਟਾ ਉਤੇ ਜਾਸੂਸੀ ਦੇ ਦੋਸ਼ ਲਗੇ ਸਨ। ਅਮਰੀਕੀ ਨਿਆਂ ਵਿਭਾਗ ਨੇ ਬਾਅਦ ਵਿਚ ਇਸ ਗੱਲ ਦੀ ਜਾਂਚ ਕੀਤੀ ਕਿ ਕੀ ਐਫਬੀਆਈ ਏਜੰਟਾਂ ਨੇ ਅਨੁਚਿਤ ਉਦੇਸ਼ਾਂ ਲਈ ਟਰੰਪ ਦੇ ਚੋਣ ਮੁਹਿੰਮ ਦੀ ਜਾਸੂਸੀ ਕੀਤੀ ਸੀ ਜਾਂ ਨਹੀਂ। ਅਮਰੀਕੀ ਮੀਡੀਆ ਨੇ ਜਾਣਕਾਰੀ ਦਿੱਤੀ ਸੀ ਕਿ ਸੰਘੀ ਜਾਂਚ ਬਿਊਰੋ (ਐਫਬੀਆਈ) ਦਾ ਇਕ ਜਾਸੂਸ ਟਰੰਪ ਦੇ ਪ੍ਰਚਾਰ ਮੁਹਿੰਮ ਵਿਚ ਸਹਿਯੋਗੀਆਂ ਦੇ ਸੰਪਰਕ ਵਿਚ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:lok sabha elections 2019 Secret information taking from james bond to win elections